ਜੱਸ ਮਾਣਕ ਦੇ ਇਸ ਗੀਤ ਨੇ ਯੂਟਿਊਬ ‘ਤੇ ਮਚਾਈ ਧਮਾਲ, 1 ਅਰਬ ਤੋਂ ਜ਼ਿਆਦਾ ਤੋਂ ਮਿਲੇ ਵਿਊਜ਼
ਪੰਜਾਬੀ ਗੀਤਾਂ ਦਾ ਪੂਰੀ ਦੁਨੀਆ ‘ਚ ਬੋਲਬਾਲਾ ਹੈ। ਹੁਣ ਗੋਰੇ ਤੇ ਕੀ ਕਾਲੇ, ਹਰ ਕੋਈ ਪੰਜਾਬੀ ਗੀਤਾਂ ‘ਤੇ ਥਿਰਕਦਾ ਨਜ਼ਰ ਆਉਂਦਾ ਹੈ।ਪੰਜਾਬੀ ਗਾਇਕ ਜੱਸ ਮਾਣਕ (Jass Manak)ਨੇ ਵੀ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ।ਪਰ ਉਨ੍ਹਾਂ ਦਾ ਇੱਕ ਗੀਤ ਜੋ ਕਿ ਕਾਫੀ ਪ੍ਰਸਿੱਧ ਹੋ ਰਿਹਾ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗੀਤ ‘ਲਹਿੰਗਾ’ (Lehnga) ਦੀ । ਜਿਸ ਨੂੰ ਯੂਟਿਊਬ ‘ਤੇ ਹੁਣ ਤੱਕ ਇੱਕ ਅਰਬ ਤੋਂ ਵੀ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ ।
ਹੋਰ ਪੜ੍ਹੋ : ਅਦਾਕਾਰ ਗੋਵਿੰਦਾ ਦੀ ਭਾਣਜੀ ਆਰਤੀ ਸਿੰਘ ਜਲਦ ਕਰਵਾਉਣ ਜਾ ਰਹੀ ਵਿਆਹ, ਜਾਣੋ ਕਿਸ ਨਾਲ ਲਵੇਗੀ ਫੇਰੇ
ਇਹ ਗੀਤ 2019 ‘ਚ ਰਿਲੀਜ਼ ਹੋਇਆ ਸੀ ਅਤੇ ਵਿਆਹ ਸ਼ਾਦੀਆਂ ‘ਚ ਇਸ ਗੀਤ ਨੂੰ ਲੋਕ ਡੀਜੇ ‘ਤੇ ਲਗਾ ਕੇ ਖੂਬ ਸੁਣਦੇ ਹਨ ।ਇਸ ਗੀਤ ਨੂੰ ਹੁਣ ਤੱਕ 1.6 ਬਿਲੀਅਨ ਵਿਊਜ਼ ਮਿਲ ਚੁੱਕੇ ਹਨ ।ਜਦੋਂਕਿ ਹਾਲੇ ਵੀ ਇਹ ਗੀਤ ਲੋਕਾਂ ਦੇ ਵੱਲੋਂ ਸੁਣਿਆ ਜਾ ਰਿਹਾ ਹੈ। ਗੀਤ ਨੂੰ ਜੀਕੇ ਡਿਜ਼ੀਟਲ ਅਤੇ ਗੀਤ ਐੱਮਪੀ ਥ੍ਰੀ ਦੇ ਵੱਲੋਂ ਸ਼ੇਅਰ ਕੀਤਾ ਗਿਆ ਸੀ।ਫੀਚਰਿੰਗ ‘ਚ ਮਾਹਿਰਾ ਸ਼ਰਮਾ ਅਤੇ ਜੱਸ ਮਾਣਕ ਨਜ਼ਰ ਆ ਰਹੇ ਹਨ ।
ਇਸ ਗੀਤ ਦੇ ਬੋਲ ਖੁਦ ਜੱਸ ਮਾਣਕ ਦੇ ਵੱਲੋਂ ਹੀ ਲਿਖੇ ਗਏ ਸਨ।ਗੀਤ ਦਾ ਵੀਡੀਓ ਸੱਤੀ ਢਿੱਲੋਂ ਦੇ ਬਣਾਇਆ ਗਿਆ ਸੀ। ਸੋਸ਼ਲ ਮੀਡੀਆ ਤੇ ਇਸ ਗੀਤ ਨੂੰ ਉਸ ਵੇਲੇ ਵੀ ਭਰਵਾਂ ਹੁੰਗਾਰਾ ਮਿਲਿਆ ਸੀ ਜਦੋਂ ਇਹ ਗੀਤ ਰਿਲੀਜ਼ ਹੋਇਆ ਸੀ ਤਾਂ ਉਸ ਵੇਲੇ ਵੀ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ।
ਜੱਸ ਮਾਣਕ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਤੇਰਾ ਮੇਰਾ ਵਿਆਹ, ਪ੍ਰਾਡਾ,ਬੈਡ ਮੁੰਡਾ, ਲਹਿੰਗਾ, ਸ਼ੂਟ ਦਾ ਆਰਡਰ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ । ਛੋਟੀ ਜਿਹੀ ਉਮਰ ‘ਚ ਹੀ ਜੱਸ ਮਾਣਕ ਨੇ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ।ਸੋਸ਼ਲ ਮੀਡੀਆ ‘ਤੇ ਗਾਇਕ ਦੀ ਵੱਡੀ ਫੈਨ ਫਾਲੋਵਿੰਗ ਹੈ ਤੇ ਸੋਸ਼ਲ ਮੀਡੀਆ ‘ਤੇ ਉਹ ਸਰਗਰਮ ਰਹਿੰਦਾ ਹੈ ਅਤੇ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਅਕਸਰ ਫੈਨਸ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ ।
-