ਕਿਸੇ ਗਾਣੇ ਦੇ ਵੀਵਰਜ਼ ਵਧਾਉਣ ਲਈ ਗਾਇਕ ਕੀ ਕੁਝ ਨਹੀਂ ਕਰਦੇ, ਦੇਖੋ ਵੀਡਿਓ  

Written by  Rupinder Kaler   |  December 12th 2018 06:02 PM  |  Updated: December 12th 2018 06:04 PM

ਕਿਸੇ ਗਾਣੇ ਦੇ ਵੀਵਰਜ਼ ਵਧਾਉਣ ਲਈ ਗਾਇਕ ਕੀ ਕੁਝ ਨਹੀਂ ਕਰਦੇ, ਦੇਖੋ ਵੀਡਿਓ  

ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ ਜਿਸ ਨਾਲ ਠੰਡ ਤਾਂ ਵੱਧ ਗਈ ਹੈ ਉਥੇ ਮੋਸਮ ਵੀ ਖੁਸ਼ਨੁਮਾ ਹੋ ਗਿਆ ਹੈ । ਪੰਜਾਬ ਵਾਂਗ ਕੈਨੇਡਾ ਦੀ ਧਰਤੀ ਤੇ ਵੀ ਬਰਫਬਾਰੀ ਹੋ ਰਹੀ ਹੈ । ਇਸ ਬਰਫਬਾਰੀ ਦੀ ਗਾਇਕ ਗੀਤਾ ਜੈਲਦਾਰ ਨੇ ਵੀਡਿਓ ਬਣਾਕੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਵੀਡਿਓ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਉਹਨਾਂ ਦੇ ਗਾਣੇ ਸੰਗ ਮਾਰਦੀ ਦੇ ਵੀਵਰਜ਼ ਦੀ ਗਿਣਤੀ ਵਧਾਉਣ ਲਈ ਵੀ ਅਪੀਲ ਕਰ ਰਹੇ ਹਨ ।

ਹੋਰ ਵੇਖੋ : ਸਨਮਾਨ ਸਿਰਜਨਹਾਰੀ ਦਾ ਵਿੱਚ ਨਿੱਕੀ ਪਵਨ ਕੌਰ ਨੂੰ ਵੀ ਕੀਤਾ ਜਾਵੇਗਾ ਸਨਮਾਨਿਤ ,ਜ਼ਰੂਰਤਮੰਦ ਰੋਗੀਆਂ ਦੀ ਮੱਦਦ ਦਾ ਚੁੱਕਿਆ ਬੀੜਾ

https://www.instagram.com/p/BrRhk1gF6Pi/

ਜੈਲਦਾਰ ਇਸ ਵੀਡਿਓ ਵਿੱਚ ਕਹਿ ਰਹੇ ਹਨ ਕਿ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਜੋ ਉਹਨਾਂ ਦੇ ਗਾਣੇ ਦੇ ਵੀਵਰਜ਼ 10 ਮਿਲੀਅਨ ਨੂੰ ਵੀ ਪਾਰ ਕਰ ਜਾਣ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੈਲਦਾਰ ਦਾ ਗਾਣਾ ਸੰਗ ਮਾਰਦੀ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ । ਇਸ ਗਾਣੇ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਪਰ ਜੈਲਦਾਰ ਚਾਹੁੰਦੇ ਹਨ ਕਿ ਉਹਨਾਂ ਦਾ ਇਹ ਗਾਣਾ ਹੋਰ ਗਾਣਿਆਂ ਨੂੰ ਟੱਕਰ ਦੇਵੇ ।ਜੈਲਦਾਰ ਦੇ ਪ੍ਰਸ਼ੰਸਕ ਉਹਨਾਂ ਦੀ ਇਸ ਅਪੀਲ ਨੂੰ ਕਿੰਨਾ ਮੰਨਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ।

ਹੋਰ ਵੇਖੋ : ਲਖਵਿੰਦਰ ਵਡਾਲੀ ਦਾ ਗਾਣਾ ਸੁਣਕੇ ਫੁੱਟ-ਫੁੱਟ ਰੋਏ ਬੋਹਮੀਆ, ਦੇਖੋ ਵੀਡਿਓ

https://www.youtube.com/watch?v=22Y008KW0YE


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network