ਲਖਵਿੰਦਰ ਵਡਾਲੀ ਦਾ ਗਾਣਾ ਸੁਣਕੇ ਫੁੱਟ-ਫੁੱਟ ਰੋਏ ਬੋਹਮੀਆ, ਦੇਖੋ ਵੀਡਿਓ 

Written by  Rupinder Kaler   |  December 12th 2018 03:36 PM  |  Updated: December 12th 2018 03:36 PM

ਲਖਵਿੰਦਰ ਵਡਾਲੀ ਦਾ ਗਾਣਾ ਸੁਣਕੇ ਫੁੱਟ-ਫੁੱਟ ਰੋਏ ਬੋਹਮੀਆ, ਦੇਖੋ ਵੀਡਿਓ 

ਸੰਗੀਤ ਭਾਵਂੇ ਜਿਹੜਾ ਮਰਜੀ ਹੋਵੇ ਉਸ ਦੀ ਅਸਲ ਜੜ੍ਹ ਕਲਾਸੀਕਲ ਮਿਊਜ਼ਿਕ ਹੀ ਹੁੰਦਾ ਹੈ । ਕਲਾਸੀਕਲ ਮਿਊਜ਼ਿਕ ਹਰ ਇੱਕ ਦੇ ਦਿਲ ਨੂੰ ਟੁੰਬਦਾ ਹੈ । ਅਜਿਹਾ ਹੀ ਕੁਝ ਹੋਇਆ ਹੈ ਰੈਪ ਦੇ ਬਾਦਸ਼ਾਹ ਬੋਹਮੀਆ ਨਾਲ, ਜਿੰਨ੍ਹਾਂ ਦੀਆਂ ਅੱਖਾਂ ਉਦੋਂ ਭਰ ਆਈਆਂ ਜਦੋਂ ਉਹਨਾਂ ਨੇ ਲਖਵਿੰਦਰ ਵਡਾਲੀ ਕੋਲੋਂ ਗਾਣਾ ਸੁਣਿਆ ।ਲਖਵਿੰਦਰ ਵਡਾਲੀ ਨੇ ਇਹ ਵੀਡਿਓ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀ ਹੈ ।

ਹੋਰ ਵੇਖੋ :ਬੱਸ ਕੰਡਕਟਰ ਦਾ ਕੰਮ ਕਰਦੇ ਸਨ ਰਜਨੀਕਾਂਤ, ਖਾਸ ਮੌਕੇ ਨੇ ਬਦਲੀ ਜ਼ਿੰਦਗੀ

ਇਸ ਵੀਡਿਓ ਵਿੱਚ ਲਖਵਿੰਦਰ ਦੇ ਨਾਲ ਰੈਪ ਕਿੰਗ ਬੋਹਮੀਆ ਬੈਠੇ ਹੋਏ ਹਨ । ਲਖਵਿੰਦਰ ਵਡਾਲੀ ਬੋਹਮੀਆ ਨੂੰ ਗਾਣਾ ਸੁਣਾ ਰਹੇ ਹਨ ਵੇ ਨਿੰਮਾ ਨਿੰਮਾ ਗੀਤ ਛੇੜਕੇ, ਤੰਦ ਕੱਤਦੀ ਹੁਲਾਰੇ ਖਾਵਾਂ ਵੇ ਮਾਈਆ ਤੇਰੇ ਵੇਖਣ ਨੂੰ । ਇਹ ਗੀਤ ਸੁਣਕੇ ਬੋਹਮੀਆ ਇਮੋਸ਼ਨਲ ਹੋ ਜਾਂਦੇ ਹਨ ਤੇ ਉਹਨਾਂ ਦੀਆਂ ਅੱਖਾਂ ਭਰ ਆਉਂਦੀਆਂ ਹਨ । ਇਸ ਮੌਕੇ ਬੋਹਮੀਆ ਦੇ ਨਾਲ ਕੁਝ ਹੋਰ ਲੋਕ ਵੀ ਹੁੰਦੇ ਹਨ ਜਿਹੜੇ ਕਿ ਕਲਾਸੀਕਲ ਮਿਊਜ਼ਿਕ ਸਿੱਖਣ ਦੀ ਇੱਛਾ ਜਤਾਉਂਦੇ ਹਨ ।

ਹੋਰ ਵੇਖੋ :ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੇ ਦਿੱਤੀ ਇੱਕ ਹੋਰ ਕੁਰਬਾਨੀ, ਸਭ ਨੇ ਕੀਤੀ ਤਾਰੀਫ

https://www.instagram.com/p/BrR0QE0Fk3l/

ਪਰ ਬੋਹਮੀਆ ਇਮੋਸ਼ਨਲ ਹੋ ਕੇ ਲਖਵਿੰਦਰ ਵਡਾਲੀ ਦੀ ਝੋਲੀ ਵਿੱਚ ਸਿਰ ਰੱਖ ਲੈਂਦੇ ਹਨ । ਇਹ ਪਲ ਬਹੁਤ ਹੀ ਖਾਸ ਸੀ ਕਿਉਂਕਿ ਜਿੱਥੇ ਬੋਹਮੀਆ ਇਮੋਸ਼ਨਲ ਹੁੰਦੇ ਦਿਖਾਈ ਦਿੱਤੇ ਸਨ ਉਥੇ ਕਲਾਸੀਕਲ ਅਤੇ ਰੈਪ ਦਾ ਸੁਮੇਲ ਹੁੰਦਾ ਵੀ ਦਿਖਾਈ ਦਿੱਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network