ਬੱਸ ਕੰਡਕਟਰ ਦਾ ਕੰਮ ਕਰਦੇ ਸਨ ਰਜਨੀਕਾਂਤ, ਖਾਸ ਮੌਕੇ ਨੇ ਬਦਲੀ ਜ਼ਿੰਦਗੀ 

Written by  Rupinder Kaler   |  December 12th 2018 11:10 AM  |  Updated: December 12th 2018 11:10 AM

ਬੱਸ ਕੰਡਕਟਰ ਦਾ ਕੰਮ ਕਰਦੇ ਸਨ ਰਜਨੀਕਾਂਤ, ਖਾਸ ਮੌਕੇ ਨੇ ਬਦਲੀ ਜ਼ਿੰਦਗੀ 

ਬਤੌਰ ਬੱਸ ਕੰਡਕਟਰ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਰਜਨੀਕਾਂਤ ਨੂੰ ਦੱਖਣੀ ਭਾਰਤੀ ਫਿਲਮਾਂ ਦਾ ਮਹਾ-ਨਾਇਕ ਬਣਨ ਲਈ ਵੱਡਾ ਸੰਘਰਸ਼ ਕਰਨਾ ਪਿਆ ਸੀ ।ਬੈਂਗਲੁਰ ਵਿੱਚ 12 ਦਸੰਬਰ 1950 ਨੂੰ ਜਨਮੇ ਰਜਨੀਕਾਂਤ ਦਾ ਅਸਲੀ ਨਾਂ ਸ਼ਿਵਾਜੀ ਰਾਵ ਸੀ ।

ਉਹ ਬਚਪਨ ਤੋਂ ਹੀ ਫਿਲਮੀ ਅਦਾਕਾਰ ਬਣਨਾ ਚਾਹੁੰਦੇ ਸਨ ।ਸ਼ੁਰੂਆਤੀ ਦੌਰ ਵਿੱਚ ਰਜਨੀਕਾਂਤ ਨੇ ਬੱਸ ਕੰਡਕਟਰ ਦਾ ਕੰਮ ਕੀਤਾ ਸੀ ।

ਇਸ ਦੌਰਾਨ ਉਹਨਾਂ ਨੇ ਰੰਗਮੰਚ ਤੇ ਕੁਝ ਨਾਟਕ ਵੀ ਕੀਤੇ । ਇਸ ਸਭ ਦੇ ਚਲਦੇ ਰਜਨੀਕਾਂਤ 'ਤੇ ਮਸ਼ਹੂਰ ਨਿਰਦੇਸ਼ਕ ਕੇ ਬਾਲਚੰਦਰ ਦੀ ਨਜ਼ਰ ਪੈ ਗਈ, ਉਹ ਰਜਨੀਕਾਂਤ ਦੀ ਅਦਾਕਾਰੀ ਤੋਂ ਕਾਫੀ ਪ੍ਰਭਾਵਿਤ ਹੋਏ । ਸਾਲ 1975 ਵਿੱਚ ਕੇ. ਬਾਲਚੰਦਰ ਦੇ ਨਿਰਦੇਸ਼ਨ ਵਿੱਚ ਬਣੀ ਤਮਿਲ ਫਿਲਮ ਤੋਂ ਰਜਨੀਕਾਂਤ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ । ਇਸ ਫਿਲਮ ਵਿੱਚ ਕਮਲ ਹਸਨ ਨੇ ਮੁੱਖ ਭੂਮੀਕਾ ਨਿਭਾਈ ਸੀ ।

ਸਾਲ 1978 ਵਿੱਚ ਰਿਲੀਜ਼ ਹੋਈ ਤਮਿਲ ਫਿਲਮ ਭੈਰਵੀ ਵਿੱਚ ਰਜਨੀਕਾਂਤ ਨੇ ਬਤੌਰ ਮੁੱਖ ਅਭਿਨੇਤਾ ਦੇ ਰੂਪ ਵਿੱਚ ਕੰਮ ਕੀਤਾ । ਉਹਨਾਂ ਦੀ ਇਹ ਫਿਲਮ ਸੁਪਰਹਿੱਟ ਰਹੀ ਇਸ ਦੇ ਨਾਲ ਹੀ ਰਜਨੀਕਾਂਤ ਦੀ ਗੁੱਡੀ ਵੀ ਉਤਾਹ ਚੜ ਗਈ ।

ਸਾਲ 1980 ਵਿੱਚ ਰਜਨੀਕਾਂਤ ਦੀ ਇੱਕ ਹੋਰ ਫਿਲਮ ਬਿੱਲਾ ਰਿਲੀਜ਼ ਹੋਈ ਇਹ ਫਿਲਮ ਵੀ ਹਿੱਟ ਰਹੀ । ਇਸ ਤੋਂ ਬਾਅਦ ਰਜਨੀਕਾਂਤ ਨੇ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਦਿੱਤੀਆਂ ਤੇ ਅੱਜ ਉਹ ਮਹਾ-ਨਾਇਕ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network