ਪਿਆਰ ਦੇ ਰੰਗਾਂ ਨਾਲ ਭਰਿਆ ‘ਲੇਖ਼’ ਫ਼ਿਲਮ ਦਾ ਰੋਮਾਂਟਿਕ ਗੀਤ ‘Beliya' ਹੋਇਆ’ ਰਿਲੀਜ਼, ਦੇਖੋ ਵੀਡੀਓ

written by Lajwinder kaur | March 29, 2022

ਜਗਦੀਪ ਸਿੱਧੂ ਜੋ ਕਿ ਆਪਣੀ ਲਿਖੀ ਕਹਾਣੀ ‘ਲੇਖ਼’ LEKH ਦੇ ਨਾਲ ਇੱਕ ਵਾਰ ਫਿਰ ਤੋਂ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਗੁਰਨਾਮ ਭੁੱਲਰ ਤੇ ਤਾਨੀਆ ਸਟਾਰਰ ਇਹ ਫ਼ਿਲਮ ਇੱਕ ਅਪ੍ਰੈਲ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਲਈ ਤਿਆਰ ਹੈ। ਜਿਸ ਕਰਕੇ ਇੱਕ ਤੋਂ ਬਾਅਦ ਇੱਕ ਫ਼ਿਲਮ ਦੇ ਗੀਤ ਰਿਲੀਜ਼ ਕੀਤੇ ਜਾ ਰਹੇ ਹਨ। ਫ਼ਿਲਮ ਦਾ ਰੋਮਾਂਟਿਕ ਗੀਤ ਬੇਲੀਆ ਰਿਲੀਜ਼ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ : ਅਫਸਾਨਾ ਤੇ ਸਾਜ਼ ਆਪਣੇ ਹਨੀਮੂਨ ‘ਤੇ ਕਰ ਰਹੇ ਨੇ ਖੂਬ ਮਸਤੀ, ਦੁਬਈ ਦੇ ਬਜ਼ਾਰ ‘ਚ ਘੁੰਮਦਾ ਨਜ਼ਰ ਆਇਆ ਜੋੜਾ

beliya song released

ਬੇਲੀਆ (Beliya) ਗੀਤ ਜੋ ਕਿ ਰੋਮਾਂਟਿਕ ਜ਼ੌਨਰ ਦਾ ਹੈ। ਜਿਸ ਨੂੰ ਖੁਦ ਗੁਰਨਾਮ ਭੁੱਲਰ ਨੇ ਹੀ ਗਾਇਆ ਹੈ। ਪਿਆਰ ਦੇ ਰੰਗਾਂ ਨਾਲ ਭਰੇ ਇਸ ਗੀਤ ਦੇ ਬੋਲ ਜਾਨੀ ਨੇ ਹੀ ਲਿਖੇ ਹਨ ਤੇ ਮਿਊਜ਼ਿਕ ਬੀ ਪਰਾਕ ਨੇ ਦਿੱਤਾ ਹੈ। ਇਸ ਗੀਤ ਨੂੰ ਗੁਰਨਾਮ ਭੁੱਲਰ ਤੇ ਤਾਨੀਆ ਦੇ ਸਕੂਲ ਵਾਲੇ ਭਾਗ ਉੱਤੇ ਫ਼ਿਲਮਾਇਆ ਗਿਆ ਹੈ। ਇਹ ਗੀਤ ਗੁਰਨਾਮ ਭੁੱਲਰ ਯਾਨੀਕਿ ਰਾਜਵੀਰ ਦੇ ਅਣਭੋਲ ਪਿਆਰ ਨੂੰ ਦਰਸਾਉਂਦਾ ਹੈ। ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ : ਮੰਨਤ ਨੂਰ ਤੇ ਰਾਜਵੀਰ ਜਵੰਦਾ ਦਾ ਨਵਾਂ ਗੀਤ ‘Thar’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

inside image of gurnam bhullar and tania

ਇਸ ਫ਼ਿਲਮ ਦੀ ਕਹਾਣੀ ਨਾਮੀ ਫ਼ਿਲਮ ਲੇਖਕ ਜਗਦੀਪ ਸਿੱਧੂ ਨੇ ਲਿਖੀ ਹੈ ਤੇ ਮਨਵੀਰ ਬਰਾੜ ਨੇ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। ਇਸ ਫ਼ਿਲਮ 'ਚ ਦਰਸ਼ਕਾਂ ਨੂੰ ਇੱਕ ਅਜਿਹੀ ਦੁਨੀਆਂ ਦੀ ਝਲਕ ਦੇਖਣ ਨੂੰ ਮਿਲੇਗੀ ਜਿਸ ਵਿੱਚ ਰੋਮਾਂਸ ਅਤੇ ਦਿਲ ਟੁੱਟਣ ਵਾਲਾ ਦੋਵੇਂ ਅਹਿਸਾਸਾਂ ਦਾ ਅਨੁਭਵ ਹੋਵੇਗਾ। ਸਕੂਲ ਤੋਂ ਸ਼ੁਰੂ ਹੋਈ ਇਸ ਲਵ ਸਟੋਰੀ ‘ਚ ਕਿਵੇਂ-ਕਿਵੇਂ ਦੇ ਉਤਾਰ-ਚੜ੍ਹਾਅ ਦੇਖਣ ਨੂੰ ਮਿਲਦੇ ਨੇ ਉਹ ਦਰਸ਼ਕਾਂ ਨੂੰ ਇੱਕ ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਦੇਖਣ ਨੂੰ ਮਿਲਣਗੇ। ਗੁਰਨਾਮ ਤੇ ਤਾਨੀਆ ਆਪਣੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਹਨ। ਇਸ ਫ਼ਿਲਮ ਲਈ ਦੋਵਾਂ ਕਲਾਕਾਰਾਂ ਨੇ ਆਪਣਾ ਵਜ਼ਨ ਵਧਾਇਆ ਸੀ।

You may also like