ਗਿੱਪੀ ਗਰੇਵਾਲ ਦੀ ਮਿਊਜ਼ਿਕ ਐਲਬਮ ‘Limited Edition’ ਦਾ ਪਹਿਲਾ ਟਰੈਕ ਹੋਇਆ ਰਿਲੀਜ਼, ਦੇਖੋ ਵੀਡੀਓ

written by Lajwinder kaur | August 17, 2021

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਆਪਣੀ ਨਵੀਂ ਮਿਊਜ਼ਿਕ ਐਲਬਮ #LimitedEdition ਨੂੰ ਲੈ ਕੇ ਕਾਫੀ ਉਤਸੁਕ ਨੇ। ਜੀ ਹਾਂ ਇਸ ਐਲਬਮ ਦੇ ਪਹਿਲੇ ਟਰੈਕ ‘ਹਥਿਆਰ-2’ (Hathyar 2 )ਦੇ ਨਾਲ ਉਹ ਦਰਸ਼ਕਾਂ ਦੇ ਰੁਬਰੂ ਹੋਏ ਨੇ । ਇਸ ਗੀਤ ਨੂੰ ਗਿੱਪੀ ਗਰੇਵਾਲ (Gippy Grewal) ਅਤੇ ਗਾਇਕਾ ਮਨਪ੍ਰੀਤ ਕੌਰ (Manpreet Kaur) ਨੇ ਮਿਲਕੇ ਗਾਇਆ ਹੈ।

inside image of gippy grewal Image Source: youtube

ਹੋਰ ਪੜ੍ਹੋ : ਗੋਲ-ਗੱਪਿਆਂ ਦਾ ਅਨੰਦ ਲੈਂਦੀ ਨਜ਼ਰ ਆਈ ਬਾਲੀਵੁੱਡ ਗਾਇਕਾ ਨੇਹਾ ਕੱਕੜ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

ਹੋਰ ਪੜ੍ਹੋ : ਸ਼ਹੀਦ ਭਗਤ ਸਿੰਘ ਦੀ ਸੋਚ ਨਾਲ ਜੋੜ ਰਹੇ ਨੇ ਗਾਇਕ ਜਸਬੀਰ ਜੱਸੀ ਤੇ ਨੌਬੀ ਸਿੰਘ ਆਪਣੇ ਨਵੇਂ ਗੀਤ ‘Azaadi’ ਨਾਲ, ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਇਹ ਗੀਤ, ਦੇਖੋ ਵੀਡੀਓ

inside image of singer gippy grewal harthyar 2 Image Source: youtube

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਹੈਪੀ ਰਾਏਕੋਟੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ। ਗਾਣੇ ਦੇ ਵੀਡੀਓ 'ਚ ਨਜ਼ਰ ਆ ਰਹੇ ਨੇ ਖੁਦ ਗਿੱਪੀ ਗਰੇਵਾਲ ਤੇ ਪੰਜਾਬੀ ਅਦਾਕਾਰਾ ਨਵਪ੍ਰੀਤ ਬੰਗਾ (Navpreet Banga) । ਬਲਜੀਤ ਸਿੰਘ ਦਿਓ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਹੰਬਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦਾ ਮੁਕਾਬਲਾ ਖੁਦ ਗਿੱਪੀ ਗਰੇਵਾਲ ਦੇ ਪੁਰਾਣੇ ਗੀਤ ਹਥਿਆਰ ਨਾਲ ਹੀ ਹੈ। ਜੀ ਹਾਂ ਬਹੁਤ ਸਾਲ ਪਹਿਲਾਂ ਸਾਲ 2010 ‘ਚ ਆਇਆ ਸੀ। ਇਹ ਗੀਤ ਅੱਜ ਵੀ ਦਰਸ਼ਕਾਂ ਨੂੰ ਯਾਦ ਹੈ।  ਹੁਣ ਦੇਖਣਾ ਹੋਵੇਗਾ ਕਿ ਹਥਿਆਰ-2 ਨੂੰ ਦਰਸ਼ਕਾਂ ਵੱਲੋਂ ਕਿਵੇਂ ਦਾ ਹੁੰਗਾਰਾ ਮਿਲਦਾ ਹੈ।

 

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਨੋਰੰਜਨ ਜਗਤ ਦੇ ਕਮਾਲ ਦੇ ਕਲਾਕਾਰ ਨੇ। ਉਹ ਵਧੀਆ ਗਾਇਕ ਹੋਣ ਦੇ ਨਾਲ ਬਾਕਮਾਲ ਦੇ ਐਕਟਰ, ਡਾਇਰੈਕਟ ਵੀ ਨੇ। ਆਉਣ ਵਾਲੇ ਸਮੇਂ ਚ ਉਹ ‘ਪਾਣੀ ‘ਚ ਮਧਾਣੀ’, ਫੱਟੇ ਦਿੰਦੇ ਚੱਕ ਪੰਜਾਬੀ ਤੇ ਕਈ ਹੋਰ ਫ਼ਿਲਮਾਂ ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਅਰਦਾਸ ਦੇ ਤੀਜੇ ਭਾਗ ਉੱਤੇ ਵੀ ਕੰਮ ਕਰ ਰਹੇ ਨੇ।

0 Comments
0

You may also like