
ਬਾਲੀਵੁੱਡ ਦੀ ਮਸ਼ਹੂਰ ਜੋੜੀਆਂ 'ਚੋਂ ਇੱਕ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਰੋਜ਼ਾਨਾ ਦੋਵਾਂ ਦੇ ਵਿਆਹ ਦੇ ਨਾਲ ਜੁੜੀਆਂ ਅਪਟੇਡ ਸਾਹਮਣੇ ਆ ਰਹੀਆਂ ਹਨ। ਖਬਰਾਂ ਮੁਤਾਬਕ ਇਹ ਜੋੜਾ ਇਸ ਮਹੀਨੇ ਦੀ 17 ਅਪ੍ਰੈਲ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ।

ਹਰ ਰੋਜ਼ ਉਨ੍ਹਾਂ ਦੇ ਵਿਆਹ ਨਾਲ ਜੁੜੀ ਕੋਈ ਨਾ ਕੋਈ ਨਵੀਂ ਜਾਣਕਾਰੀ ਜ਼ਰੂਰ ਸਾਹਮਣੇ ਆ ਰਹੀ ਹੈ। ਹਾਲਾਂਕਿ ਰਣਬੀਰ ਦੇ ਪਰਿਵਾਰ ਵੱਲੋਂ ਵਾਰ-ਵਾਰ ਇਹੀ ਸੰਕੇਤ ਦਿੱਤਾ ਜਾ ਰਿਹਾ ਹੈ ਕਿ ਵਿਆਹ ਨੂੰ ਲੈ ਕੇ ਕੋਈ ਪਲਾਨਿੰਗ ਨਹੀਂ ਚੱਲ ਰਹੀ ਹੈ। ਇਸ ਦੌਰਾਨ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਹਨੀਮੂਨ ਨਾਲ ਜੁੜੀ ਇੱਕ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਇਸ ਦੇ ਨਾਲ ਹੀ ਦੋਵਾਂ ਦੇ ਵਿਆਹ ਦੀ ਮਹਿਮਾਨ ਲਿਸਟ ਵੀ ਲੀਕ ਹੋ ਗਈ ਹੈ।
ਹੋਰ ਪੜ੍ਹੋ : ਫ਼ਿਲਮ ‘MAIN TE BAPU’ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਦੇਖੋ ਪੁੱਤ ਘੋੜੀ ਚੜੂ ਜਾਂ ਫਿਰ ਪਿਓੋ
ਰਣਬੀਰ ਕਪੂਰ ਤੇ ਆਲੀਆ ਭੱਟ ਦਾ ਵਿਆਹ 17 ਅਪ੍ਰੈਲ ਨੂੰ ਆਰਕੇ ਹਾਊਸ 'ਚ ਹੋਵੇਗਾ। ਵਿਆਹ ਦੀਆਂ ਰਸਮਾਂ 13 ਅਪ੍ਰੈਲ ਤੋਂ ਹੀ ਸ਼ੁਰੂ ਹੋ ਜਾਣਗੀਆਂ। ਹੁਣ ਆਲੀਆ-ਰਣਬੀਰ ਦੇ ਵਿਆਹ ਦੀ ਗੈਸਟ ਲਿਸਟ ਵੀ ਸਾਹਮਣੇ ਆਈ ਹੈ। ਮੀਡੀਆ ਸੂਤਰਾਂ ਦੇ ਮੁਤਾਬਕ ਇਸ ਵਿਆਹ 'ਚ ਸੰਜੇ ਲੀਲਾ ਭੰਸਾਲੀ, ਸ਼ਾਹਰੁਖ ਖ਼ਾਨ, ਵਰੁਣ ਧਵਨ, ਜ਼ੋਇਆ ਅਖਤਰ, ਕਰਨ ਜੌਹਰ, ਮਨੀਸ਼ ਮਲਹੋਤਰਾ, ਕਰੀਨਾ ਕਪੂਰ ਖ਼ਾਨ, ਕਰਿਸ਼ਮਾ ਕਪੂਰ, ਸੈਫ ਅਲੀ ਖ਼ਾਨ ਅਤੇ ਅਰਜੁਨ ਕਪੂਰ ਸਮੇਤ ਸਾਰੇ ਬਾਲੀਵੁੱਡ ਸਿਤਾਰੇ ਸ਼ਾਮਲ ਹੋਣਗੇ।

ਇਸ ਤੋਂ ਪਹਿਲਾਂ ਖਬਰਾਂ ਸਨ ਕਿ ਦੋਵੇਂ ਵਿਆਹ ਤੋਂ ਤੁਰੰਤ ਬਾਅਦ ਆਪਣੀਆਂ ਨਵੀਆਂ ਫਿਲਮਾਂ ਦੀ ਸ਼ੂਟਿੰਗ ਸ਼ੁਰੂ ਕਰ ਦੇਣਗੇ ਅਤੇ ਇਸ ਕਾਰਨ ਦੋਵੇਂ ਹਨੀਮੂਨ 'ਤੇ ਨਹੀਂ ਜਾ ਸਕਣਗੇ। ਹੁਣ ਸੁਣਨ 'ਚ ਆਇਆ ਹੈ ਕਿ ਇਹ ਜੋੜਾ ਸਵਿਟਜ਼ਰਲੈਂਡ ਦੇ ਖੂਬਸੂਰਤ ਮੈਦਾਨਾਂ 'ਚ ਹਨੀਮੂਨ ਮਨਾਉਣ ਜਾ ਰਿਹਾ ਹੈ। ਦਰਅਸਲ ਇੱਥੇ ਆਲੀਆ ਭੱਟ ਆਪਣੀ ਆਉਣ ਵਾਲੀ ਫ਼ਿਲਮ ‘ਰੌਕੀ ਅਤੇ ਰਾਣੀ ਦੀ ਪ੍ਰੇਮ ਕਹਾਣੀ’ ਦੇ ਅਗਲੇ ਸ਼ੈਡਿਊਲ ਦੀ ਸ਼ੂਟਿੰਗ ਕਰੇਗੀ। ਸੋ ਖਬਰ ਇਹ ਆ ਰਹੀ ਹੈ ਕਿ ਰਣਬੀਰ ਕਪੂਰ ਆਲੀਆ ਭੱਟ ਦਾ ਸਾਥ ਦੇਣ ਉੱਥੇ ਪਹੁੰਚਣਗੇ।