ਭਾਈ ਸ਼ੁਭਦੀਪ ਸਿੰਘ ਅਤੇ ਭਾਈ ਸੁਖਦੇਵ ਸਿੰਘ ਜੀ ਦੀ ਆਵਾਜ਼ ‘ਚ ਸਰਵਣ ਕਰੋ ਸ਼ਬਦ
ਭਾਈ ਸ਼ੁਭਦੀਪ ਸਿੰਘ ਅਤੇ ਭਾਈ ਸੁਖਦੇਵ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ਪੀਟੀਸੀ ਰਿਕਾਰਡਜ਼ ਵੱਲੋਂ ਰਿਲੀਜ਼ ਕੀਤਾ ਗਿਆ ਹੈ । ਇਸ ਸ਼ਬਦ ਨੂੰ ਮਿਊਜ਼ਿਕ ਦਿੱਤਾ ਹੈ ਜਸਕਰਨ ਸਿੰਘ ਸੋਹਲ ਨੇ ।ਇਸ ਸ਼ਬਦ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਸਿਮਰਨ ਅਤੇ ਪੀਟੀਸੀ ਨਿਊਜ਼ ‘ਤੇ ਸਰਵਣ ਕਰ ਸਕਦੇ ਹੋ । ‘ਕਰਿ ਕਿਰਪਾ ਕਿਰਪਾਲ’ ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਸ਼ਬਦ ‘ਚ ਉਸ ਪ੍ਰਮਾਤਮਾ ਦੇ ਗੁਣ ਗਾਏ ਗਏ ਹਨ ।
ਜਿਸ ਦੀ ਕਿਰਪਾ ਦੇ ਨਾਲ ਹਰ ਜੀਵ ਇਸ ਸੰਸਾਰ ਰੂਪੀ ਭਵ ਸਾਗਰ ਨੂੰ ਪਾਰ ਕਰ ਲੈਂਦਾ ਹੈ । ਪਰ ਕਿਸ ਇਨਸਾਨ ਨੂੰ ਬਖਸ਼ਣਾ ਹੈ ਇਹ ਉਸ ਦੀ ਕਿਰਪਾ ਹੀ ਹੋਵੇ ਤਾਂ ਹੀ ਉਹ ਤਰ ਸਕਦਾ ਹੈ ।
ਹੋਰ ਪੜ੍ਹੋ :ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਪੀਟੀਸੀ ਰਿਕਾਰਡਜ਼ ‘ਤੇ ਰਿਲੀਜ਼ ਹੋਇਆ ਧਾਰਮਿਕ ਸ਼ਬਦ ‘ਮਿਤ੍ਰ ਪਿਆਰੇ ਨੂੰ’
ਜੋ ਕੋਈ ਵੀ ਉਸ ਪ੍ਰਮਾਤਮਾ ਦੇ ਗੁਣ ਦਿਨ ਰਾਤ ਗਾਉਂਦਾ ਹੈ ਪਰਮਾਤਮਾ ਉਸ ਨੂੰ ਦੁਨੀਆ ਦੀ ਹਰ ਸ਼ੈਅ ਅਤੇ ਖੁਸ਼ੀਆਂ ਦੇ ਨਾਲ ਨਵਾਜ ਦਿੰਦਾ ਹੈ ।
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਪੰਜਾਬੀ ‘ਤੇ ਕਈ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ । ਜਿਸ ਦਾ ਲਾਭ ਦੇਸ਼ ਵਿਦੇਸ਼ ਦੀਆਂ ਸੰਗਤਾਂ ਉਠਾ ਰਹੀਆਂ ਹਨ ।