
Kareena Kapoor's son Jeh Ali Khan cute video: ਅਦਾਕਾਰਾ ਕਰੀਨਾ ਕਪੂਰ ਖ਼ਾਨ ਦੇ ਸਵੇਰ ਦੇ ਯੋਗਾ ਸੈਸ਼ਨ ਵਾਲਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਤੇ ਇਹ ਕਿਸੇ ਦਾ ਧਿਆਨ ਵੀ ਆਪਣੇ ਵੱਲ ਖਿੱਚ ਰਿਹਾ ਹੈ। ਸਟਾਰ ਦੀ ਯੋਗਾ ਟ੍ਰੇਨਰ ਅਨੁਸ਼ਕਾ ਪਰਵਾਨੀ ਨੇ ਕਰੀਨਾ ਦਾ ਯੋਗਾ ਆਸਣ ਦਾ ਅਭਿਆਸ ਕਰਨ ਦਾ ਵੀਡੀਓ ਪੋਸਟ ਕੀਤਾ, ਜਿਸ ‘ਚ ਨੰਨ੍ਹੇ ਜੇਹ ਨੇ ਆਪਣੀ ਕਿਊਟਨੈੱਸ ਦੇ ਨਾਲ ਸਾਰਾ ਮੇਲਾ ਲੁੱਟ ਲਿਆ।
ਹੋਰ ਪੜ੍ਹੋ : ਕਿਸੀ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਹੈ ਕਪਿਲ-ਗਿੰਨੀ ਦੀ ਲਵ ਸਟੋਰੀ, ਪਿਤਾ ਨੇ ਕਰਤਾ ਸੀ ‘Kapil’ ਨੂੰ ਰਿਜੈਕਟ

ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਜੇਹ ਆਪਣੀ ਮੰਮੀ ਕਰੀਨਾ ਨੂੰ ਅਸ਼ਵ ਸੰਚਲਾਨਾਸਨ ਵਾਲਾ ਆਸਨ ਕਰਦੇ ਹੋਏ ਦੇਖ ਰਿਹਾ ਹੈ। ਫਿਰ ਉਹ ਇਸ ਆਸਾਨ ਦੌਰਾਨ ਕੁਝ ਅਜਿਹਾ ਕਰ ਦਿੰਦਾ ਹੈ ਕਿ ਉਸ ਦੀ ਮੰਮੀ ਵੀ ਹੱਸਣ ਲੱਗ ਜਾਂਦੀ ਹੈ। ਇਹ ਵੀਡੀਓ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ ਤੇ ਉਹ ਵੀ ਜੰਮਕੇ ਪਿਆਰ ਲੁੱਟਾ ਰਹੇ ਹਨ।

ਜੇਹ ਅਲੀ ਖ਼ਾਨ ਕਰੀਨਾ ਕਪੂਰ ਖ਼ਾਨ ਅਤੇ ਸੈਫ ਅਲੀ ਖ਼ਾਨ ਦਾ ਸਭ ਤੋਂ ਛੋਟਾ ਬੇਟਾ ਹੈ। ਜੋੜੇ ਨੇ 21 ਫਰਵਰੀ, 2021 ਨੂੰ ਜੇਹ ਦਾ ਸਵਾਗਤ ਕੀਤਾ। ਉਨ੍ਹਾਂ ਦਾ ਇੱਕ ਪੁੱਤਰ ਤੈਮੂਰ ਅਲੀ ਖ਼ਾਨ ਵੀ ਹੈ।
ਜੇ ਗੱਲ ਕਰੀਏ ਕਰੀਨਾ ਕਪੂਰ ਦੇ ਵਰਕ ਫਰੰਟ ਦੀ ਤਾਂ ਉਹ ਇਸ ਸਾਲ ਅਮੀਰ ਖ਼ਾਨ ਦੇ ਨਾਲ ਲਾਲਾ ਸਿੰਘ ਚੱਢਾ ਵਿੱਚ ਨਜ਼ਰ ਆਈ ਸੀ। ਭਾਵੇਂ ਇਸ ਫ਼ਿਲਮ ਨੇ ਬਾਕਸ ਆਫਿਸ ਉੱਤੇ ਖ਼ਾਸ ਕਮਾਲ ਨਹੀਂ ਦਿਖਾ ਪਾਈ, ਪਰ ਓਟੀਟੀ ਪਲੇਟਫਾਰਮ ਉੱਤੇ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲਿਆ ਸੀ। ਇਸ ਤੋਂ ਇਲਾਵਾ ਕਰੀਨਾ ਦੀ ਝੋਲੀ ਕਈ ਫ਼ਿਲਮਾਂ ਹਨ।

View this post on Instagram