ਆ ਛੋਟੇ ਸਰਦਾਰ ਬੱਚੇ ਨੇ ਪਰਮੀਸ਼ ਵਰਮਾ ਦੇ ‘4 ਯਾਰ’ ਗੀਤ ‘ਤੇ ਭੰਗੜਾ ਪਾ ਕੇ ਜਿੱਤਿਆ ਸਭ ਦਾ ਦਿਲ, ਵੀਡੀਓ ਹੋ ਰਹੀ ਹੈ ਖੂਬ ਵਾਇਰਲ

written by Lajwinder kaur | December 06, 2019

ਪੰਜਾਬੀ ਅਦਾਕਾਰ ਤੇ ਗਾਇਕ ਪਰਮੀਸ਼ ਵਰਮਾ ਜੋ ਕਿ ਸਮੇਂ-ਸਮੇਂ ਤੇ ਆਪਣੇ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਗੀਤਾਂ ਨੂੰ ਵੀ ਲੋਕਾਂ ਵੱਲੋਂ ਖੂਬ ਪਿਆਰ ਦਿੱਤਾ ਜਾਂਦਾ ਹੈ। ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ।

 

View this post on Instagram

 

A post shared by Bhangra Addiction ?? (@addicted2bhangra) on

ਹੋਰ ਵੇਖੋ:ਕਾਮੇਡੀ ਦੇ ਸਫ਼ਰ ‘ਤੇ ਜਾਣ ਲਈ ਹੋ ਜਾਵੋ ਤਿਆਰ ਕਿਉਂਕਿ ਆ ਰਹੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਫੈਮਿਲੀ ਕੂਲ ਮੁੰਡੇ ਫੂਲ’

ਜਿਸ ‘ਚ ਇੱਕ ਛੋਟਾ ਸਰਦਾਰ ਬੱਚਾ ਬੜੇ ਹੀ ਕਿਊਟ ਅੰਦਾਜ਼ ਦੇ ਨਾਲ ਪਰਮੀਸ਼ ਵਰਮਾ ਦੇ ਗੀਤ 4 ਯਾਰ ਉੱਤੇ ਭੰਗੜਾ ਪਾਉਂਦੇ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ‘ਚ ਉਸ ਦੇ ਨਾਲ ਖੜ੍ਹੇ ਬਜ਼ੁਰਗ ਵੀ ਆਪਣੇ ਆਪ ਨੂੰ ਭੰਗੜਾ ਪਾਉਣ ਤੋਂ ਰੋਕ ਨਹੀਂ ਪਾਏ ਤੇ ਉਹ ਵੀ ਨੱਚਣ ਲਗ ਪਏ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਦਰਸ਼ਕਾਂ ਵੱਲੋਂ ਵੀਡੀਓ ਨੂੰ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ‘ਜਿੰਦੇ ਮੇਰੀਏ’ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਉਹ ਸੋਨਮ ਬਾਜਵਾ ਦੇ ਨਾਲ ਇੱਕ ਵਾਰ ਫਿਰ ਤੋਂ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਸਾਲ 24 ਜਨਵਰੀ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾਵੇਗੀ।

You may also like