‘ਅੱਜ ਆਕਸੀਜਨ ਦੇ ਸਿਲੰਡਰ ਲੱਭ ਰਹੇ ਹੋ ਆਉਣ ਵਾਲੇ ਸਮੇਂ ‘ਚ ਅਨਾਜ ਲੱਭਦੇ ਫਿਰੋਗੇ’- ਜਗਦੀਪ ਰੰਧਾਵਾ

Written by  Lajwinder kaur   |  April 27th 2021 05:57 PM  |  Updated: April 27th 2021 06:01 PM

‘ਅੱਜ ਆਕਸੀਜਨ ਦੇ ਸਿਲੰਡਰ ਲੱਭ ਰਹੇ ਹੋ ਆਉਣ ਵਾਲੇ ਸਮੇਂ ‘ਚ ਅਨਾਜ ਲੱਭਦੇ ਫਿਰੋਗੇ’- ਜਗਦੀਪ ਰੰਧਾਵਾ

ਭਾਰਤ ਦੇਸ਼ ਪਤਾ ਨਹੀਂ ਕਿਹੜੇ ਪਾਸੇ ਚੱਲ ਰਿਹਾ ਹੈ, ਚਾਰੇ-ਪਾਸੇ ਹਾਹਾਕਾਰ ਮਚੀ ਹੋਈ ਹੈ। ਕੋਰੋਨਾ ਮਹਾਮਾਰੀ ਨੇ ਆਪਣਾ ਭਿਆਨਕ ਰੂਪ ਲਿਆ ਹੋਇਆ ਹੈ। ਕੇਂਦਰ ਸਰਕਾਰ ਦੀਆਂ ਮਾੜੀਆਂ ਰਣ-ਨੀਤੀਆਂ ਦੇ ਕਾਰਨ ਚਾਰੇ-ਪਾਸੇ ਮੌਤ ਦਾ ਤਾਂਡਵ ਦੇਖਣ ਨੂੰ ਮਿਲ ਰਿਹਾ ਹੈ। ਮਰੀਜ਼ਾਂ ਨੂੰ ਹਸਪਤਾਲਾਂ ‘ਚ ਜਗ੍ਹਾ ਨਹੀਂ ਮਿਲ ਰਹੀ ਹੈ ਤੇ ਨਾ ਹੀ ਚੰਗਾ ਇਲਾਜ਼ । ਆਕਸੀਜਨ ਦੇ ਸਿਲੰਡਰਾਂ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਜਿਸ ਕਰਕੇ ਬਹੁਤ ਸਾਰ ਲੋਕ ਮੌਤ ਦੇ ਮੂੰਹ ‘ਚ ਜਾ ਰਹੇ ਨੇ। ਦੇਸ਼ ਦੇ ਅਜਿਹੇ ਹਾਲਤ ਦੇਖ ਕੇ ਪੰਜਾਬੀ ਐਕਟਰ ਜਗਦੀਪ ਰੰਧਾਵਾ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਇੱਕ ਪੋਸਟ ਪਾਈ ਹੈ।

inside image of jagdeep randhawa post farmer image credit: facebook

ਹੋਰ ਪੜ੍ਹੋ : ਇਸ ਵਾਰ ‘ਹਾਲੀਵੁੱਡ ਇਨ ਪੰਜਾਬੀ’ ‘ਚ ਦੇਖੋ ‘Spider-Man 2’ ਪੀਟੀਸੀ ਗੋਲਡ ‘ਤੇ

jagdeep randhawa from farmer protest image credit: facebook

ਉਨ੍ਹਾਂ ਨੇ ਲਿਖਿਆ ਹੈ- ‘ ਅੱਜ ਆਕਸੀਜਨ ਦੇ ਸਿਲੰਡਰ ਲੱਭ ਰਹੇ ਹੋ ਆਉਣ ਵਾਲੇ ਸਮੇਂ ‘ਚ ਅਨਾਜ ਲੱਭਦੇ ਫਿਰੋਗੇ...ਅਜੇ ਵੀ ਸਮਾਂ ਹੈ ਕਿਸਾਨੀ ਅੰਦੋਲਨ ਦਾ ਸਾਥ ਦਿਓ ’ । ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਰਾਏ ਦੇ ਰਹੇ ਨੇ।

punjabi actor jagdeep randhawa image credit: facebook

ਜੇ ਗੱਲ ਕਰੀਏ ਸਿੰਗਰ ਤੇ ਐਕਟਰ ਜਗਦੀਪ ਰੰਧਾਵਾ ਦੀ ਤਾਂ ਉਹ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਉਹ ਲਗਾਤਾਰ ਕਿਸਾਨੀ ਸੰਘਰਸ਼ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਵੀ ਪੋਸਟਾਂ ਪਾ ਕੇ  ਜੱਗ ਜ਼ਾਹਿਰ ਕਰ ਰਹੇ ਨੇ। ਦੱਸ ਦਈਏ ਕਿਸਾਨਾਂ ਨੂੰ ਮਾਰੂ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਕਈ ਮਹੀਨਿਆਂ ਦਾ ਸਮਾਂ ਹੋ ਗਿਆ ਹੈ ਦਿੱਲੀ ਦੀ ਬਰੂਹਾਂ ਉੱਤੇ ਬੈਠਿਆ ਨੂੰ । ਪਰ ਕੇਂਦਰ ਸਰਕਾਰ ਅੱਖਾਂ ਤੇ ਕੰਨ ਬੰਦ ਕਰਕੇ ਬੈਠੀ ਹੋਈ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network