‘ਲਵ ਆਜ ਕੱਲ੍ਹ’ ਦਾ ਨਵਾਂ ਗੀਤ 'ਹਾਂ ਮੈਂ ਗਲਤ' ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖਣ ਨੂੰ ਮਿਲ ਰਿਹਾ ਹੈ ਕਾਰਤਿਕ ਤੇ ਸਾਰਾ ਦੀ ਰੋਮਾਂਟਿਕ ਕਮਿਸਟਰੀ,ਦੇਖੋ ਵੀਡੀਓ

written by Lajwinder kaur | January 29, 2020

ਕਾਰਤਿਕ ਆਰੀਅਨ ਤੇ ਸਾਰਾ ਅਲੀ ਖ਼ਾਨ ਦੀ ਆਉਣ ਵਾਲੀ ਫ਼ਿਲਮ ਲਵ ਆਜ ਕੱਲ੍ਹ ਦਾ ਨਵਾਂ ਗੀਤ ‘ਹਾਂ ਮੈਂ ਗਲਤ’ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕਿਆ ਹੈ। ਇਸ ਗੀਤ ਨੂੰ ਅਰਿਜਿਤ ਸਿੰਘ ਨੇ ਗਾਇਆ ਹੈ ਤੇ ਮਿਊਜ਼ਿਕ ਪ੍ਰੀਤਮ ਨੇ ਦਿੱਤਾ ਹੈ। ਹੋਰ ਵੇਖੋ:‘ਗੱਲਾਂ ਕਰਦੀ’ ਗੀਤ ‘ਤੇ ਫੈਨ ਨੇ ਬਣਾਇਆ ਅਜਿਹਾ ਵੀਡੀਓ ਕਿ ਜੈਜ਼ੀ ਬੀ ਨੂੰ ਵੀ ਕਰਨਾ ਪਿਆ ਸ਼ੇਅਰ, ਦੇਖੋ ਵੀਡੀਓ ਜੇ ਗੱਲ ਕਰੀਏ ਹਾਂ ‘ਹਾਂ ਮੈਂ ਗਲਤ’ ਗਾਣੇ ਦੀ ਤਾਂ ਇਹ ਗੀਤ ਪੂਰੀ ਤਰ੍ਹਾਂ ਪਾਰਟੀ ਸੌਂਗ ਹੈ। ਗੀਤ ਨੂੰ ਰਿਲੀਜ਼ ਹੋਏ ਕੁਝ ਹੀ ਸਮਾਂ ਹੋਇਆ ਹੈ ਤੇ ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਜਿਸਦੇ ਚੱਲਦੇ ਗਾਣੇ ਨੇ ਇੱਕ ਮਿਲੀਅਨ ਵਿਊਜ਼ ਹਾਸਿਲ ਕਰ ਲਏ ਹਨ। ਇਸ ਗੀਤ ਨੂੰ ਸੋਨੀ ਮਿਊਜ਼ਿਕ ਇੰਡੀਆ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।ਇਸ ਗੀਤ ‘ਚ ਕਾਰਤਿਕ ਆਰੀਅਨ ਤੇ ਸਾਰਾ ਅਲੀ ਖ਼ਾਨ ਦੇ ਡਾਂਸ ਮੂਵ ਦੇ ਨਾਲ ਰੋਮਾਂਟਿਕ ਕਮਿਸਟਰੀ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਆਰੁਸ਼ੀ ਸ਼ਰਮਾ ਵੀ ਦੀ ਝਲਕ ਵੀ ਗੀਤ ਦੇ ਵੀਡੀਓ ‘ਚ ਦੇਖਣ ਨੂੰ ਮਿਲ ਰਹੀ ਹੈ। ਦੱਸ ਦਈਏ ਹਾਂ ਮੈਂ ਗਲਤ ਪੁਰਾਣੀ ਲਵ ਆਜ ਕੱਲ੍ਹ ਦੇ ਟਵਿਸਟ ਗਾਣੇ ਦਾ ਰੀਮੇਕ ਹੈ। ਇਸ ਫ਼ਿਲਮ ਨੂੰ ਇਮਤਿਆਜ਼ ਅਲੀ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਹ ਫ਼ਿਲਮ ਵੈਲੇਂਨਟਾਈਨ ਡੇਅ ਵਾਲੇ ਦਿਨ 14 ਫਰਵਰੀ ਨੂੰ ਰਿਲੀਜ਼ ਹੋਵੇਗੀ।

0 Comments
0

You may also like