ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਗੀਤਕਾਰ ਤਾਰੀ ਜੌਹਲ ਬਿਧੀਪੁਰੀਆ ਦਾ ਲਿਖਿਆ ਗੀਤ ‘ਦਿਲ ਸਾਡਾ’ ਅਫਸਾਨਾ ਖ਼ਾਨ ਤੇ ਪਾਰਸ ਮਨੀ ਦੀ ਆਵਾਜ਼ ‘ਚ ਹੋਵੇਗਾ ਰਿਲੀਜ਼

written by Lajwinder kaur | April 22, 2021 05:13pm

ਪੀਟੀਸੀ ਰਿਕਾਰਡਜ਼ ਅਜਿਹਾ ਪਲੇਟਫਾਰਮ ਹੈ ਜਿੱਥੇ ਕਈ ਨਾਮੀ ਗਾਇਕਾਂ ਦੇ ਗੀਤ ਰਿਲੀਜ਼ ਹੋ ਚੁੱਕੇ ਨੇ।  ਇਸ ਤੋਂ ਇਲਾਵਾ ਪੀਟੀਸੀ ਰਿਕਾਰਡਜ਼ ਨਵੇਂ ਸਿੰਗਰਾਂ ਨੂੰ ਦੁਨੀਆ ਅੱਗੇ ਆਪਣਾ ਹੁਨਰ ਰੱਖਣ ਦਾ ਮੌਕਾ ਦਿੰਦਾ ਹੈ। ਜਿਸਦੇ ਚੱਲਦੇ ਵੱਡੀ ਗਿਣਤੀ ‘ਚ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਕਈ ਗੀਤ ਰਿਲੀਜ਼ ਹੋ ਗਏ ਨੇ। ਬਹੁਤ ਜਲਦ ਨਵਾਂ ਗੀਤ ‘ਦਿਲ ਸਾਡਾ’ ਰਿਲੀਜ਼ ਹੋਣ ਜਾ ਰਿਹਾ ਹੈ ।

inside image of dil sada song poster

ਹੋਰ ਪੜ੍ਹੋ : ਅੰਗਰੇਜ਼ੀ ਬੋਲੀਆਂ ‘ਤੇ ਦੇਸੀ ਅੰਦਾਜ਼ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਰਹੇ ਨੇ ਗਾਇਕ ਦਿਲਜੀਤ ਦੋਸਾਂਝ, ਬਾਲੀਵੁੱਡ ਐਕਟਰੈੱਸ ਫ਼ਾਤਿਮਾ ਸਨਾ ਸ਼ੇਖ ਨੇ ਕੀਤਾ ਕਮੈਂਟ, ਦੇਖੋ ਵੀਡੀਓ

udass kanth kaler song

ਜੀ ਹਾਂ ਗੀਤਕਾਰ ਤਾਰੀ ਜੌਹਲ ਬਿਧੀਪੁਰੀਆ ( Tari Johal Bidhipuria) ਦਾ ਲਿਖਿਆ ਗੀਤ ‘ਦਿਲ ਸਾਡਾ’ 23 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਤੇ ਪੀਟੀਸੀ ਰਿਕਾਰਡਜ਼ ਉੱਤੇ ਹੋਵੇਗਾ। ਦੱਸ ਦਈਏ ਇਸ ਗੀਤ ਨੂੰ ਅਫਸਾਨਾ ਖ਼ਾਨ ਤੇ ਪਾਰਸ ਮਨੀ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਣਗੇ।

ptc records song paani

ਇਸ ਤੋਂ ਪਹਿਲਾਂ ਵੀ ਤਾਰੀ ਜੌਹਲ ਬਿਧੀਪੁਰੀਆ ਲਿਖੇ ਗੀਤ ਜਿਵੇਂ ‘ਏਸ ਜਨਮ ਤੇਰੀ ਹੋ ਨਹੀਂ ਸਕਦੀ’- ਨਛੱਤਰ ਗਿੱਲ, ‘ਉਦਾਸ’- ਕੰਠ ਕਲੇਰ, ‘ਪਾਣੀ’- ਸੁਦੇਸ਼ ਕੁਮਾਰੀ ਤੇ ਪਾਰਸ ਮਨੀ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕੇ ਨੇ। ਪ੍ਰਸ਼ੰਸਕ ਨਵੇਂ ਗੀਤ ‘ਦਿਲ ਸਾਡਾ’ ਲਈ ਬਹੁਤ ਉਤਸੁਕ ਨੇ। ਸੋ ਇਹ ਗੀਤ ਕੱਲ ਯਾਨੀ ਕਿ 23 ਅਪ੍ਰੈਲ ਨੂੰ ਦਰਸ਼ਕਾਂ ਦੇ ਸਨਮੁੱਖ ਹੋ ਜਾਵੇਗਾ।

You may also like