ਮਾਧੁਰੀ ਦੀਕਸ਼ਿਤ ਨੇ ਖ਼ਾਸ ਅੰਦਾਜ਼ 'ਚ ਮਨਾਇਆ ਆਪਣੀ ਮਾਂ ਦਾ 90ਵਾਂ ਜਨਮਦਿਨ, ਵੇਖੋ ਤਸਵੀਰਾਂ

written by Pushp Raj | June 28, 2022

Madhuri Dixit celebrates mothers B'day: ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ 27 ਜੂਨ ਨੂੰ ਬਹੁਤ ਹੀ ਧੂਮਧਾਮ ਨਾਲ ਆਪਣੀ ਮਾਂ ਦਾ 90ਵਾਂ ਜਨਮਦਿਨ ਮਨਾਇਆ। ਇਸ ਮੌਕੇ ਮਾਧੁਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਮਾਂ ਦੀਆਂ ਖ਼ਾਸ ਤਸੀਵਰਾਂ ਸ਼ੇਅਰ ਕੀਤੀਆਂ ਹਨ। ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।

Image Source: Instagram

ਦੱਸ ਦਈਏ ਕਿ ਬਾਲੀਵੁੱਡ ਦੀ 'ਧੱਕ ਧੱਕ ਗਰਲ' ਮਾਧੁਰੀ ਦੀ ਮਾਂ ਸਨੇਹਲਤਾ ਦਾ ਜਨਮਦਿਨ 27 ਜੂਨ ਨੂੰ ਹੁੰਦਾ ਹੈ। ਇਸ ਵਾਰ ਮਾਧੁਰੀ ਨੇ ਮਾਂ ਦਾ 90ਵਾਂ ਜਨਮਦਿਨ ਬਹੁਤ ਹੀ ਧੂਮਧਾਮ ਤੇ ਖ਼ਾਸ ਅੰਦਾਜ਼ ਨਾਲ ਮਨਾਇਆ।

ਇਸ ਮੌਕੇ ਮਾਧੁਰੀ ਦੀਕਸ਼ਿਤ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਮਾਂ ਤੇ ਆਪਣੀਆਂ ਤਸੀਵਰਾਂ ਸ਼ੇਅਰ ਕੀਤੀਆਂ ਹਨ। ਇਹ ਪੁਰਾਣੀਆਂ ਤਸਵੀਰਾਂ ਹਨ, ਪਰ ਇਨ੍ਹਾਂ ਨਾਲ ਮਾਧੁਰੀ ਦੀਆਂ ਕਈ ਯਾਦਾਂ ਜੁੜੀਆਂ ਹੋਈਆਂ ਹਨ।

Image Source: Instagram

ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਆਪਣੀ ਮਾਂ ਦਾ ਜਨਮਦਿਨ ਪਰਿਵਾਰ ਨਾਲ ਮਨਾਇਆ। ਮਾਧੁਰੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਮਾਂ ਦੀ ਤਸਵੀਰ ਸ਼ੇਅਰ ਕਰਕੇ ਇੱਕ ਪਿਆਰਾ ਸੁਨੇਹਾ ਦਿੱਤਾ ਹੈ।

ਆਪਣੀ ਮਾਂ  ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਮਾਧੁਰੀ ਦੀਕਸ਼ਿਤ ਨੇ ਲਿਖਿਆ- "ਜਨਮਦਿਨ ਮੁਬਾਰਕ, ਆਈ! ਉਹ ਕਹਿੰਦੇ ਹਨ ਕਿ ਮਾਂ ਧੀ ਦੀ ਸਭ ਤੋਂ ਚੰਗੀ ਦੋਸਤ ਹੁੰਦੀ ਹੈ। ਉਹ ਇਸ ਤੋਂ ਹੋਰ ਸਹੀ ਨਹੀਂ ਹੋ ਸਕਦਾ। ਤੁਸੀਂ ਮੇਰੇ ਲਈ ਜੋ ਕੁਝ ਕੀਤਾ ਹੈ, ਉਸ ਤੋਂ, ਤੁਸੀਂ ਜੋ ਸਬਕ ਸਿਖਾਇਆ ਹੈ, ਉਹ ਤੁਹਾਡੇ ਵੱਲੋਂ ਮੇਰੇ ਲਈ ਸਭ ਤੋਂ ਵੱਡਾ ਤੋਹਫ਼ਾ ਹੈ। ਮੈਂ ਤੁਹਾਡੀ ਸਿਰਫ ਚੰਗੀ ਸਿਹਤ ਅਤੇ ਖੁਸ਼ੀ ਦੀ ਕਾਮਨਾ ਕਰਦੀ ਹਾਂ! ❤️"

Image Source: Instagram

ਹੋਰ ਪੜ੍ਹੋ: ਕੈਟਰੀਨਾ ਕੈਫ ਦੀ ਫਿਲਮ 'ਫੋਨ ਭੂਤ' ਦੀ ਰਿਲੀਜ਼ ਡੇਟ ਆਈ ਸਾਹਮਣੇ, ਅਦਾਕਾਰਾ ਨੇ ਸ਼ੇਅਰ ਕੀਤਾ ਸ਼ਾਨਦਾਰ ਪੋਸਟਰ

ਮਾਧੁਰੀ ਵੱਲੋਂ ਮਾਂ ਦੇ ਜਨਮਦਿਨ 'ਤੇ ਸ਼ੇਅਰ ਕੀਤੀ ਗਈ ਇਸ ਖ਼ਾਸ ਪੋਸਟ ਉੱਤੇ ਕਈ ਬਾਲੀਵੁੱਡ ਹਸਤੀਆਂ ਨੇ ਕਮੈਂਟ ਕਰਕੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਮਾਂ ਨੂੰ ਜਨਮਦਿਨ ਦੀ ਸ਼ੁਭਕਾਮਨਾਵਾਂ ਦਿੱਤੀਆਂ। ਅਨਿਲ ਕਪੂਰ ਨੇ ਲਿਖਿਆ- ਕਿਰਪਾ ਕਰਕੇ ਆਪਣੀ ਮਾਂ ਨੂੰ ਮੇਰੇ ਵੱਲੋਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿਓ। ਆਪਣੇ ਮਾਤਾ-ਪਿਤਾ ਨਾਲ ਬਿਤਾਇਆ ਸਮਾਂ ਖੁੰਝ ਗਿਆ। ਉਹੀ ਸ਼ਿਲਪਾ ਸ਼ੈੱਟੀ ਨੇ ਲਿਖਿਆ- ਆਂਟੀ ਜੀ ਨੂੰ ਜਨਮਦਿਨ ਮੁਬਾਰਕ। ਪ੍ਰਮਾਤਮਾ ਉਨ੍ਹਾਂ ਨੂੰ ਚੰਗੀ ਸਿਹਤ ਦੇਵੇ।

 

View this post on Instagram

 

A post shared by Madhuri Dixit (@madhuridixitnene)

You may also like