ਆਪਣੀ ਹੀ ਫ਼ਿਲਮ ਦਾ ਨਾਂਅ ਲੈਣ ਤੋਂ ਡਰਦੀ ਹੈ ਮਾਧੁਰੀ ਦੀਕਸ਼ਿਤ, ਇਹ ਹੈ ਵਜ੍ਹਾ

written by Rupinder Kaler | August 06, 2021

ਮਾਧੁਰੀ ਦੀਕਸ਼ਿਤ ਨੇ 90 ਦੇ ਦਹਾਕੇ ਵਿੱਚ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਹਨਾਂ ਫ਼ਿਲਮਾਂ ਦੇ ਨਾਲ ਹੀ ਉਹਨਾਂ ਨੇ ਫ਼ਿਲਮ ਇੰਡਸਟਰੀ ਤੇ ਰਾਜ ਕੀਤਾ ਹੈ । ਪਰ ਇਸ ਮੁਕਾਮ ਤੇ ਪਹੁੰਚਣ ਲਈ ਮਾਧੁਰੀ ਨੂੰ ਬਹੁਤ ਮਸ਼ੱਕਤ ਕਰਨੀ ਪਈ ਸੀ । ਮਾਧੁਰੀ ਦਾ ਪਰਿਵਾਰ ਮੁੰਬਈ ਦੇ ਅੰਧੇਰੀ ਦੇ ਵਨ ਰੂਮ ਫਲੈਟ ਵਿੱਚ ਰਹਿੰਦਾ ਸੀ । ਮਾਧੁਰੀ ਨੂੰ ਬਚਪਨ ਵਿੱਚ ਡਾਂਸ ਕਰਨ ਦਾ ਬਹੁਤ ਸੌਂਕ ਸੀ । 9 ਸਾਲ ਦੀ ਉਮਰ ਵਿੱਚ ਮਾਧੁਰੀ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਕਰਵਾਏ ਗਏ ਇੱਕ ਕਲਾਸੀਕਲ ਡਾਂਸ ਦੇ ਮੁਕਾਬਲੇ ਵਿੱਚ ਵੱਡਾ ਇਨਾਮ ਜਿੱਤਿਆ ਸੀ ।

Pic Courtesy: Youtube

ਹੋਰ ਪੜ੍ਹੋ :

ਬਾਣੀ ਸੰਧੂ ਦੇ ਨਾਂਅ ‘ਤੇ ਹੋ ਰਹੀ ਹੈ ਠੱਗੀ, ਗਾਇਕਾ ਨੇ ਲਾਈਵ ਹੋ ਕੇ ਪਾਈ ਝਾੜ, ਦੇਖੋ ਵੀਡੀਓ

Pic Courtesy: Youtube

ਇਸ ਤੋਂ ਬਾਅਦ ਮਾਧੁਰੀ ਲੱਗਪਗ ਹਰ ਪ੍ਰੋਗਰਾਮ ਵਿੱਚ ਦਿਖਾਈ ਦੇਣ ਲੱਗੀ । ਇਸੇ ਦੌਰਾਨ ਮਾਧੁਰੀ ਦੇ ਗੁਆਂਢੀ ਨੇ ਉਸ ਦੇ ਅੰਦਰ ਦੀ ਅਦਾਕਾਰਾ ਨੂੰ ਪਹਿਚਾਣਿਆ ਤੇ ਉਸ ਦੇ ਮਾਤਾ ਪਿਤਾ ਨੂੰ ਪੁੱਛਿਆ ਕਿ ਉਹ ਆਪਣੀ ਬੇਟੀ ਨੂੰ ਫ਼ਿਲਮਾਂ ਵਿੱਚ ਕੰਮ ਕਰਨ ਦੇਣਗੇ । ਉਸ ਸਮੇਂ ਮਾਧੁਰੀ ਦੇ ਪਰਿਵਾਰ ਦੀ ਹਾਲਤ ਠੀਕ ਨਹੀਂ ਸੀ ਜਿਸ ਕਰਕੇ ਉਹਨਾਂ ਨੇ ਤੁਰੰਤ ਹਾਂ ਕਰ ਦਿੱਤੀ । ਇਸ ਦੌਰਾਨ ਮਾਧੁਰੀ ਨੂੰ ਰਾਜਸ਼੍ਰੀ ਪ੍ਰੋਡਕਸ਼ਨ ਦੀ ਫ਼ਿਲਮ ‘ਅਬੋਧ’ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਪਰ ਇਹ ਫ਼ਿਲਮ ਬੁਰੀ ਤਰ੍ਹਾਂ ਫਲਾਪ ਰਹੀ ।

ਮਾਧੁਰੀ ਨੂੰ ਕੰਮ ਮਿਲਣਾ ਬੰਦ ਹੋ ਗਿਆ ਪਰ ਇੱਕ ਸਹਾਇਕ ਡਾਇਰੈਕਟ ਨੇ ਮਾਧੁਰੀ ਨੂੰ ਬੀ ਗਰੇਡ ਫ਼ਿਲਮ ਲਈ ਸਾਈਨ ਕਰ ਲਿਆ । ਇਸ ਫ਼ਿਲਮ ਦਾ ਨਾਂਅ ਸੀ ਸੀ ‘ਮਾਨਵ ਹੱਤਿਆ’ ਇਸ ਫ਼ਿਲਮ ਦਾ ਹੀਰੋ ਸ਼ੇਖਰ ਸੁਮਨ ਸੀ । ਇਸ ਫ਼ਿਲਮ ਨੂੰ ਸਾਈਨ ਕਰਕੇ ਮਾਧੁਰੀ ਪਛਤਾਉਣ ਲੱਗੀ ਸੀ ਕਿਉਂਕਿ ਡਾਇਰੈਕਟਰ ਮਾਧੁਰੀ ਨੂੰ ਦੂਜੀ ਤਰ੍ਹਾਂ ਦੇ ਸੀਨ ਫ਼ਿਲਮਾਉਣ ਲਈ ਦਬਾਅ ਬਨਾਉਣ ਲੱਗਾ ਸੀ । ਮਾਧੁਰੀ ਦੇ ਮਾਤਾ ਪਿਤਾ ਨੇ ਵੀ ਇਹ ਸੀਨ ਫਿਲਮਾਉਣ ਤੋਂ ਨਾਂਹ ਕਰ ਦਿੱਤੀ । ਇਸ ਫ਼ਿਲਮ ਲਈ ਮਾਧੁਰੀ ਨੂੰ ਫ਼ੀਸ ਵੀ ਨਹੀਂ ਦਿੱਤੀ ਗਈ ।

ਜਿਸ ਕਰਕੇ ਇਹ ਫ਼ਿਲਮ ਅਧੂਰੀ ਰਹਿ ਗਈ । ਪਰ ਜਦੋਂ ਮਾਧੁਰੀ ਬਾਲੀਵੁੱਡ ਵਿੱਚ ਹਿੱਟ ਹੋ ਗਈ ਤਾਂ ਕੁਝ ਟੀਵੀ ਚੈਨਲਾਂ ਤੇ ਇਸ ਅਧੂਰੀ ਫ਼ਿਲਮ ਨੂੰ ਹੀ ਲੇਟ ਨਾਈਟ ਦਿਖਾਇਆ ਗਿਆ । ਇਸ ਫ਼ਿਲਮ ਦਾ ਮਾਧੁਰੀ ਕਦੇ ਵੀ ਜ਼ਿਕਰ ਨਹੀਂ ਕਰਦੀ । ਭਾਵੇਂ ਇਹ ਫ਼ਿਲਮ ਬੀ-ਗਰੇਡ ਦੀ ਸੀ ਪਰ ਇਸ ਫ਼ਿਲਮ ਨੇ ਹੀ ਮਾਧੁਰੀ ਦੀ ਕਿਸਮਤ ਬਦਲ ਦਿੱਤੀ ਸੀ ਕਿਉਂਕਿ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਹੀ ਮਸ਼ਹੂਰ ਫੋਟੋਗ੍ਰਾਫਰ ਰਾਕੇਸ਼ ਸ਼੍ਰੇਸਠ ਨੇ ਮਾਧੁਰੀ ਨੂੰ ਦੇਖਿਆ ਸੀ । ਰਾਕੇਸ਼ ਨੇ ਮਾਧੁਰੀ ਦੇ ਮਾਤਾ ਪਿਤਾ ਤੋਂ ਉਸ ਦੀਆਂ ਤਸਵੀਰਾਂ ਖਿਚਣ ਦੀ ਇਜਾਜ਼ਤ ਮੰਗੀ ।

 

View this post on Instagram

 

A post shared by Madhuri Dixit (@madhuridixitnene)

ਪਰ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਕੋਲ ਏਨੇਂ ਪੈਸੇ ਨਹੀਂ ਹਨ ਕਿ ਉਹ ਉਸ ਨੂੰ ਦੇ ਸਕਣ । ਰਾਕੇਸ਼ ਨੇ ਮਾਧੁਰੀ ਦੀਆਂ ਤਸਵੀਰਾਂ ਖਿੱਚੀਆਂ ਤੇ ਉਸ ਨੂੰ ਇਸ ਦੇ ਬਦਲੇ ਮੁਫਤ ਵਿੱਚ ਪੋਰਟਫੋਲੀਓ ਬਣਾ ਕੇ ਦਿੱਤਾ । ਰਾਕੇਸ਼ ਜਦੋਂ ਮਾਧੁਰੀ ਦੀਆਂ ਤਸਵੀਰਾਂ ਲੈ ਕੇ ਸੁਭਾਸ਼ ਘਈ ਕੋਲ ਪਹੁੰਚਿਆ ਤਾਂ ਸੁਭਾਸ਼ ਘਈ ਨੇ ਕਿਹਾ ਕਿ ਉਹਨਾਂ ਨੂੰ ਨਵੀਂ ਹੀਰੋਇਨ ਮਿਲ ਗਈ ਹੈ । ਸੁਭਾਸ਼ ਘਈ ਨੇ ਮਾਧੁਰੀ ਨਾਲ ਸਭ ਤੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਤਿੰਨ ਫ਼ਿਲਮਾਂ ਕੀਤੀਆਂ । ਇਸ ਤੋਂ ਬਾਅਦ ਮਾਧੁਰੀ ਕੋਲ ਫ਼ਿਲਮ ਪ੍ਰੋਡਿਊਸਰਾਂ ਦੀ ਲਾਈਨ ਲੱਗ ਗਈ ।

0 Comments
0

You may also like