ਮਾਧੁਰੀ ਦੀਕਸ਼ਿਤ ਨੇ ਖੋਲਿਆ ਆਪਣੀ ਫਿਟਨੈੱਸ ਦਾ ਰਾਜ਼, ਵੀਡੀਓ ਕੀਤੀ ਸਾਂਝੀ

written by Rupinder Kaler | June 18, 2021

ਮਾਧੁਰੀ ਦੀਕਸ਼ਿਤ ਨੇ ਯੋਗ ਦਿਹਾੜੇ ਨੂੰ ਲੈ ਕੇ ਇੱਕ ਖ਼ਾਸ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ਨੂੰ ਸ਼ੇਅਰ ਕਰਕੇ ਮਾਧੁਰੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਖਾਸ ਮੈਸੇਜ ਦਿੱਤਾ ਹੈ । ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ । ਲੋਕ ਇਸ ਤੇ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

Madhuri dixit Pic Courtesy: Instagram
ਹੋਰ ਪੜ੍ਹੋ : ਅਦਾਕਾਰ ਸ਼ੇਖਰ ਸੁਮਨ ਦੀ ਮਾਂ ਦਾ ਦਿਹਾਂਤ, ਸ਼ੇਅਰ ਕੀਤੀ ਭਾਵੁਕ ਪੋਸਟ
Madhuri with Family Pic Courtesy: Instagram
ਤੁਹਾਨੂੰ ਦੱਸ ਦਿੰਦੇ ਹਾਂ ਕਿ ਅੰਤਰਰਾਸ਼ਟਰੀ ਯੋਗਾ ਡੇ ਨੇੜੇ ਹੈ ਅਤੇ ਇਸ ਦਿਨ ਲਈ ਮਾਧੁਰੀ ਵੱਲੋਂ ਯੋਗਾ ਦੇ ਸਧਾਰਣ ਆਸਨ ਦੱਸੇ ਜਾ ਰਹੇ ਹਨ । ਮਾਧੁਰੀ ਤੋਂ ਇਲਾਵਾ ਬਾਲੀਵੁੱਡ ਦੀਆਂ ਹੋਰ ਵੀ ਕਈ ਹੀਰੋਇਨਾਂ ਨੇ ਯੋਗ ਦਿਹਾੜੇ ਨੂੰ ਲੈ ਕੇ ਵੀਡੀਓ ਸਾਂਝੀਆਂ ਕੀਤੀਆਂ ਹਨ ।
bollywood actor madhuri Pic Courtesy: Instagram
ਆਸਣ ਕਰਦੇ ਹੋਏ ਮਾਧੁਰੀ ਨੇ ਕਿਹਾ ਕਿ ਯੋਗ ਹਮੇਸ਼ਾ ਤੋਂ ਮੇਰੀ ਫਿਟਨਸ ਦਾ ਹਿੱਸਾ ਰਿਹਾ ਹੈ ਅਤੇ ਮੈਂ ਕੁਝ ਸਰਲ ਆਸਣ ਸਾਂਝੇ ਕਰਨਾ ਚਾਹੁੰਦੀ ਹਾਂ । ਮਾਧੁਰੀ ਦੀਕਸ਼ਿਤ ਅਕਸਰ ਆਪਣੇ ਇੰਸਟਾਗ੍ਰਾਮ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
 
View this post on Instagram
 

A post shared by Madhuri Dixit (@madhuridixitnene)

 
View this post on Instagram
 

A post shared by Madhuri Dixit (@madhuridixitnene)

0 Comments
0

You may also like