ਮਹੇਂਦਰ ਸਿੰਘ ਧੋਨੀ ਦੀ ਧੀ ਜ਼ੀਵਾ ਦਾ ਪੰਜਾਬੀ ਬੋਲਦਿਆਂ ਦਾ ਇਹ ਵੀਡੀਓ ਛਾਇਆ ਸ਼ੋਸ਼ਲ ਮੀਡੀਆ ‘ਤੇ, ਦੇਖੋ ਵੀਡੀਓ
ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਜਿਨ੍ਹਾਂ ਦੇ ਵੀਡੀਓਜ਼ ਤੇ ਤਸਵੀਰਾਂ ਸ਼ੋਸ਼ਲ ਮੀਡੀਆ ਉੱਤੇ ਛਾਈਆਂ ਰਹਿੰਦੀਆਂ ਹਨ । ਜੀ ਹਾਂ ਉਹ ਅਕਸਰ ਹੀ ਆਪਣੀ ਧੀ ਜ਼ੀਵਾ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ । ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ।
ਹੋਰ ਵੇਖੋ:ਅਨੁਸ਼ਕਾ ਸ਼ਰਮਾ ਨੇ ਵਿਆਹ ਦੀ ਵਰ੍ਹੇਗੰਢ ‘ਤੇ ਵਿਰਾਟ ਕੋਹਲੀ ਲਈ ਸਾਂਝੀ ਕੀਤੀ ਦਿਲ ਨੂੰ ਛੂਹ ਜਾਣ ਵਾਲੀ ਪੋਸਟ
ਇਸ ਵੀਡੀਓ ‘ਚ ਮਹੇਂਦਰ ਸਿੰਘ ਧੋਨੀ ਆਪਣੀ ਧੀ ਦੇ ਨਾਲ ਕਈ ਭਾਸ਼ਾਵਾਂ ‘ਚ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਉਹ ਆਪਣੀ ਬੇਟੀ ਦੇ ਨਾਲ ਪੰਜਾਬੀ ‘ਚ ਗੱਲਬਾਤ ਕਰਦੇ ਨੇ ਤੇ ਜ਼ੀਵਾ ਨੂੰ ਪੁੱਛਦੇ ਨੇ ਕਿ ਕਿੱਦਾਂ ਤਾਂ ਜ਼ੀਵਾ ਵੀ ਅੱਗੇ ਪੰਜਾਬੀ ‘ਚ ਕਹਿੰਦੀ ਏ ਵਧੀਆ । ਇਸ ਵੀਡੀਓ ‘ਚ ਦੋਵੇਂ ਪੰਜਾਬੀ ਤੋਂ ਇਲਾਵਾ ਗੁਜਰਾਤੀ, ਭੋਜਪੁਰੀ, ਤਾਮਿਲ ਤੇ ਕਈ ਹੋਰ ਭਾਸ਼ਾਵਾਂ ਬੋਲਦੇ ਹੋਏ ਨਜ਼ਰ ਆ ਰਹੇ ਨੇ । ਇਹ ਵੀਡੀਓ ਦਰਸ਼ਕਾਂ ਵੱਲੋਂ ਖੂਬ ਪਸੰਦ ਆ ਰਿਹਾ ਹੈ ।
ਧੋਨੀ ਪਿੱਛੇ ਜਿਹੇ ਆਪਣੇ ਪਰਿਵਾਰ ਨਾਲ ਉਤਰਾਖੰਡ ਪਹੁੰਚੇ ਹੋਏ ਸਨ ਜਿੱਥੇ ਉਨ੍ਹਾਂ ਨੇ ਮੰਸੂਰੀ ‘ਚ ਆਪਣੀ ਪਤਨੀ ਤੇ ਧੀ ਜ਼ੀਵਾ ਦੇ ਨਾਲ ਕੁਦਰਤੀ ਨਜ਼ਾਰਿਆਂ ਦਾ ਖੂਬ ਲੁਤਫ਼ ਉਠਾਇਆ । ਧੋਨੀ ਨੇ ਧੀ ਜ਼ੀਵਾ ਨਾਲ ਮਿਲਕੇ ਸਨੋਮੈੱਨ ਵੀ ਬਣਾਇਆ ਸੀ ਜਿਸ ਦਾ ਵੀਡੀਓ ਸ਼ੋਸ਼ਲ ਮੀਡੀਆ ਉੱਤੇ ਖੂਬ ਪਸੰਦ ਵੀ ਕੀਤਾ ਗਿਆ ਸੀ ।