Trending:
‘ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ’ ਫ਼ਿਲਮ ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ
ਗੁਰਨਾਮ ਭੁੱਲਰ Gurnam Bhullar ਅਤੇ ਸੋਨਮ ਬਾਜਵਾ Sonam Bajwa ਦੀ ਮੋਸਟ ਅਵੇਟਡ ਫ਼ਿਲਮ ‘ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ’ (Main viyah nahi karona tere naal) ਦਾ ਟਾਈਟਲ ਟਰੈਕ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ ਦਰਸ਼ਕਾਂ ਦੇ ਮਨੋਰੰਜਨ 'ਚ ਗੁਰਨਾਮ ਤੇ ਸੋਨਮ ਕੋਈ ਕਮੀ ਨਹੀਂ ਰੱਖ ਰਹੇ ਹਨ । ਫ਼ਿਲਮ ਦੇ ਸ਼ਾਨਦਾਰ ਟੀਜ਼ਰ ਤੋਂ ਬਾਅਦ ਫ਼ਿਲਮ ਦਾ ਟਾਈਟਲ ਟਰੈਕ ਵੀ ਰਿਲੀਜ਼ ਕਰ ਦਿੱਤਾ ਹੈ।

‘ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ’ ਗੀਤ ਨੂੰ ਗੁਰਨਾਮ ਭੁੱਲਰ ਨੇ ਹੀ ਗਾਇਆ ਹੈ। ਇਸ ਗੀਤ ਨੂੰ ਉਨ੍ਹਾਂ ਨੇ ਮੁਟਿਆਰ ਦੇ ਪੱਖ ਤੋਂ ਹੀ ਗਾਇਆ ਹੈ। ਗਾਣੇ ਦੇ ਵੀਡੀਓ 'ਚ ਦੋਵੇਂ ਸਾਈਲਿਸ਼ ਵੈਡਿੰਗ ਵਾਲੇ ਆਊਟਫਿੱਟਸ 'ਚ ਨਜ਼ਰ ਆ ਰਹੇ ਨੇ। ਸੋਨਮ ਨੇ ਹਰੇ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ ਤੇ ਗੁਰਨਾਮ ਵ੍ਹਾਈਟ ਰੰਗ ਦੀ ਸਟਾਈਲਿਸ਼ ਸ਼ੈਰਵਾਨੀ 'ਚ ਨਜ਼ਰ ਆ ਰਹੇ ਨੇ। ਗਾਣੇ ਦੇ ਵੀਡੀਓ 'ਚ ਫ਼ਿਲਮ ਦੇ ਕਈ ਹੋਰ ਕਲਾਕਾਰ ਵੀ ਨਜ਼ਰ ਆ ਰਹੇ ਹਨ। ਇਸ ਗੀਤ ਦੇ ਬੋਲ ਵੀ ਖੁਦ ਗੁਰਨਾਮ ਭੁੱਲਰ ਨੇ ਹੀ ਲਿਖੇ ਤੇ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ। ਇਸ ਗੀਤ ਨੂੰ ਟਾਈਮ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ।

‘ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ’ ਫ਼ਿਲਮ 4 ਮਾਰਚ ਨੂੰ ਦਰਸ਼ਕਾਂ ਦੇ ਸਨਮੁੱਖ ਹੋਣਗੇ। ਰੁਪਿੰਦਰ ਇੰਦਰਜੀਤ ਵੱਲੋਂ ਫ਼ਿਲਮ ‘ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ’ ਦੀ ਕਹਾਣੀ ਲਿਖੀ ਅਤੇ ਡਾਇਰੈਕਟ ਕੀਤੀ ਗਈ ਹੈ। ਇਸ ਫ਼ਿਲਮ ‘ਚ ਸੋਨਮ ਤੇ ਗੁਰਨਾਮ ਤੋਂ ਇਲਾਵਾ ਰੁਪਿੰਦਰ ਰੂਪੀ, Garry Vander, ਪ੍ਰੀਤ ਰੰਧਾਵਾ, ਜਸਵਿੰਦਰ ਲਹਿਰੀ ਤੇ ਕਈ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਦੱਸ ਦਈਏ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਇਸ ਤੋਂ ਪਹਿਲਾਂ ਗੁੱਡੀਆਂ ਪਟੋਲੇ ਫ਼ਿਲਮ ‘ਚ ਇਕੱਠੇ ਨਜ਼ਰ ਆ ਚੁੱਕੇ ਨੇ। ਦਰਸ਼ਕ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਹਨ।