ਇਸ ਵਾਰ ਰੱਖੜੀ ਦੇ ਤਿਉਹਾਰ ’ਤੇ ਘਰ ਬਣਾਓ ‘ਬਰੈੱਡ ਬਰਫੀ’, ਜਾਣੋਂ ਬਰਫੀ ਬਨਾਉਣ ਦੀ ਪੂਰੀ ਵਿਧੀ

Written by  Rupinder Kaler   |  August 19th 2021 06:09 PM  |  Updated: August 19th 2021 06:09 PM

ਇਸ ਵਾਰ ਰੱਖੜੀ ਦੇ ਤਿਉਹਾਰ ’ਤੇ ਘਰ ਬਣਾਓ ‘ਬਰੈੱਡ ਬਰਫੀ’, ਜਾਣੋਂ ਬਰਫੀ ਬਨਾਉਣ ਦੀ ਪੂਰੀ ਵਿਧੀ

ਰੱਖੜੀ (Raksha bandhan) ਦਾ ਤਿਉਹਾਰ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੁੰਦਾ ਹੈ । ਇਸ ਦਿਨ ਭੈਣ ਭਰਾ ਨੂੰ ਰੱਖੜੀ ਬੰਨਦੀ ਹੈ ਤੇ ਮਠਿਆਈ ਨਾਲ ਮੂੰਹ ਮਿੱਠਾ ਕਰਵਾਉਂਦੀ ਹੈ । ਇਸ ਤੋਂ ਬਾਅਦ ਭਰਾ ਆਪਣੀ ਭੈਣ ਨੂੰ ਤੋਹਫਾ ਦਿੰਦਾ ਹੈ । ਬਜ਼ਾਰਾਂ ਵਿੱਚ ਰੱਖੜੀ ਨੂੰ ਲੈ ਕੇ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ । ਮਠਿਆਈ ਦੀਆਂ ਦੁਕਾਨਾਂ ‘ਤੇ ਵੀ ਭੀੜ ਦੇਖਣ ਨੂੰ ਮਿਲ ਰਹੀ ਹੈ । ਅਜਿਹੇ ਹਲਾਤਾਂ ਵਿੱਚ ਭੀੜ ਭਾੜ ਵਾਲੇ ਇਲਾਕੇ ਵਿੱਚ ਜਾਣਾ ਖਤਰੇ ਤੋਂ ਘੱਟ ਨਹੀਂ । ਅਜਿਹੇ ਹਲਾਤਾਂ ਵਿੱਚ ਅਸੀਂ ਘਰ ਵਿੱਚ ਹੀ ਮਠਿਆਈ ਬਣਾ ਸਕਦੇ ਹਾਂ । ਅੱਜ ਤੁਹਾਨੂੰ ਅਸੀਂ ਬਰੈੱਡ (Bread Barfi) ਨਾਲ ਬਰਫੀ ਬਨਾਉਣਾ ਸਿਖਾ ਰਹੇ ਹਾਂ । ਆਓ ਜਾਣਦੇ ਹਾਂ ਬਰੈੱਡ ਨਾਲ ਬਰਫੀ (Bread Barfi) ਕਿਸ ਤਰ੍ਹਾਂ ਬਣਦੀ ਹੈ ।

ਹੋਰ ਪੜ੍ਹੋ :

ਗਾਇਕ ਜੱਸੀ ਗਿੱਲ ਨੇ ਪੁੱਛਿਆ ‘ਕਯਾ ਮੇਰੀ ਸੋਨਮ ਗੁਪਤਾ ਬੇਵਫਾ ਹੈ’

ਸਭ ਤੋਂ ਪਹਿਲਾਂ ਸਮਾਨ ਨੋਟ ਕਰ ਲਵੋ :-

ਬਰੈੱਡ 5 ਪੀਸ, ਦੁੱਧ ਦੋ ਕੱਪ, ਨਾਰੀਅਲ ਪਾਊਡਰ 2 ਚਮਚ, ਘਿਓ ਇੱਕ ਵੱਡਾ ਚਮਚ, ਇਲਾਇਚੀ ਪਾਊਡਰ ਦੋ ਤੋਂ ਤਿੰਨ ਚੁਟਕੀਆਂ, ਚੀਨੀ ਸਵਾਦ ਮੁਤਾਬਿਕ, ਕਾਜੂ 10 ਤੋਂ 20 ਬਰੀਕ ਕੱਟੇ ਹੋਏ, ਪਿਸਤਾ ਬਦਾਮ 10 ਬਰੀਕ ਕੱਟੇ ਹੋਏ ।

ਵਿਧੀ : - ਸਭ ਤੋਂ ਪਹਿਲਾਂ ਗੈਸ ਤੇ ਕੜਾਹੀ ਚੜਾਓ । ਇਸ ਵਿੱਚ ਦੋ ਕੱਪ ਦੁੱਧ ਉਬਾਲੋ । ਇਸ ਦੁੱਧ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਇਹ ਗਾੜ੍ਹਾ ਨਾ ਹੋ ਜਾਵੇ । ਬਰੈੱਡ ਨੂੰ ਮਿਕਸਰ ਵਿੱਚ ਪਾ ਕੇ ਪਾਊਡਰ ਬਣਾ ਲਵੋ । ਦੁੱਧ ਗਾੜ੍ਹਾ ਹੋਣ ਤੇ ਇਸ ਨੂੰ ਵੀ ਮਿਕਸਰ ਵਿੱਚ ਪਾ ਲਓ। ਜਦੋਂ ਦੁੱਧ ਤੇ ਬਰੈੱਡ ਪਾਊਡਰ ਮਿਕਸ ਹੋ ਜਾਣ ਤਾਂ ਇਸ ਨੂੰ ਕੜਾਹੀ ਵਿੱਚ ਪਾ ਕੇ ਗਰਮ ਕਰੋ । ਇਸ ਵਿੱਚ ਇਲਾਇਚੀ ਪਾਊਡਰ ਪਾਓ । ਇਸ ਨੂੰ ਉਦੋਂ ਤੱਕ ਗਰਮ ਕਰੋ ਜਦੋਂ ਤੱਕ ਦੁੱਧ ਤੇ ਬਰੈੱਡ ਇੱਕ ਦੂਜੇ ਤੇ ਵਿੱਚ ਸਮਾਅ ਨਾ ਜਾਣ । ਹੁਣ ਇਸ ਵਿੱਚ ਚੀਨੀ, ਨਾਰੀਅਲ ਪਾਊਡਰ, ਘਿਓ ਪਾਓ ਤੇ ਇਸ ਨੂੰ 5 ਤੋਂ 7 ਮਿਟ ਤੱਕ ਪਕਾਓ। ਹੁਣ ਇੱਕ ਪਲੇਟ ਵਿੱਚ ਘਿਓ ਲਗਾਓ । ਮਿਸ਼ਰਨ ਨੂੰ ਪਲੇਟ ਵਿੱਚ ਫੈਲਾ ਦਿਓ। ਇਸ ਦੇ ਉਪਰ ਕਾਜੂ ਪਿਸਤਾ ਤੇ ਬਦਾਮ ਪਾਓ। ਇਸ ਨੂੰ ਠੰਡਾ ਹੋਣ ਦਿਓ । ਕੁਝ ਚਿਰ ਬਾਅਦ ਇਸ ਨੂੰ ਬਰਫੀ (Bread Barfi) ਵਾਂਗ ਕੱਟ ਲਓ । ਬਰੈੱਡ ਬਰਫੀ ਤਿਆਰ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network