
ਰਾਜਵੀਰ ਜਵੰਦਾ (Rajvir Jawanda)ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ (Singer) ‘ਚੋਂ ਇੱਕ ਹਨ । ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੀ ਤਾਰੀਫ ਮੱਖਣ ਬਰਾੜ ਨੇ ਕੀਤੀ ਹੈ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮੱਖਣ ਬਰਾੜ ਰਾਜਵੀਰ ਜਵੰਦਾ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਗੁਰਦਾਸ ਮਾਨ ਦਾ ਇਸ ਬੱਚੀ ਦੇ ਨਾਲ ਵੀਡੀਓ ਜਿੱਤ ਰਿਹਾ ਦਰਸ਼ਕਾਂ ਦਾ ਦਿਲ, ਵੇਖੋ ਵੀਡੀਓ
ਵੀਡੀਓ ‘ਚ ਮੱਖਣ ਬਰਾੜ ਕਹਿ ਰਹੇ ਹਨ ਕਿ ਹੁਣ ਤੱਕ ਮੈਂ ਬਹੁਤ ਘੱਟ ਗਾਇਕ ਸੁਣੇ ਹਨ । ਅੱਜ ਰਾਜਵੀਰ ਜਵੰਦਾ ਨੂੰ ਸੁਣਨ ਦਾ ਮੌਕਾ ਮਿਲਿਆ ਹੈ । ਸੁਣ ਕੇ ਬੜਾ ਹੀ ਅਨੰਦ ਆਇਆ ਅਤੇ ਗੀਤ ਦਾ ਹਰ ਬੋਲ ਨੂੰ ਸਮਝ ਆ ਰਿਹਾ ਸੀ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ।

ਹੋਰ ਪੜ੍ਹੋ : ਫਿੱਟਨੈਸ ਮਾਡਲ ਸੁੱਖ ਜੌਹਲ ਆਪਣੀ ਨਾਨੀ ਦੇ ਨਾਲ ਮਸਤੀ ਕਰਦੇ ਆਏ ਨਜ਼ਰ, ਵੇਖੋ ਵੀਡੀਓ
ਕਿਉਂਕਿ ਕਈਆਂ ਗਾਇਕਾਂ ਦਾ ਤਾਂ ਬੋਲ ਹੀ ਸਮਝ ਨਹੀਂ ਆਉਂਦੇ ਅਤੇ ਉਹ ਮੂੰਹ ਹੀ ‘ਚ ਕੀ ਗਾਈ ਜਾਂਦੇ ਹਨ ਇਸ ਦਾ ਪਤਾ ਹੀ ਨਹੀਂ ਲੱਗਦਾ । ਇਸ ਲਈ ਉਨ੍ਹਾਂ ਨੇ ਰਾਜਵੀਰ ਜਵੰਦਾ ਨੂੰ ਵਧਾਈ ਵੀ ਦਿੱਤੀ ।
ਰਾਜਵੀਰ ਜਵੰਦਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲਵਿੰਗ ਹੈ ।
View this post on Instagram