ਬ੍ਰੇਅਕਪ ਦੀਆਂ ਖ਼ਬਰਾਂ ਤੋਂ ਬਾਅਦ ਇੱਕਠੇ ਨਜ਼ਰ ਆਏ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ

written by Pushp Raj | January 18, 2022

ਬਾਲੀਵੁੱਡ ਦੇ ਲਵ ਬਰਡਸ ਅਰਜੁਨ ਕਪੂਰ (Arjun Kapoor) ਅਤੇ ਮਲਾਇਕਾ ਅਰੋੜਾ (Malaika Arora) ਪਿਛਲੇ ਕਈ ਦਿਨਾਂ ਤੋਂ ਕਾਫੀ ਸੁਰਖੀਆਂ ਵਿੱਚ ਹਨ। ਕੁਝ ਦਿਨਾਂ ਤੋਂ ਲਗਾਤਾਰ ਇਸ ਜੋੜੇ ਦੇ ਬ੍ਰੇਕਅੱਪ ਦੀਆਂ ਖ਼ਬਰ ਆ ਰਹੀਆਂ ਸਨ। ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਅਰਜੁਨ ਕਪੂਰ ਮਲਾਇਕਾ ਨੂੰ ਮਿਲਣ ਪਹੁੰਚੇ ਤੇ ਦੋਹਾਂ ਨੂੰ ਇੱਕਠੇ ਸਪਾਟ ਕੀਤਾ ਗਿਆ।


ਬ੍ਰੇਕਅੱਪ ਦੀਆਂ ਖ਼ਬਰ ਬਾਰੇ ਅਰਜੁਨ ਕਪੂਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਆ ਕੇ ਪ੍ਰਸ਼ੰਸਕਾਂ ਨੂੰ ਇਸ ਖਬਰ ਨੂੰ ਅਫਵਾਹ ਦੱਸਿਆ। ਅਰਜੁਨ ਕਪੂਰ ਹਾਲ ਹੀ ਵਿੱਚ ਕੋਰੋਨਾ ਤੋਂ ਠੀਕ ਹੋਏ ਹਨ ਅਤੇ ਉਹ 14 ਦਿਨਾਂ ਤੱਕ ਮਲਾਇਕਾ ਤੋਂ ਦੂਰ ਰਹੇ। ਹੁਣ ਇਸ ਜੋੜੇ ਨੂੰ ਮੁੰਬਈ 'ਚ ਲੰਚ ਡੇਟ 'ਤੇ ਦੇਖਿਆ ਗਿਆ ਹੈ।


ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਦੋਹਾਂ ਨੂੰ ਉਦੋਂ ਸਪਾਟ ਕੀਤਾ ਗਿਆ ਜਦੋਂ ਇਹ ਜੋੜਾ ਮੁੰਬਈ 'ਚ ਲੰਚ ਕਰਨ ਲਈ ਨਿਕਲਿਆ।

 ਹੋਰ ਪੜ੍ਹੋ : ਪਤੀ ਵਿੱਕੀ ਕੌਸ਼ਲ ਨੂੰ ਮਿਲ ਕੇ ਮੁੜ ਮੁੰਬਈ ਪਰਤੀ ਕੈਟਰੀਨਾ ਕੈਫ, ਦੇਖੋ ਵੀਡੀਓ

ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮਲਾਇਕਾ ਅਰੋੜਾ ਨੇ ਚਿੱਟੇ ਰੰਗ ਦਾ ਇੱਕ ਖ਼ੁਬਸੂਰਤ ਗਾਊਨ ਪਾਇਆ ਹੋਇਆ ਹੈ, ਇਸ ਦੇ ਨਾਲ ਹੀ ਉਸ ਨੇ ਹਾਈ ਹੀਲਸ ਪਾਈਆਂ ਹੋਈਆਂ ਹਨ, ਜੋ ਉਸ ਦੀ ਲੁੱਕ ਨੂੰ ਕਮਪਲੀਟ ਕਰ ਰਹੀ ਹੈ।

ਅਰਜੁਨ ਕਪੂਰ ਸਕਾਈ ਬਲਯੂ ਰੰਗ ਦੀ ਹੂਡੀ ਅਤੇ ਬਲੈਕ ਕਾਰਗੋ ਪੈਂਟ 'ਚ ਨਜ਼ਰ ਆ ਰਹੇ ਹਨ। ਮਲਾਇਕਾ ਚਿੱਟੇ ਰੰਗ ਦੀ ਡਰੈੱਸ 'ਚ ਬੋਲਡ ਨਜ਼ਰ ਆ ਰਹੀ ਹੈ, ਜਦੋਂਕਿ ਅਰਜੁਨ ਕੈਜ਼ੂਅਲ ਲੁੱਕ 'ਚ ਕਾਫੀ ਕੂਲ ਨਜ਼ਰ ਆ ਰਹੇ ਹਨ। ਅਰਜੁਨ ਨੇ ਚਸ਼ਮਾ, ਮਾਸਕ ਅਤੇ ਕੈਪ ਪਹਿਨੀ ਹੋਈ ਹੈ। ਕੋਰੋਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਦੋਹਾਂ ਨੇ ਮਾਸਕ ਪਾਏ ਹੋਏ ਸਨ ਤੇ ਦੋਵੇਂ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਦੇ ਨਜ਼ਰ ਆਏ।

You may also like