ਮਲਾਇਕਾ ਅਰੋੜਾ ਨੇ ਦੱਸਿਆ ਕਿ ਕਿਵੇਂ ਉਹ ਪੂਰਾ ਦਿਨ ਖਾਣਾ ਖਾ ਕੇ ਵੀ ਰਹਿੰਦੀ ਹੈ ਫਿੱਟ

written by Rupinder Kaler | July 15, 2021

ਮਲਾਇਕਾ ਅਰੋੜਾ ਆਪਣੀ ਫ਼ਿੱਟਨੈੱਸ ਦਾ ਪੂਰਾ ਖਿਆਲ ਰੱਖਦੀ ਹੈ । ਹਾਲ ਹੀ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਉਹ ਪੂਰਾ ਦਿਨ ਖਾ ਕੇ ਵੀ ਕਿਵੇਂ ਫਿੱਟ ਰਹਿੰਦੀ ਹੈ । ਮਲਾਇਕਾ ਨੇ ਦੱਸਿਆ ਕਿ ਉਹ ਪੂਰਾ ਦਿਨ ਖਾਂਦੀ ਹੈ ਅਤੇ ਡਿਨਰ ਤੋਂ ਬਾਅਦ 16 ਘੰਟੇ ਵਰਤ ਰੱਖਦੀ ਹੈ ।

Pic Courtesy: Instagram
  ਹੋਰ ਪੜ੍ਹੋ : ਬਾਦਸ਼ਾਹ ਦੇ ਪ੍ਰਸ਼ੰਸਕ ਨੇ ਟੈਂਕਰ ‘ਤੇ ਲਿਖਿਆ ਗਾਣਾ, ਬਾਦਸ਼ਾਹ ਨੇ ਤਸਵੀਰਾਂ ਕੀਤੀਆਂ ਸਾਂਝੀਆਂ
Malaika-Arora Pic Courtesy: Instagram
ਉਸ ਨੇ ਦੱਸਿਆ ਕਿ ਉਹ ਸ਼ਾਮ 7 ਵਜੇ ਡਿਨਰ ਕਰ ਲੈਂਦੀ ਹੈ, ਇਸ ਤੋਂ ਬਾਅਦ ਸਵੇਰ ਤੱਕ ਕੁਝ ਨਹੀਂ ਖਾਂਦੀ । ਉਹ ਆਪਣਾ ਵਰਤ 16 ਤੋਂ 18 ਘੰਟੇ ਬਾਅਦ ਤੋੜਦੀ ਹੈ । ਮਲਾਇਕਾ ਨੇ ਦੱਸਿਆ ਕਿ ਉਹ ਕੋਸੇ ਪਾਣੀ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਦੀ ਹੈ ।
Arjun Kapoor Posted Love Note For Malaika Arora On Instagram Pic Courtesy: Instagram
ਮਲਾਇਕਾ ਨੇ ਦੱਸਿਆ ਕਿ ਉਹ ਆਪਣਾ ਵਰਤ ਡਰਾਈਫਰੂਟ ਨਾਲ ਤੋੜਦੀ ਹੈ । ਉਹ ਮਿਕਸ ਨਟਸ ਲੈਂਦੀ ਹੈ । ਲੰਚ ਵਿੱਚ ਕਾਰਬੋਹਾਈਡਰੇਟ ਤੇ ਚੰਗੇ ਫੈਟਸ ਵਾਲਾ ਖਾਣਾ ਖਾਂਦੀ ਹੈ । ਮਲਾਇਕਾ ਸ਼ਾਮ ਨੂੰ ਸਨੈਕਸ ਖਾਂਦੀ ਹੈ ।ਫਿਰ ਸ਼ਾਮ 7 ਵਜੇ ਡਿਨਰ ਕਰ ਲੈਂਦੀ ਹੈ ।

0 Comments
0

You may also like