ਮਲਾਇਕਾ ਅਰੋੜਾ ਨਾਲ ਭੈਣ ਅੰਮ੍ਰਿਤਾ ਨੇ ਕੀਤਾ ਧੋਖਾ, ਡਾਂਸ ਕਰਦੇ ਹੋਏ ਇਸ ਤਰ੍ਹਾਂ ਵੱਡੀ ਭੈਣ ਨੂੰ ਦਿੱਤਾ ਧੱਕਾ, ਵੀਡੀਓ ਹੋਈ ਵਾਇਰਲ

written by Lajwinder kaur | September 07, 2021

ਬਾਲੀਵੁੱਡ ਜਗਤ ਦੀ ਹੌਟ ਤੇ ਖ਼ੂਬਸੂਰਤ ਅਦਾਕਾਰਾ ਮਲਾਇਕਾ ਅਰੋੜਾ (Malaika Arora) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਭੈਣ ਅੰਮ੍ਰਿਤਾ ਅਰੋੜਾ ਦੇ ਨਾਲ ਸੋਸ਼ਲ ਮੀਡੀਆ ਉੱਤੇ ਇਕੱਠੇ ਨਜ਼ਰ ਆਉਂਦੀਆਂ ਰਹਿੰਦੀਆਂ ਨੇ । ਦੋਵਾਂ ਭੈਣਾਂ ਦੀ ਕਿਊਟ ਕਮਿਸਟਰੀ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ। ਮਲਾਇਕਾ ਅਰੋੜਾ ਨੇ ਆਪਣੀ ਭੈਣ ਅੰਮ੍ਰਿਤਾ ਅਰੋੜਾ ਦੇ ਨਾਲ ਮਿਲ ਕੇ ਇੱਕ ਨਵਾਂ ਵੀਡੀਓ ਬਣਾਇਆ ਹੈ ਜਿਸਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ : ‘ਸ਼ਰੀਕ-2’ ਫ਼ਿਲਮ ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼, ਇੱਕ-ਦੂਜੇ ਨੂੰ ਟੱਕਰ ਦਿੰਦੇ ਨਜ਼ਰ ਆ ਰਹੇ ਨੇ ਜਿੰਮੀ ਸ਼ੇਰਗਿੱਲ ਤੇ ਦੇਵ ਖਰੌੜ

malaika-arora-3-min Image Source: instagram

ਮਲਾਇਕਾ ਅਰੋੜਾ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਜੋ ਕਿ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਭੈਣ ਅੰਮ੍ਰਿਤਾ ਤੇ ਮਲਾਇਕਾ ਅਰੋੜਾ ਆਪਣੀ ਮਸਤੀ ਦੇ ਨਾਲ ਡਾਂਸ ਕਰ ਰਹੀ ਨੇ। ਪਰ ਅੰਮ੍ਰਿਤਾ ਆਪਣੀ ਵੱਡੀ ਭੈਣ ਨੂੰ ਬਹੁਤ ਤੇਜ਼ੀ ਨਾਲ ਧੱਕਦੀ ਹੈ ਅਤੇ ਉਹ ਆਪਣਾ ਸੰਤੁਲਨ ਗੁਆ ਬੈਠਦੀ ਹੈ । ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ਕਿ ਮੈਂ ਇੱਕ ਸ਼ਿਕਾਰ ਬਣ ਗਈ ਹਾਂ। ਪ੍ਰਸ਼ੰਸਕਾਂ ਨੂੰ ਇਹ ਵੀਡੀਓ ਖੂਬ ਪਸੰਦ  ਆ ਰਿਹਾ ਹੈ। ਫੈਨਜ਼ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ।

ਹੋਰ ਪੜ੍ਹੋ : ਅਮਰਿੰਦਰ ਗਿੱਲ ਹੋਏ ਭਾਵੁਕ, ਪਿਆਰੀ ਜਿਹੀ ਪੋਸਟ ਪਾ ਕੇ ‘ਜੁਦਾ 3’ ਤੇ ‘ਚੱਲ ਮੇਰਾ ਪੁੱਤ-2’ ਲਈ ਕੀਤਾ ਦਿਲੋਂ ਧੰਨਵਾਦ

inside image of mallika and amrita Image Source: instagram

ਮਲਾਇਕਾ ਅਰੋੜਾ ਨੇ ਖਾਸ ਗੀਤਾਂ ਰਾਹੀਂ ਬਾਲੀਵੁੱਡ ਵਿੱਚ ਆਪਣੀ ਖਾਸ ਪਛਾਣ ਬਣਾਈ ਹੈ। ਉਸ ਨੇ 'ਅਨਾਰਕਲੀ' ਅਤੇ 'ਮੁੰਨੀ ਬਦਨਾਮ' ਵਰਗੇ ਕਈ ਸੁਪਰਹਿੱਟ ਗੀਤਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਇਸ ਦੇ ਨਾਲ ਹੀ ਉਸ ਦੇ ਡਾਂਸ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਹੇ ਹਨ। ਇਸ ਤੋਂ ਇਲਾਵਾ ਉਹ ਟੀਵੀ ਦੇ ਕਈ ਰਿਆਲਟੀ ਸ਼ੋਅ ‘ਚ ਬਤੌਰ ਜੱਜ ਦੀ ਭੂਮਿਕਾ 'ਚ ਵੀ ਨਜ਼ਰ ਆ ਚੁੱਕੀ ਹੈ।

 

View this post on Instagram

 

A post shared by Malaika Arora (@malaikaaroraofficial)

0 Comments
0

You may also like