ਮਲਕੀਤ ਰੌਣੀ ਨੇ ਖੇਤਾਂ ਤੋਂ ਤਸਵੀਰਾਂ ਸ਼ੇਅਰ ਕਰਦੇ ਹੋਏ ਦਿੱਤਾ ਖ਼ਾਸ ਸੁਨੇਹਾ, ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | June 17, 2021

ਐਕਟਰ ਮਲਕੀਤ ਰੌਣੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਪੰਜਾਬੀ ਕਲਾਕਾਰ ਮਲਕੀਤ ਰੌਣੀ ਜੋ ਕਿ ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਉਨ੍ਹਾਂ ਨੇ ਆਪਣੀ ਕੁਝ ਨਵੀਆਂ ਤਸਵੀਰਾਂ ਖੇਤਾਂ ਤੋਂ ਸ਼ੇਅਰ ਕੀਤੀਆਂ ਨੇ।

malkeet rauni image image credit: instagram

ਹੋਰ ਪੜ੍ਹੋ : ਟੀਵੀ ਇੰਡਸਟਰੀ ਦੀ ਅਦਾਕਾਰਾ ਸ਼ਿਖਾ ਸਿੰਘ ਦੀ ਧੀ ਹੋਈ ਇੱਕ ਸਾਲ ਦੀ, ਬਰਥਡੇਅ ਵਿਸ਼ ਕਰਨ ਦੇ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

: ਰਣਜੀਤ ਬਾਵਾ ਆਪਣੇ ਇਸ ਫੈਨ ਦੀ ਹੌਸਲਾ ਅਫਜ਼ਾਈ ਲਈ ਸਟੇਜ ਤੋਂ ਹੇਠ ਉਤਰਕੇ ਦਿੱਤਾ ਸਤਿਕਾਰ, ਪ੍ਰਸ਼ੰਸਕਾਂ ਨੂੰ ਪਸੰਦ ਆਇਆ ਗਾਇਕ ਦਾ ਇਹ ਅੰਦਾਜ਼, ਦੇਖੋ ਵੀਡੀਓ

inside image of punjabi actor malkeet rauni image credit: facebook

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪੰਜਾਬੀ ਐਕਟਰ ਮਲਕੀਤ ਰੌਣੀ ਨੇ ਲਿਖਿਆ ਹੈ- ‘ਕਿਰਤ ਕਰ ਖਾਣਾ ਏ ,ਧਰਨੇ ਤੇ ਜਾਣਾ ਏ , ਸਬਰ ਬਣਾਉਣਾ ਏ,ਝੋਨਾ ਵੀ ਲਾਉਣਾ ਏ’ । ਇਨ੍ਹਾਂ ਤਸਵੀਰਾਂ ‘ਚ ਮਲਕੀਤ ਰੌਣੀ ਮੋਢੇ ‘ਤੇ ਕਹੀ ਚੁੱਕੀ ਹੋਈ ਹੈ ਤੇ ਖੇਤ ‘ਚ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ। ਪ੍ਰਸ਼ੰਸਕਾਂ ਨੂੰ ਮਲਕੀਤ ਰੌਣੀ ਦਾ ਇਹ ਦੇਸੀ ਅੰਦਾਜ਼ ਖੂਬ ਪਸੰਦ ਆ ਰਿਹਾ ਹੈ । ਫੈਨਜ਼ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

Malkeet Rauni Giving full support in the fight for farmers' rights image credit: facebook

ਜੇ ਗੱਲ ਕਰੀਏ ਮਲਕੀਤ ਰੌਣੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੇ ਬਾਕਮਾਲ ਦੇ ਐਕਟਰ ਨੇ। ਉਹ ਅਜੇ ਕਲਾਕਾਰ ਨੇ ਜਿਨ੍ਹਾਂ ਬਿਨ੍ਹਾਂ ਹਰ ਫ਼ਿਲਮ ਅਧੂਰੀ ਰਹਿੰਦੀ ਹੈ। ਉਹ ਹਰ ਕਿਰਦਾਰ ਨੂੰ ਇਸ ਤਰ੍ਹਾਂ ਨਿਭਾਉਂਦੇ ਨੇ ਕਿ ਉਸ ਜਾਨ ਪਾ ਦਿੰਦੇ ਨੇ। ਅਰਦਾਸ ਕਰਾਂ ‘ਚ ਵੀ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਹਰ ਕਿਸੇ ਨੇ ਪਸੰਦ ਕੀਤਾ । ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।

 

 

You may also like