ਮਹਾਰਾਣੀ ਐਲਿਜ਼ਾਬੇਥ ਨੂੰ ਯਾਦ ਕਰਕੇ ਭਾਵੁਕ ਹੋਏ ਮਲਕੀਤ ਸਿੰਘ, ਮਹਾਰਾਣੀ ਦੇ ਨਾਲ ਵੀਡੀਓ ਕੀਤਾ ਸਾਂਝਾ

written by Shaminder | September 19, 2022

ਗਾਇਕ ਮਲਕੀਤ ਸਿੰਘ (Malkit Singh) ਨੇ ਮਹਾਰਾਣੀ ਐਲਿਜ਼ਾਬੇਥ (Queen Elizabeth II) ਨੂੰ ਯਾਦ ਕਰਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਮਲਕੀਤ ਸਿੰਘ ਮਹਾਰਾਣੀ ਤੋਂ ਸਨਮਾਨ ਲੈਂਦੇ ਹੋਏ ਨਜ਼ਰ ਆ ਰਹੇ ਹਨ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਮਲਕੀਤ ਸਿੰਘ ਬਕਿੰਘਮ ਪੈਲੇਸ ‘ਚ ਨਜ਼ਰ ਆ ਰਹੇ ਹਨ ਅਤੇ ਮਹਰੂਮ ਮਹਾਰਾਣੀ ਐਲਿਜ਼ਾਬੇਥ ਨੂੰ ਮਿਲਣ ਦੇ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ ।

Malkit singh ,, Image Source : Instagram

ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਨੇ ਸਾਂਝਾ ਕੀਤਾ ਵੀਡੀਓ, ਦੁਲਹਨ ਵਾਂਗ ਨਜ਼ਰ ਆਈ ਹਰਮਨ ਮਾਨ

ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਬਕਿੰਘਮ ਪੈਲੇਸ ‘ਚ ਮਹਾਰਾਣੀ ਤੋਂ ਐਮਬੀਈ ਨੂੰ ਸਵੀਕਾਰ ਕਰਨਾ ਮੇਰੇ ਲਈ ਵਿਸ਼ੇਸ਼ ਸਨਮਾਨ ਸੀ। ਪੰਜਾਬ ਤੋਂ ਪੈਲੇਸ ਤੱਕ…ਦੁਨੀਆ ਦੇ ਸਭ ਤੋਂ ਜ਼ਿਆਦਾ ਮਸ਼ਹੂਰ ਘਰਾਂ ਵਿੱਚੋਂ ਇੱਕ ‘ਚ ਮੈਨੂੰ ਇਹ ਸਨਮਾਨ ਮਿਲਣਾ ਬਹੁਤ ਹੀ ਫਖਰ ਦੀ ਗੱਲ ਹੈ’।

malkit-singh image From instagram

ਹੋਰ ਪੜ੍ਹੋ : ਬਾਗ਼ੀਆਂ ਦੇ ਸੰਘਰਸ਼ ‘ਤੇ ਅਧਾਰਿਤ ਬਾ-ਕਮਾਲ ਪੰਜਾਬੀ ਫ਼ਿਲਮ ‘ਬਾਗ਼ੀ ਦੀ ਧੀ’ ਦਾ ਪੋਸਟਰ ਹੋਇਆ ਰਿਲੀਜ਼, ਜਾਣੋਂ ਕਦੋਂ ਹੋਵੇਗੀ ਰਿਲੀਜ਼

ਮਲਕੀਤ ਸਿੰਘ ਇੱਕ ਅਜਿਹੇ ਗਾਇਕ ਹਨ, ਜੋ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਵਿਦੇਸ਼ ‘ਚ ਹੀ ਸੈਟਲ ਹਨ । ਪਰ ਇਸ ਦੇ ਬਾਵਜੂਦ ਉਹ ਆਪਣੇ ਦੇਸ਼ ਅਤੇ ਦੇਸ਼ ਦੀ ਮਿੱਟੀ ਦੇ ਨਾਲ ਜੁੜੇ ਹੋਏ ਹਨ ।

Malkit Singh , Image Source : instagram

ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਤੂਤਕ ਤੂਤਕ ਤੂਤੀਆਂ, ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ, ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ, ਗੁੜ ਨਾਲੋਂ ਇਸ਼ਕ ਮਿੱਠਾ, ਕਿੰਨੀ ਸੋਹਣੀ, ਜਿੰਦ ਮਾਹੀ ਸਣੇ ਕਈ ਗੀਤ ਸ਼ਾਮਿਲ ਹਨ । ਮਲਕੀਤ ਸਿੰਘ ਨੂੰ ਭੰਗੜਾ ਕਿੰਗ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ । ਉਹ ਪੰਜਾਬ ਦੇ ਦੋਆਬਾ ਖੇਤਰ ਨਾਲ ਸਬੰਧਤ ਹਨ ।

You may also like