'ਮਾਲਵੇ ਦੀ ਜੱਟੀ' ਦੀ ਅਣਖ ਤੇ ਆਬਰੂ ਦੀ ਦਾਸਤਾਨ ਦਰਸਾਏਗੀ ਪੀਟੀਸੀ ਬਾਕਸ ਆਫ਼ਿਸ ਦੀ ਇਹ ਨਵੀਂ ਫ਼ਿਲਮ

Reported by: PTC Punjabi Desk | Edited by: Aaseen Khan  |  August 27th 2019 10:29 AM |  Updated: August 27th 2019 10:29 AM

'ਮਾਲਵੇ ਦੀ ਜੱਟੀ' ਦੀ ਅਣਖ ਤੇ ਆਬਰੂ ਦੀ ਦਾਸਤਾਨ ਦਰਸਾਏਗੀ ਪੀਟੀਸੀ ਬਾਕਸ ਆਫ਼ਿਸ ਦੀ ਇਹ ਨਵੀਂ ਫ਼ਿਲਮ

ਪੀਟੀਸੀ ਬਾਕਸ ਆਫ਼ਿਸ ਜਿਸ 'ਤੇ ਹਰ ਹਫ਼ਤੇ ਨਵੀਆਂ ਨਵੀਆਂ ਫ਼ਿਲਮਾਂ ਦਾ ਵਰਲਡ ਟੀਵੀ ਪ੍ਰੀਮੀਅਰ ਕੀਤਾ ਜਾਂਦਾ ਹੈ। ਇਸ ਹਫ਼ਤੇ ਰਿਲੀਜ਼ ਹੋਣ ਵਾਲੀ ਫ਼ਿਲਮ ਦਾ ਨਾਮ ਹੈ 'ਮਾਲਵੇ ਦੀ ਜੱਟੀ' ਜਿਹੜੇ ਇੱਕ ਅਲੱਗ ਵਿਸ਼ੇ ਨੂੰ ਸਾਰਿਆਂ ਦੇ ਸਾਹਮਣੇ ਪੇਸ਼ ਕਰਨ ਜਾ ਰਹੀ ਹੈ। ਰਵਿੰਦਰ ਰਵੀ ਦੇ ਨਿਰਦੇਸ਼ਨ 'ਚ ਬਣੀ ਇਹ ਫ਼ਿਲਮ 'ਮਾਲਵੇ ਦੀ ਜੱਟੀ' ਇੱਕ ਅਜਿਹੀ ਔਰਤ ਦੀ ਕਹਾਣੀ ਹੈ ਜਿਸ 'ਤੇ ਉਸ ਦਾ ਹੀ ਇੱਕ ਦੂਰ ਦਾ ਰਿਸ਼ਤੇਦਾਰ ਮੈਲ਼ੀ ਅੱਖ ਰੱਖ ਲੈਂਦਾ ਹੈ।

ਕਹਾਣੀ ਬਾਰੇ ਗੱਲ ਕਰੀਏ ਤਾਂ ਇਹ ਕਹਾਣੀ ਰੂਪੋ ਨਾਮ ਦੀ ਦੀ ਲੜਕੀ ਦੀ ਕਹਾਣੀ ਹੈ ਜਿਸ ਦਾ ਪਤੀ ਇੱਕ ਡਰਾਈਵਰ ਹੈ ਅਤੇ ਜ਼ਿਆਦਾਤਰ ਘਰ ਤੋਂ ਬਾਹਰ ਹੀ ਰਹਿੰਦਾ ਹੈ। ਪਰ ਉਸ ਦਾ ਇੱਕ ਦੂਰ ਦਾ ਰਿਸ਼ਤੇਦਾਰ ਜਿਹੜਾ ਰੂਪੋ ਦਾ ਜੀਜਾ ਲੱਗਦਾ ਹੈ ਉਸ 'ਤੇ ਮੈਲ਼ੀ ਅੱਖ ਰੱਖ ਲੈਂਦਾ ਹੈ। ਉਹ ਰੂਪੋ ਨੂੰ ਪਾਉਣ ਲਈ ਤਰ੍ਹਾਂ ਤਰ੍ਹਾਂ ਦੇ ਹਥਕੰਡੇ ਅਪਣਾਉਂਦਾ ਹੈ। ਕਿਸੇ ਨਾ ਕਿਸੇ ਬਹਾਨੇ ਉਸ ਦੇ ਘਰ ਆਉਣਾ ਜਾਣਾ ਵਧਾ ਦਿੰਦਾ ਹੈ। ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੇ ਹੱਥ ਨਾਕਾਮੀ ਹੀ ਲੱਗਦੀ ਹੈ।

ਹੋਰ ਵੇਖੋ : ਪੰਜਾਬ ਦਾ ਰਹਿਣ ਵਾਲਾ ਇਹ ਬਾਲ ਕਲਾਕਾਰ ਫ਼ਿਲਮਾਂ 'ਚ ਦਿਖਾ ਰਿਹਾ ਆਪਣੀ ਅਦਾਕਾਰੀ,ਫ਼ਿਲਮ 'ਰੱਬ ਰਾਖਾ' 'ਚ ਆਏਗਾ ਨਜ਼ਰ 

ਪਰ ਜਦੋਂ ਉਹ ਇੱਕ ਮਾਲਵੇ ਦੀ ਜੱਟੀ ਦੀ ਅਣਖ ਅਤੇ ਆਬਰੂ ਨੂੰ ਹੱਥ ਪਾਉਂਦਾ ਹੈ ਤਾਂ ਉਹ ਕੀ ਕਰਦੀ ਹੈ ਇਹ ਦੇਖਣ ਨੂੰ ਮਿਲੇਗਾ 30 ਅਗਸਤ ਦਿਨ ਸ਼ੁੱਕਰਵਾਰ ਵਾਲੇ ਦਿਨ। ਪੀਟੀਸੀ ਬਾਕਸ ਆਫ਼ਿਸ ਦੀ ਇਸ ਸ਼ਾਨਦਾਰ ਫ਼ਿਲਮ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ 'ਤੇ ਰਾਤ 8:30 ਵਜੇ ਸ਼ੁੱਕਰਵਾਰ ਵਾਲੇ ਦਿਨ ਹੋਣ ਜਾ ਰਿਹਾ ਹੈ। ਉਮੀਦ ਹੈ ਜਿਸ ਤਰ੍ਹਾਂ ਹੁਣ ਤੱਕ ਰਿਲੀਜ਼ ਹੋਈਆਂ ਫ਼ਿਲਮਾਂ ਨੂੰ ਪਿਆਰ ਮਿਲਿਆ ਹੈ ਇਹ ਫ਼ਿਲਮ ਵੀ ਜ਼ਰੂਰ ਪਸੰਦ ਆਵੇਗੀ।

ਇਸ ਤੋਂ ਪਹਿਲਾਂ ਅਜਿਹੀਆਂ ਬਹੁਤ ਸਾਰੀਆਂ ਪਰਿਵਾਰਕ ਤਾਣੇ ਬਾਣੇ, ਸਮਾਜਿਕ ਕੁਰੋਪੀਆਂ, ਤੇ ਹੋਰ ਵੀ ਕਈ ਅਲੱਗ  ਵਿਸ਼ਿਆਂ ਨੂੰ ਦਰਸਾਉਂਦੀਆਂ ਫ਼ਿਲਮਾਂ ਪੀਟੀਸੀ ਬਾਕਸ ਆਫ਼ਿਸ 'ਤੇ ਰਿਲੀਜ਼ ਹੋ ਚੁੱਕੀਆਂ ਹਨ,ਜਿੰਨ੍ਹਾਂ ਨੂੰ ਹੁਣ ਪੀਟੀਸੀ ਪਲੇਅ ਐਪ 'ਤੇ ਵੀ ਦੇਖਿਆ ਜਾ ਸਕਦਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network