
Puneet Issar news: ਟੀਵੀ ਅਤੇ ਫਿਲਮਾਂ ਵਿੱਚ ਕੰਮ ਕਰ ਚੁੱਕੇ ਅਦਾਕਾਰ ਪੁਨੀਤ ਈਸਰ ਦੀ ਈਮੇਲ ਹੈਕ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਕਤ ਵਿਅਕਤੀ ਨੇ ਕਥਿਤ ਤੌਰ 'ਤੇ ਪੁਨੀਤ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਖਾਤੇ 'ਚ 13.76 ਲੱਖ ਰੁਪਏ ਵੀ ਜਮ੍ਹਾ ਕਰਵਾ ਲਏ ਸੀ।
ਮੁਲਜ਼ਮਾਂ ਨੇ ਪੁਨੀਤ ਦੀ ਈਮੇਲ ਆਈਡੀ ਹੈਕ ਕਰ ਲਈ ਅਤੇ ਐਕਟਰ ਦੇ ਨਾਟਕ ਦੀ ਬੁਕਿੰਗ ਰੱਦ ਕਰ ਦਿੱਤੀ ਅਤੇ ਪਲੇਅ ਦੇ ਲਈ ਦਿੱਤੀ ਅਡਵਾਂਸ ਰਕਮ ਨੂੰ ਮੁਲਜ਼ਮਾਂ ਨੇ ਆਪਣੇ ਖਾਤੇ ਵਿੱਚ ਟਰਾਂਸਫਰ ਕਰਵਾ ਲਈ ਸੀ। ਸ਼ਨੀਵਾਰ ਨੂੰ ਪੁਲਿਸ ਨੇ ਦੱਸਿਆ ਕਿ ਦੋਸ਼ੀ ਦੀ ਪਹਿਚਾਣ ਮੁੰਬਈ ਦੇ ਮਧ ਇਲਾਕੇ ਦੇ ਰਹਿਣ ਵਾਲੇ ਅਭਿਸ਼ੇਕ ਸੁਸ਼ੀਲ ਕੁਮਾਰ ਨਾਰਾਇਣ ਵਜੋਂ ਹੋਈ ਹੈ। ਜੋ ਕਿ ਪੁਨੀਤ ਦੇ ਸਟਾਫ਼ ਵਿੱਚ ਰਹਿ ਚੁੱਕਿਆ ਸੀ।
ਹੋਰ ਪੜ੍ਹੋ: ਦੁਬਈ ਦੀਆਂ ਸੜਕਾਂ ‘ਤੇ ਮਨਕੀਰਤ ਔਲਖ ਆਪਣੇ ਦੋਸਤਾਂ ਦੇ ਨਾਲ ਗੇੜੀਆਂ ਲਾਉਂਦੇ ਆਏ ਨਜ਼ਰ, ਵੀਡੀਓ ਹੋਇਆ ਵਾਇਰਲ

ਇਹ ਘਟਨਾ ਮੰਗਲਵਾਰ ਨੂੰ ਵਾਪਰੀ ਜਦੋਂ ਪੁਨੀਤ ਈਸਰ ਨੂੰ ਸ਼ੱਕ ਹੋਇਆ ਕਿ ਉਨ੍ਹਾਂ ਦੀਆਂ ਈ-ਮੇਲ ਨਾਲ ਛੇੜਛਾੜ ਹੋਈ ਹੈ। ਉਸਨੇ ਮੁੰਬਈ ਦੇ ਓਸ਼ੀਵਾਰਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਨੀਤ ਈਸਰ ਨੇ ਜੈ ਸ਼੍ਰੀ ਰਾਮ-ਰਾਮਾਇਣ ਸ਼ੋਅ ਲਈ ਮੁੰਬਈ ਵਿੱਚ ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ (NCPA) ਥੀਏਟਰ ਬੁੱਕ ਕੀਤਾ ਸੀ। ਉਨ੍ਹਾਂ ਨੇ ਇਸ ਲਈ 13.76 ਲੱਖ ਰੁਪਏ ਅਦਾ ਕੀਤੇ ਸਨ। ਇਹ ਨਾਟਕ 14 ਅਤੇ 15 ਜਨਵਰੀ 2023 ਨੂੰ ਹੋਣਾ ਸੀ।

ਜਦੋਂ ਪੁਨੀਤ ਨੇ NCPA ਨੂੰ ਮੇਲ ਕਰਨ ਲਈ ਈ-ਮੇਲ ਆਈਡੀ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਸਫਲ ਨਹੀਂ ਹੋਇਆ। ਉਨ੍ਹਾਂ ਨੂੰ ਗੜਬੜੀ ਦਾ ਸ਼ੱਕ ਹੋਇਆ ਤੇ ਉਨ੍ਹਾਂ ਨੇ ਪੁਲਿਸ ਨਾਲ ਸੰਪਰਕ ਕੀਤਾ। ਜਦੋਂ ਪੁਲਿਸ ਨੇ ਥੀਏਟਰ ਪ੍ਰਬੰਧਕਾਂ ਨੂੰ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਪੁਨੀਤ ਨੇ ਆਪਣਾ ਸ਼ੋਅ ਰੱਦ ਕਰਨ ਅਤੇ ਐਡਵਾਂਸ ਬੁਕਿੰਗ ਦੀ ਰਕਮ ਵਾਪਸ ਕਰਨ ਦੀ ਬੇਨਤੀ ਕੀਤੀ ਸੀ। ਪੁਲਿਸ ਨੇ ਬੈਂਕ ਖਾਤੇ ਦੀ ਡਿਟੇਲ ਲੈ ਕੇ ਉਸ ਦੇ ਮੋਬਾਇਲ ਨੰਬਰ ਦੀ ਮਦਦ ਨਾਲ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।
