ਪਾਕਿਸਤਾਨ ‘ਚ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਏ ਗਏ ਇਸ ਸਰਦਾਰ ਦੇ ਨਾਲ ਆਉਣ ਦੀ ਜ਼ਿੱਦ ਕਰਨ ਲੱਗੀ ਬੱਚੀ, ਕਹਿੰਦੀ ‘ਅੱਬਾ ਮੈਂ ਤੇਰੇ ਨਾਲ ਜਾਣਾ’

written by Shaminder | May 14, 2022

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ ਜੋ ਅਕਸਰ ਸੁਰਖੀਆਂ ਬਣ ਜਾਂਦਾ ਹੈ । ਅਜਿਹਾ ਹੀ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਹ ਵੀਡੀਓ ਕਿਸੇ ਸਰਦਾਰ ਦਾ ਹੈ ਜੋ ਕਿ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੇ ਦਰਸ਼ਨ ਕਰਨ ਲਈ ਗਿਆ ਸੀ । ਗੁਰਦੁਆਰਾ ਸਾਹਿਬ ‘ਚ ਇੱਕ ਪਾਕਿਸਤਾਨੀ ਬੱਚੀ ਇਸ ਸਰਦਾਰ (Sardar) ਦੇ ਕੁੱਛੜ ਚੜ੍ਹ ਗਈ ।

girl- image From FB Page

ਹੋਰ ਪੜ੍ਹੋ : ਪਾਕਿਸਤਾਨ ਦੇ 49 ਸਾਲ ਦੇ ਸਾਂਸਦ ਡਾਕਟਰ ਆਮਿਰ ਲਿਆਕਤ ਨੇ 18 ਸਾਲ ਦੀ ਕੁੜੀ ਨਾਲ ਕਰਵਾਇਆ ਵਿਆਹ, ਰੋਮਾਂਟਿਕ ਵੀਡੀਓ ਵਾਇਰਲ

ਜਿਸ ਤੋਂ ਬਾਅਦ ਉਸ ਦੀ ਮਾਂ ਨੇ ਥੱਲੇ ਉਤਰਨ ਲਈ ਕਿਹਾ ਅਤੇ ਕੁੜੀ ਕਹਿਣ ਲੱਗੀ ਮੈਂ ਨਹੀਂ ਉਤਰਨਾ ਮੈਂ ਤਾਂ ਇਨ੍ਹਾਂ ਦੇ ਨਾਲ ਹੀ ਜਾਣਾ ਹੈ । ਬੱਚੀ ਦੀ ਮਾਂ ਕਈ ਵਾਰ ਉਸ ਨੂੰ ਚੁੱਕਣ ਦੇ ਲਈ ਹੱਥ ਅੱਗੇ ਵਧਾਉਂਦੀ ਹੈ ਪਰ ਇਹ ਬੱਚੀ ਆਪਣੀ ਮਾਂ ਤੋਂ ਮੂੰਹ ਫੇਰ ਲੈਂਦੀ ਹੈ ਅਤੇ ਥੱਲੇ ਨਹੀਂ ਉੱਤਰਦੀ ।

ਹੋਰ ਪੜ੍ਹੋ : ਸਪਨਾ ਚੌਧਰੀ ਦਾ ਪਤੀ ਨਾਲ ਰੋਮਾਂਟਿਕ ਵੀਡੀਓ ਵਾਇਰਲ, ਸੋਸ਼ਲ ਮੀਡੀਆ ‘ਤੇ ਛਾਇਆ ਵੀਡੀਓ

ਇਹ ਬੱਚੀ ਇਸ ਸਰਦਾਰ ਨੂੰ ਅੱਬਾ ਕਹਿੰਦੀ ਹੈ ਅਤੇ ਉਸ ਦੀ ਗੋਦ ਤੋਂ ਉਤਰਦੀ ਨਹੀਂ ਅਤੇ ਉਸ ਨੂੰ ਜੱਫੀ ਪਾ ਲੈਂਦੀ ਹੈ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ਨੂੰ ਹਰਜਿੰਦਰ ਸਿੰਘ ਕੁਕਰੇਜਾ ਨੇ ਆਪਣੇ ਫੇਸਬੁੱਕ ਪੇਜ ‘ਤੇ ਸਾਂਝਾ ਕੀਤਾ ਹੈ ਅਤੇ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।

girl cry-

ਇਸ ਤੋਂ ਪਹਿਲਾਂ ਵੀ ਕਈ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਕੁਝ ਸਮਾਂ ਪਹਿਲਾਂ ਦੋ ਭਰਾਵਾਂ ਦਾ ਵੀਡੀਓ ਵੀ ਵਾਇਰਲ ਹੋਇਆ ਸੀ ਜੋ ਕਿ ਕਈ ਸਾਲ ਬਾਅਦ ਪਾਕਿਸਤਾਨ ਦੇ ਇੱਕ ਗੁਰਦੁਆਰਾ ਸਾਹਿਬ ‘ਚ ਮਿਲੇ ਸਨ । ਇਸ ਦੇ ਨਾਲ ਹੀ ਮਾਂ ਧੀ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ । ਜਿਸ ‘ਚ ਦੋਵੁੇਂ ਮਾਵਾਂ ਧੀਆਂ ਮਿਲਦੀਆਂ ਨਜ਼ਰ ਆਈਆਂ ਸਨ ।

You may also like