ਰਾਜੀਵ ਕਪੂਰ ਨੂੰ ਯਾਦ ਕਰਦਿਆਂ ਮੰਦਾਕਿਨੀ ਨੇ ਤਸਵੀਰਾਂ ਕੀਤੀਆਂ ਸਾਂਝੀਆਂ, ਰਾਜੀਵ ਕਪੂਰ ਦੀ ਮੌਤ ਨੇ ਤੋੜ ਦਿੱਤਾ ਦਿਲ

written by Shaminder | February 11, 2021

ਬਾਲੀਵੁੱਡ ਅਦਾਕਾਰ ਰਾਜੀਵ ਕਪੂਰ ਦਾ 58  ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ । ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨੇ ਬਾਲੀਵੁੱਡ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਇਸ ਦੇ ਨਾਲ ਹੀ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੀਆਂ ਹਸਤੀਆਂ ਵੀ ਉਨ੍ਹਾਂ ਦੀ ਅਚਾਨਕ ਹੋਈ ਮੌਤ ਕਾਰਨ ਸਦਮੇ ‘ਚ ਹਨ । ਫ਼ਿਲਮ ‘ਰਾਮ ਤੇਰੀ ਗੰਗਾ ਮੈਲੀ’ ‘ਚ ਕੰਮ ਕਰਨ ਵਾਲੀ ਅਦਾਕਾਰਾ ਮੰਦਾਕਿਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । rajiv kapoor ਜਿਸ ‘ਚ ਉਹ ਰਾਜੀਵ ਕਪੂਰ ਦੇ ਨਾਲ ਫ਼ਿਲਮ ਦੇ ਕੁਝ ਦ੍ਰਿਸ਼ਾਂ ‘ਚ ਨਜ਼ਰ ਆ ਰਹੇ ਨੇ । ਇਨ੍ਹਾਂ ਬੀਤੇ ਦਿਨਾਂ ਨੂੰ ਯਾਦ ਕਰਦੇ ਹੋਏ ਮੰਦਾਕਿਨੀ ਨੇ ਇਕ ਤੋਂ ਬਾਅਦ ਇੱਕ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਇੱਕ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਹਾਰਟ ਬਰੋਕਨ’ । ਹੋਰ ਪੜ੍ਹੋ : ਵਾਰ ਵਾਰ ਦੇਖਿਆ ਜਾ ਰਿਹਾ ਹੈ ਰਵਿੰਦਰ ਗਰੇਵਾਲ ਵੱਲੋਂ ਸ਼ੇਅਰ ਕੀਤਾ ਗਿਆ ਇਹ ਵੀਡੀਓ
rajiv kapoor ਰਾਜੀਵ ਕਪੂਰ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਨੂੰ ਵੀ ਡੂੰਘਾ ਸਦਮਾ ਲੱਗਿਆ ਹੈ । ਦੱਸ ਦਈਏ ਕਿ ਰਾਜੀਵ ਕਪੂਰ ਦਾ ਜਨਮ ਅਗਸਤ 1962 ‘ਚ ਹੋਇਆ ਸੀ । ਉਨ੍ਹਾਂ ਨੇ ਆਸਮਾਨ, ਜ਼ਬਰਦਸਤ ਅਤੇ 'ਹਮ ਤੋ ਚਲੇ ਪਰਦੇਸ' ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ, ਪਰ ਬਤੌਰ ਐਕਟਰ ਉਹ ਜ਼ਿਆਦਾ ਕਾਮਯਾਬ ਨਹੀਂ ਰਹੇ । Mandakini-and-Rajiv-Kapoor ਜਿਸ ਤੋਂ ਬਾਅਦ ਰਾਜੀਵ ਕਪੂਰ ਨੇ ਬਤੌਰ ਡਾਇਰੈਕਟਰ ‘ਪ੍ਰੇਮ ਗ੍ਰੰਥ’ ਫ਼ਿਲਮ ਬਣਾਈ, ਜਦੋਂ  ਕਿ ਬਤੌਰ ਪ੍ਰੋਡਿਊਸਰ ‘ਆ ਅਬ ਲੌਟ ਚਲੇਂ’ ਫਿਲਮ ਬਣਾਈ ਸੀ ।

 
View this post on Instagram
 

A post shared by Mandakini (@mandakiniofficial)

0 Comments
0

You may also like