ਵੈਲੇਨਟਾਈਨ ਡੇਅ 'ਤੇ ਮਰਹੂਮ ਪਤੀ ਰਾਜ ਕੌਸ਼ਲ ਲਈ ਰੋਇਆ ਮੰਦਿਰਾ ਬੇਦੀ ਦਾ ਦਿਲ, ਕਿਹਾ- ‘ਅੱਜ ਹੁੰਦੀ ਸਾਡੇ ਵਿਆਹ ਦੀ 23ਵੀਂ ਵਰ੍ਹੇਗੰਢ’

written by Lajwinder kaur | February 14, 2022

14 ਫਰਵਰੀ ਦਾ ਦਿਨ ਜਿਸ ਨੂੰ ਵੈਲੇਨਟਾਈਨ ਡੇਅ ਯਾਨੀਕਿ ਪਿਆਰ ਦੇ ਦਿਨ ਵਜੋਂ ਪੂਰੇ ਸੰਸਾਰ ਚ ਸੈਲੀਬ੍ਰੇਟ ਕੀਤਾ ਜਾਂਦਾ ਹੈ। ਕਹਿ ਸਕਦਾ ਹਾਂ ਕਿ ਅੱਜ ਦੇ ਦਿਨ ਹੋਰ ਕੋਈ ਆਪੋ ਆਪਣੇ ਪਿਆਰ ਦਾ ਪ੍ਰਗਟਾਵਾ ਕਰਦਾ ਹੈ। ਇਸ ਖਾਸ ਦਿਨ 'ਤੇ ਹਰ ਕੋਈ ਆਪਣੇ 'ਖਾਸ' ਪ੍ਰਤੀ ਪਿਆਰ ਦਾ ਇਜ਼ਹਾਰ ਕਰਦਾ ਹੈ। ਇਸ ਦਾ ਕ੍ਰੇਜ਼ ਬਾਲੀਵੁੱਡ 'ਚ ਵੀ ਦੇਖਣ ਨੂੰ ਮਿਲਦਾ ਹੈ ਪਰ ਅਦਾਕਾਰਾ ਮੰਦਿਰਾ ਬੇਦੀ Mandira Bedi ਲਈ ਅੱਜ ਦਾ ਦਿਨ ਕਿਸੇ ਬੁਰੇ ਝਟਕੇ ਤੋਂ ਘੱਟ ਨਹੀਂ ਹੈ। ਅੱਜ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ਵੀ ਹੈ ਪਰ ਪਤੀ ਰਾਜ ਕੌਸ਼ਲ  (Late Husband Raj Kaushal)ਤੋਂ ਬਿਨਾਂ ਇਹ ਜਸ਼ਨ ਅਧੂਰੇ ਹਨ। ਰਾਜ ਦੀ ਪਿਛਲੇ ਸਾਲ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਅਦਾਕਾਰਾ ਇਸ ਦੁੱਖ ਤੋਂ ਹੌਲੀ-ਹੌਲੀ ਉਭਰ ਰਹੀ ਹੈ। ਉਨ੍ਹਾਂ ਨੇ ਆਪਣੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਵੀ ਟੁੱਟ ਗਿਆ ਹੈ।

ਹੋਰ ਪੜ੍ਹੋ : ਦੇਖੋ ਟੀਜ਼ਰ: ‘Behri Duniya’ ਗੀਤ ਦਾ ਦਿਲ ਨੂੰ ਛੂਹ ਜਾਣ ਵਾਲਾ ਟੀਜ਼ਰ ਹੋਇਆ ਰਿਲੀਜ਼, ਪਰਮੀਸ਼ ਵਰਮਾ ਤੇ ਨਿੱਕੀ ਤੰਬੋਲੀ ਅਦਾਕਾਰੀ ਕਰਦੇ ਹੋਏ ਆਏ ਨਜ਼ਰ

mandira and raj

ਮੰਦਿਰਾ ਬੇਦੀ ਨੇ ਰਾਜ ਕੌਸ਼ਲ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਜੋੜਾ ਇਕੱਠੇ ਕਾਫੀ ਕਿਊਟ ਲੱਗ ਰਿਹਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਵਿਆਹ ਦੀ 23ਵੀਂ ਵਰ੍ਹੇਗੰਢ 'ਤੇ ਰਾਜ ਇਸ ਦੁਨੀਆ 'ਚ ਨਹੀਂ ਰਹੇ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਇੱਕ ਭਾਵੁਕ ਗੱਲ ਵੀ ਲਿਖੀ ਹੈ। ਉਨ੍ਹਾਂ ਲਿਖਿਆ, 'ਜੇ ਉਹ ਜ਼ਿੰਦਾ ਹੁੰਦੇ ਤਾਂ ਅੱਜ ਸਾਡੇ ਵਿਆਹ ਦੀ 23ਵੀਂ ਵਰ੍ਹੇਗੰਢ ਹੁੰਦੀ ਤੇ ਨਾਲ ਹਾਰਟ ਬ੍ਰੋਕਨ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ ਤੇ ਨਾਲ ਹੀ ਵੈਲੇਨਟਾਈਨ ਵਾਲਾ ਹੈਸ਼ ਟੈਗ ਵੀ ਦਿੱਤਾ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਮੰਦਿਰਾ ਨੂੰ ਹੌਸਲਾ ਦੇਣ ਦੀ ਕੋਸ਼ਿਸ ਕਰ ਰਹੇ ਨੇ।

ਹੋਰ ਪੜ੍ਹੋ : ਐਮੀ ਵਿਰਕ ਦੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਦਾ ਟ੍ਰੇਲਰ ਬਿਆਨ ਕਰ ਰਿਹਾ ਹੈ ਡੌਂਕੀ ਲਾਕੇ ਅਮਰੀਕਾ ਜਾਣ ਵਾਲੇ ਨੌਜਵਾਨਾਂ ਦੀਆਂ ਮਜ਼ਬੂਰੀਆਂ ਅਤੇ ਦੁੱਖਾਂ ਦੀ ਕਹਾਣੀ, ਦੇਖੋ ਟ੍ਰੇਲਰ

Raj-Mandira Bedi

ਦੱਸ ਦਈਏ ਮੰਦਿਰਾ ਅਤੇ ਰਾਜ ਦਾ ਵਿਆਹ 14 ਫਰਵਰੀ 1999 ਨੂੰ ਹੋਇਆ ਸੀ। ਉਨ੍ਹਾਂ ਦੇ ਪੁੱਤਰ ਵੀਰ ਦਾ ਜਨਮ ਸਾਲ 2011 ਵਿੱਚ ਹੋਇਆ ਸੀ। 2013 'ਚ ਦੋਹਾਂ ਨੇ ਬੇਟੀ ਗੋਦ ਲੈਣ ਲਈ ਅਪਲਾਈ ਕੀਤਾ ਅਤੇ ਸਾਲ 2020 'ਚ ਉਨ੍ਹਾਂ ਨੇ 4 ਸਾਲ ਦੀ ਬੇਟੀ ਤਾਰਾ ਨੂੰ ਗੋਦ ਲਿਆ। ਰਾਜ ਕੌਸ਼ਲ ਇੱਕ ਫਿਲਮ ਨਿਰਦੇਸ਼ਕ ਅਤੇ ਨਿਰਮਾਤਾ ਸਨ। 30 ਜੂਨ 2021 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ। ਹੁਣ ਮੰਦਿਰਾ ਆਪਣੇ ਦੋ ਬੱਚਿਆਂ ਦੀ ਦੇਖਭਾਲ ਕਰ ਰਹੀ ਹੈ ਅਤੇ ਉਨ੍ਹਾਂ ਦੇ ਨਾਲ ਜ਼ਿੰਦਗੀ ਵਿੱਚ ਅੱਗੇ ਵਧ ਰਹੀ ਹੈ।

 

View this post on Instagram

 

A post shared by Mandira Bedi (@mandirabedi)


 

You may also like