ਪਿਆਰ ਦੇ ਰੰਗਾਂ ਨਾਲ ਭਰਿਆ ਮੈਂਡੀ ਤੱਖਰ ਤੇ ਜੋਬਨਪ੍ਰੀਤ ਸਿੰਘ ਦੀ ਫ਼ਿਲਮ ‘ਸਾਕ’ ਦਾ ਟੀਜ਼ਰ ਆਇਆ ਸਾਹਮਣੇ, ਦੇਖੋ ਵੀਡੀਓ
ਪੰਜਾਬੀ ਫ਼ਿਲਮ ‘ਸਾਕ’ ਦਾ ਕਈ ਮਹੀਨਿਆਂ ਤੋਂ ਪ੍ਰਸ਼ੰਸਕਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਫ਼ਿਲਮ ਦੀ ਉਤਸੁਕਤਾ ਨੂੰ ਹੋਰ ਵਧਾਉਂਦੇ ਹੋਏ, ਫ਼ਿਲਮ ਦੀ ਛੋਟੀ ਜਿਹੀ ਝਲਕ ਟੀਜ਼ਰ ਦੇ ਰੂਪ ‘ਚ ਸਾਹਮਣੇ ਆ ਚੁੱਕੀ ਹੈ। ਜੀ ਹਾਂ ਫ਼ਿਲਮ ਦਾ ਟੀਜ਼ਰ ਬਹੁਤ ਹੀ ਖ਼ੂਬਸੂਰਤ ਹੈ, ਜਿਸ ‘ਚ ਮੈਂਡੀ ਤੱਖਰ ਤੇ ਜੋਬਨਪ੍ਰੀਤ ਸਿੰਘ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਦਰਸ਼ਕਾਂ ਵੱਲੋਂ ਟੀਜ਼ਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਹੋਰ ਵੇਖੋ:ਕਰਣ ਦਿਓਲ ਦੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ
ਇਸ ਰੋਮਾਂਟਿਕ ਡਰਾਮੇ ਵਾਲੀ ਫ਼ਿਲਮ ‘ਚ ਫ਼ੌਜੀ ਕਰਮ ਸਿੰਘ ਤੇ ਚੰਨ ਕੌਰ ਦੀ ਪ੍ਰੇਮ ਕਹਾਣੀ ਦੇਖਣ ਨੂੰ ਮਿਲੇਗੀ। ਫ਼ੌਜੀ ਕਰਮ ਸਿੰਘ ਦੇ ਕਿਰਦਾਰ ‘ਚ ਜੋਬਨਪ੍ਰੀਤ ਸਿੰਘ ਨਜ਼ਰ ਆਉਣਗੇ ਤੇ ਚੰਨ ਕੌਰ ਦਾ ਕਿਰਦਾਰ ਪੰਜਾਬੀ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਮੈਂਡੀ ਤੱਖਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਨ੍ਹਾਂ ਦੋਵਾਂ ਤੋਂ ਇਲਾਵਾ ਮੁਕੁਲ ਦੇਵ, ਸੋਨਪ੍ਰੀਤ ਜਵੰਦਾ, ਦਿਲਾਵਰ ਸਿੱਧੂ, ਰੁਪਿੰਦਰ ਰੂਪੀ, ਮਹਾਬੀਰ ਭੁੱਲਰ ਤੇ ਪੰਜਾਬੀ ਇੰਡਸਟਰੀ ਦੇ ਕਈ ਹੋਰ ਨਾਮੀ ਚਿਹਰੇ ਨਜ਼ਰ ਆਉਣਗੇ। ‘ਸਾਕ’ ਦੀ ਕਹਾਣੀ ਕਮਲਜੀਤ ਸਿੰਘ ਹੋਰਾਂ ਨੇ ਲਿਖੀ ਹੈ ਤੇ ਡਾਇਰੈਕਟ ਵੀ ਖੁਦ ਕਮਲਜੀਤ ਸਿੰਘ ਨੇ ਕੀਤਾ ਹੈ। ਜੈ ਮਿਨਹਾਸ ਤੇ ਰੁਪਿੰਦਰ ਮਿਨਹਾਸ ਵੱਲੋਂ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਵ੍ਹਾਇਟ ਹਿੱਲ ਦੇ ਲੇਬਲ ਹੇਠ ਇਹ ਫ਼ਿਲਮ 6 ਸਤੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ।