ਇਸ ਕਿਸਾਨ ਬਜ਼ੁਰਗ ਦਾ ਜਜ਼ਬਾ ਦੇਖਕੇ ਹਰ ਇੱਕ ਦੀਆਂ ਅੱਖਾਂ ਹੋ ਰਹੀਆਂ ਨੇ ਨਮ, ਕਿਸਾਨਾਂ ਦੇ ਹੱਕ ‘ਚ ਪੰਜਾਬੀ ਐਕਟਰੈੱਸ ਮੈਂਡੀ ਤੱਖਰ ਨੇ ਪੋਸਟ ਪਾ ਕੇ ਸਰਕਾਰਾਂ ਨੂੰ ਪਾਈਆਂ ਲਾਹਨਤਾਂ

written by Lajwinder kaur | October 08, 2020

ਪੰਜਾਬੀ ਐਕਟਰੈੱਸ ਮੈਂਡੀ ਤੱਖਰ ਜੋ ਕਿ ਪਿਛਲੇ ਮਹੀਨੇ ਤੋਂ ਸੋਸ਼ਲ ਮੀਡੀਆ ਤੋਂ ਕਿਸੇ ਕਾਰਨ ਕਰਕੇ ਦੂਰੀ ਬਣਾਈ ਹੋਈ ਸੀ । 19 ਸਤੰਬਰ ਤੋਂ ਬਾਅਦ ਅੱਜ ਉਨ੍ਹਾਂ ਨੇ ਨਵੀਂ ਪੋਸਟ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ ।mandy takhar support to farmer

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਕਰਵਾਇਆ ਨਿਊ MAKEOVER, ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ

ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਉਨ੍ਹਾਂ ਨੇ ਲੰਬੀ ਚੌੜੀ ਪੋਸਟ ਪਾਈ ਹੈ ਤੇ ਨਾਲ ਹੀ ਕੁਝ ਤਸਵੀਰਾਂ ਕਿਸਾਨ ਧਰਨਿਆਂ ਤੋਂ ਸਾਂਝੀਆਂ ਕੀਤੀਆਂ ਨੇ।

mandy takhar pic

ਉਨ੍ਹਾਂ ਨੇ ਲਿਖਿਆ ਹੈ, ‘ਫਿਰ ਸਾਰੇ ਪੁੱਛਦੇ ਨੇ ਕਿ ਪੰਜਾਬੀ ਵਿਦੇਸ਼ਾਂ ‘ਚ ਕਿਉਂ ਸੈਟਲ ਹੋ ਗਏ । ਆ ਹਾਲ ਹੈ ਸਾਡੇ ਪੰਜਾਬ ਦੇ ਬਜ਼ੁਰਗਾਂ ਦਾ । ਸਾਡੇ ਲਈ ਸ਼ਰਮਿੰਦਗੀ ਹੈ ਤੇ ਸਭ ਤੋਂ ਵੱਡੀ ਸ਼ਰਮਿੰਦਗੀ ਪ੍ਰਬੰਧਕਾਂ ਤੇ ਹੈ ਅਤੇ ਸਰਕਾਰਾਂ ਉੱਤੇ ਹੈ ।

mandy takhar shared post in the favour of farmer

ਉਨ੍ਹਾਂ ਨੇ ਅੱਗੇ ਲਿਖਿਆ ਹੈ - ਪੰਜਾਬ ਦੇ ਲੋਕਾਂ ਅਤੇ ਦੇਸ਼ ਦੇ ਬਾਕੀ ਲੋਕਾਂ ਦਾ ਧਿਆਨ ਇਸ ਤਰ੍ਹਾਂ ਨਹੀਂ ਰੱਖਿਆ ਜਾਂਦਾ ਜਿਵੇਂ ਉਨ੍ਹਾਂ ਦਾ ਹੋਣਾ ਚਾਹੀਦਾ ਹੈ। ਕਿਸਾਨ ਖੁਦਕੁਸ਼ੀਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਇੱਥੇ ਇੰਨੇ ਦੁੱਖ ਵੇਖਣੇ ਬਹੁਤ ਦੁਖਦਾਂਇਕ ਨੇ, ਨਾਲ ਹੀ ਉਨ੍ਹਾਂ ਨੇ ਹੋਰ ਬਹੁਤ ਸਾਰੀਆਂ ਗੱਲਾਂ ਕਰਦੇ ਹੋਏ ਪੀ.ਐੱਮ ਮੋਦੀ @narendramodi ਤੇ ਪੰਜਾਬ ਦੇ ਸੀ.ਐੱਮ ਕੈਪਟਨ ਅਮਰਿੰਦਰ ਸਿੰਘ @capt_amarindersingh ਨੂੰ ਟੈਗ ਕੀਤਾ ਹੈ ।

mandy takhar instagram post

ਮੈਂਡੀ ਤੱਖਰ ਵੱਲੋਂ ਇੱਕ ਕਿਸਾਨ ਬਜ਼ੁਰਗ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ ਜਿਸ ਨੂੰ ਦੇਖਕੇ ਸਭ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ । ਇਹ ਬਜ਼ੁਰਗ ਕਿਸਾਨ ਜਿਸ ਨੂੰ ਚੱਲਣ ‘ਚ ਵੀ ਦਿੱਕਤ ਹੈ ਪਰ ਫਿਰ ਵੀ ਆਪਣੇ ਹੱਕਾਂ ਦੇ ਲਈ ਹੱਥ ‘ਚ ਕਿਸਾਨੀ ਦਾ ਝੰਡਾ ਲੈ ਕੇ ਤੁਰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਪੰਜਾਬੀ ਬਜ਼ੁਰਗ ਦੇ ਜਜ਼ਬੇ ਨੂੰ ਹਰ ਇੱਕ ਸਲਾਮ ਕਰ ਰਿਹਾ ਹੈ ।

 

You may also like