ਸ਼ਹਿਨਾਜ਼ ਗਿੱਲ ਨੇ ਕਿਸ ਨਾਲ ਕਰਵਾ ਲਈ ਹੈ ਮੰਗਣੀ, ਵੇਖੋ ਵੀਡੀਓ

written by Shaminder | March 05, 2020

ਸ਼ਹਿਨਾਜ਼ ਗਿੱਲ ਨੇ ਮੰਗਣੀ ਕਰਵਾ ਲਈ ਹੈ, ਪਰ ਮੰਗਣੀ ਹੋਣ ਦੇ ਬਾਵਜੂਦ ਉਹ ਖੁਸ਼ ਦਿਖਾਈ ਨਹੀਂ ਦੇ ਰਹੀ । ਜੀ ਹਾਂ ਕਿਉਂਕਿ ਜਿਸ ਨਾਲ ਉਸ ਦੀ ਮੰਗਣੀ ਹੋਈ ਹੈ ਉਹ ਹਾਲੇ ਵੀ ਹੋਰਾਂ ਕੁੜੀਆਂ ਦੇ ਚਕਰ 'ਚ ਰਹਿੰਦਾ ਹੈ ।ਉਹ ਆਪਣੇ ਮੰਗੇਤਰ ਨੁੰ ਤਰ੍ਹਾਂ ਤਰ੍ਹਾਂ ਦੇ ਨਾਲ ਸਮਝਾਉਣ ਦੀਆਂ ਕੋਸ਼ਿਸ਼ਾਂ ਕਰਦੀ ਹੈ ਕਿ ਉਹ ਹੁਣ ਸੁਧਰ ਜਾਵੇ ਅਤੇ ਦੋਸਤਾਂ ਦਾ ਸਾਥ ਛੱਡ ਕੇ ਉਸ ਦੀ ਸ਼ਾਪਿੰਗ ਅਤੇ ਉਸ ਦੀਆਂ ਮੰਗਾਂ ਵੱਲ ਧਿਆਨ ਦੇਵੇ ।

ਹੋਰ ਵੇਖੋ:ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਗਿੱਲ ਨੇ ਸ਼ਹਿਨਾਜ਼ ਨੂੰ ਸਭ ਦੇ ਸਾਹਮਣੇ ਕੱਢੀਆਂ ਗਾਲਾਂ ….!

ਸ਼ਹਿਨਾਜ਼ ਗਿੱਲ ਦੀ ਮੰਗਣੀ, ਹੈਰਾਨ ਹੋ ਗਏ ਨਾਂ ਤੁਸੀਂ ! ਜੀ ਹਾਂ ਅਸੀਂ ਉਨ੍ਹਾਂ ਦੀ ਰੀਅਲ ਲਾਈਫ ਨਹੀਂ, ਬਲਕਿ ਰੀਲ ਲਾਈਫ ਦੀ ਗੱਲ ਕਰ ਰਹੇ ਹਾਂ । ਦਰਅਸਲ ਗਾਇਕ ਕੇ ਜੇ  ਦੀ ਆਵਾਜ਼ 'ਚ ਗੀਤ ਰਿਲੀਜ਼ ਹੋਇਆ ਹੈ 'ਮੰਗਣੀ' ।

https://www.instagram.com/p/B9RLIl1InfM/

ਜਿਸ 'ਚ ਮੰਗਣੀ ਦੀ ਰਸਮ ਨੂੰ ਦਰਸਾਇਆ ਗਿਆ ਹੈ ਅਤੇ ਇਸ ਗੀਤ ਦੇ ਬੋਲ ਖੁਦ ਏ ਜੇ ਧਰਮਾਨੀ ਨੇ ਹੀ ਲਿਖੇ ਨੇ ਅਤੇ ਮਿਊਜ਼ਿਕ ਗੁਪਜ਼ ਸੇਹਰਾ ਨੇ ਦਿੱਤਾ ਹੈ ਅਤੇ ਫੀਚਰਿੰਗ 'ਚ ਸ਼ਹਿਨਾਜ਼ ਗਿੱਲ ਅਤੇ ਏ ਜੇ ਧਰਮਾਨੀ ਨਜ਼ਰ ਆ ਰਹੇ ਹਨ । ਇਸ ਗੀਤ ਨੂੰ ਪੀਟੀਸੀ ਪੰਜਾਬੀ 'ਤੇ ਐਕਸਕਲਿਊਸਿਵ ਚਲਾਇਆ ਜਾ ਰਿਹਾ ਹੈ ਅਤੇ ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ਤੇ ਵੇਖ ਸਕਦੇ ਹੋ ।

You may also like