ਮਨਿੰਦਰ ਬੁੱਟਰ ਦੇ ‘ਲਾਰੇ’ ਗੀਤ ‘ਚ ਅਦਾਕਾਰੀ ਕਰਨਗੇ ਸਰਗੁਣ ਮਹਿਤਾ, ਇਸ ਦਿਨ ਹੋਵੇਗਾ ਵੀਡੀਓ ਰਿਲੀਜ਼

Written by  Lajwinder kaur   |  November 26th 2019 11:19 AM  |  Updated: November 26th 2019 11:21 AM

ਮਨਿੰਦਰ ਬੁੱਟਰ ਦੇ ‘ਲਾਰੇ’ ਗੀਤ ‘ਚ ਅਦਾਕਾਰੀ ਕਰਨਗੇ ਸਰਗੁਣ ਮਹਿਤਾ, ਇਸ ਦਿਨ ਹੋਵੇਗਾ ਵੀਡੀਓ ਰਿਲੀਜ਼

ਪੰਜਾਬੀ ਗਾਇਕ ਮਨਿੰਦਰ ਬੁੱਟਰ ਜਿਨ੍ਹਾਂ ਨੇ ਲਾਰੇ ਗੀਤ ਨਾਲ ਦਰਸ਼ਕਾਂ ਦਾ ਦਿਲ ਪਹਿਲਾਂ ਹੀ ਜਿੱਤ ਲਿਆ ਹੈ। ਜੀ ਹਾਂ ਕੁਝ ਦਿਨ ਪਹਿਲਾਂ ਹੀ ਮਨਿੰਦਰ ਬੁੱਟਰ ਦੇ ਇਸ ਗਾਣੇ ਦਾ ਆਡੀਓ ਦਰਸ਼ਕਾਂ ਦੇ ਸਨਮੁਖ ਕੀਤਾ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਮਨਿੰਦਰ ਲਾਰੇ ਗਾਣੇ ਦਾ ਵੀਡੀਓ ਲੈ ਕੇ ਆ ਰਹੇ ਹਨ।

ਹੋਰ ਵੇਖੋ:ਅੰਮ੍ਰਿਤ ਮਾਨ ਦੇ ਨਵੇਂ ਗੀਤ ‘ਕੰਬੀਨੇਸ਼ਨ’ ਦਾ ਸਰੂਰ ਚੜ੍ਹਿਆ ਨੌਜਵਾਨਾਂ ਦੇ ਸਿਰ ‘ਤੇ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਇਸ ਗਾਣੇ ਦਾ ਪਹਿਲਾ ਆਫ਼ੀਸ਼ੀਅਲ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪੋਸਟਰ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਗਾਣੇ ਦੇ ਵੀਡੀਓ ‘ਚ ਮਨਿੰਦਰ ਬੁੱਟਰ ਦੇ ਨਾਲ ਨਜ਼ਰ ਆਉਣਗੇ ਪੰਜਾਬੀ ਫ਼ਿਲਮੀ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਸਰਗੁਣ ਮਹਿਤਾ। ਲਾਰੇ ਗਾਣੇ ਦੇ ਬੋਲ ਨਾਮੀ ਗੀਤਕਾਰ ਜਾਨੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਬੀ ਪਰਾਕ ਦਾ ਹੋਵੇਗਾ। ਇਸ ਗਾਣੇ ਦਾ ਸ਼ਾਨਦਾਰ ਵੀਡੀਓ ਅਰਵਿੰਦਰ ਖਹਿਰਾ ਵੱਲੋਂ ਬਣਾਇਆ ਗਿਆ ਹੈ। ਇਹ ਗਾਣਾ ਵ੍ਹਾਈਟ ਹਿੱਲ ਮਿਊਜ਼ਿਕ ਲੇਬਲ ਦੇ ਹੇਠ 5 ਦਸੰਬਰ ਨੂੰ ਰਿਲੀਜ਼ ਹੋ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network