ਯਾਰ ਦੀਆਂ ਬੇਵਫਾਈਆਂ ਨੂੰ ਬਿਆਨ ਕਰ ਰਹੇ ਨੇ ਗਾਇਕ ਮਨਿੰਦਰ ਬੁੱਟਰ ਆਪਣੇ ਨਵੇਂ ਗੀਤ ‘Ohle Ohle’ ‘ਚ, ਦੇਖੋ ਵੀਡੀਓ

written by Lajwinder kaur | June 09, 2021

ਪੰਜਾਬੀ ਗਾਇਕ ਮਨਿੰਦਰ ਬੁੱਟਰ ਜੋ ਕਿ ਇੱਕ ਤੋਂ ਬਾਅਦ ਇੱਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ। ਉਹ ਆਪਣੇ ਨਵੇਂ ਗੀਤ ‘Ohle Ohle’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਸ ਗੀਤ ‘ਚ ਉਨ੍ਹਾਂ ਨੇ ਪਿਆਰ ‘ਚ ਚੱਲਦੇ ਵਪਾਰਬਾਜ਼ੀ ਨੂੰ ਬਿਆਨ ਕੀਤਾ ਹੈ। ਕਿਵੇਂ ਲੋਕੀਂ ਪਿਆਰ ‘ਚ ਬੇਵਫਾਈਆਂ ਕਰਦੇ ਨੇ।

singer maninder buttar image image source-youtube
ਹੋਰ ਪੜ੍ਹੋ : ਜੈਜ਼ੀ ਬੀ ਦੇ ਸਮਰਥਨ ‘ਚ ਆਏ ਰੈਪਰ ਕਿੰਗ ਬੋਹੇਮੀਆ, ਕਿਹਾ-‘ਟਵਿੱਟਰ ਆਵਾਜ਼ ਨਹੀਂ ਰੋਕ ਸਕਦਾ’
image of ohle ohle new song mainder buttar image source-youtube
ਇਸ ਗੀਤ ਦੇ ਬੋਲ ਵੀ ਖੁਦ ਮਨਿੰਦਰ ਬੁੱਟਰ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਮਿਕਸ ਸਿੰਘ ਦਾ ਹੈ। Drip Films ਵੱਲੋਂ ਇਸ ਮਿਊਜ਼ਿਕ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ।
maninder buttar image from song ohle ohle image source-youtube
ਇਹ ਗੀਤ ਵੀ ਮਨਿੰਦਰ ਬੁੱਟਰ ਦੀ ਮਿਊਜ਼ਿਕ ਐਲਬਮ ਜੁਗਨੀ ‘ਚੋਂ ਹੀ ਹੈ। ਇਸ ਤੋਂ ਪਹਿਲਾਂ ਵੀ ਕਈ ਗੀਤ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਜੇ ਗੱਲ ਕਰੀਏ ਮਨਿੰਦਰ ਬੁੱਟਰ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਉਹ ਸਖੀਆਂ, ਇੱਕ ਤੇਰਾ, ਸੌਰੀ, ਯਾਰੀ, ਵਿਆਹ, ਤੇਰੀ ਮੇਰੀ ਲੜਾਈ, ਲਾਰੇ ਵਰਗੇ ਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

0 Comments
0

You may also like