
ਮਨਿੰਦਰ ਬੁੱਟਰ (Maninder Buttar) ਦੀ ਆਪਣੀ ਮਾਂ (Mother) ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਮਨਿੰਦਰ ਬੁੱਟਰ ਆਪਣੀ ਮਾਂ ਨੂੰ ਗਲ ਨਾਲ ਲਾਈ ਹੋਏ ਨਜ਼ਰ ਆ ਰਹੇ ਹਨ ।ਇੱਕ ਤਸਵੀਰ ‘ਚ ਮਨਿੰਦਰ ਬੁੱਟਰ ਆਪਣੀ ਮਾਂ ਦਾ ਮੱਥਾ ਚੁੰਮਦੇ ਹੋਏ ਨਜ਼ਰ ਆ ਰਹੇ ਹਨ, ਜਦੋਂਕਿ ਦੂਜੀ ਤਸਵੀਰ ‘ਚ ਉਹ ਆਪਣੀ ਮਾਂ ਨੂੰ ਆਪਣੇ ਕਲਾਵੇ ‘ਚ ਲਈ ਦਿਖਾਈ ਦੇ ਰਹੇ ਹਨ ।

ਹੋਰ ਪੜ੍ਹੋ : ਬਾਈ ਅਮਰਜੀਤ ਦੇ ਨਾਲ ਡਾਂਸ ਸਟੈਪਸ ਕਰਦੇ ਨਜ਼ਰ ਆਏ ਅਦਾਕਾਰ ਜਗਜੀਤ ਸੰਧੂ, ਵੇਖੋ ਵੀਡੀਓ
ਮਨਿੰਦਰ ਬੁੱਟਰ ਬਹੁਤ ਘੱਟ ਮੌਕੇ ਹੁੰਦੇ ਹਨ ਕਿ ਜਦੋਂ ਉਹ ਆਪਣੀਆਂ ਨਿੱਜੀ ਤਸਵੀਰਾਂ ਸ਼ੇਅਰ ਕਰਦੇ ਹੋਣ ਅਤੇ ਮਾਂ ਦੇ ਨਾਲ ਉਨ੍ਹਾਂ ਦੀ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ ।ਮਨਿੰਦਰ ਬੁੱਟਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

ਹੋਰ ਪੜ੍ਹੋ : ਭਾਪੇ ਨੂੰ ਮੁੱਧੜੇ ਮੂੰਹ ਡਿੱਗਾ ਵੇਖ ਕੇ ਸੋਨਮ ਬਾਜਵਾ ਨੂੰ ਪੈ ਗਈ ਹੱਥਾਂ ਪੈਰਾਂ ਦੀ, ਵੇਖੋ ਸੋਨਮ ਬਾਜਵਾ ਦਾ ਮਸਤੀ ਭਰਿਆ ਵੀਡੀਓ
ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।ਉਨ੍ਹਾਂ ਦੇ ਗੀਤ ‘ਲਾਰੇ’, ‘ਸਖੀਆਂ’, ‘ਜਮੀਲਾ’ ਸਣੇ ਕਈ ਹਿੱਟ ਗੀਤ ਗਾਏ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਮਨਿੰਦਰ ਬੁੱਟਰ ਦੇ ਨਾਲ ਨੇਹਾ ਕੱਕੜ ਨੇ ਵੀ ਗੀਤ ਗਾਏ ਹਨ ।
ਜਿਸ ‘ਚ ‘ਸੌਰੀ’ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਇਸ ਤੋਂ ਇਲਾਵਾ ਹੋਰ ਵੀ ਕਈ ਗਾਇਕਾਂ ਦੇ ਨਾਲ ਉਨ੍ਹਾਂ ਨੇ ਗੀਤ ਕੀਤੇ ਹਨ ।