ਗੀਤਕਾਰ ਮਨਿੰਦਰ ਕੈਲੇ ਨੇ ਸ਼ੇਅਰ ਕੀਤੀ ਆਪਣੀ ਲਾਈਫ ਪਾਟਨਰ ਦੀ ਪਹਿਲੀ ਤਸਵੀਰ, ਵਧਾਈ ਵਾਲੇ ਮੈਸੇਜ਼ਾਂ ਦਾ ਲੱਗਿਆ ਤਾਂਤਾ

written by Lajwinder kaur | March 11, 2020

ਪੰਜਾਬੀ ਗੀਤਕਾਰ ਤੇ ਗਾਇਕ ਮਨਿੰਦਰ ਕੈਲੇ ਵੀ ਵਿਆਹ ਦੇ ਬੰਧਨ ‘ਚ ਬੱਝ ਗਏ ਨੇ । ਜੀ ਹਾਂ ਮਨਿੰਦਰ ਕੈਲੇ ਨੇ ਆਪਣੇ ਵਿਆਹ ਨੂੰ ਕਾਫੀ ਸੀਕਰੇਟ ਰੱਖਿਆ ਹੈ । ਪਰ ਕੁਝ ਘੰਟੇ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਆਪਣੀ ਲਾਈਫ ਪਾਟਨਰ ਦੇ ਨਾਲ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ ‘ਮੇਰੀ ਦੁਨੀਆ ਮੇਰਾ ਸਭ ਕੁਝ’ ਤੇ ਨਾਲ ਹੀ ਦਿਲ ਤੇ ਰਿੰਗ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ ।

 
View this post on Instagram
 

My world my everything ♥️?

A post shared by Maninder Kailey (@maninderkailey) on

ਹੋਰ ਵੇਖੋ:ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਨੇ ਬਣਾਇਆ ਕਰਨ ਔਜਲਾ ਦੇ ਗੀਤ ‘ਤੇ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ ਤਸਵੀਰ 'ਚ ਮਨਿੰਦਰ ਕੈਲੇ ਆਪਣੀ ਪਤਨੀ ਦੇ ਨਾਲ ਬਹੁਤ ਹੀ ਪਿਆਰ ਤੇ ਖੁਸ਼ ਨਜ਼ਰ ਆ ਰਹੇ ਨੇ । ਜਿਸ ਤੋਂ ਬਾਅਦ ਫੈਨਜ਼ ਵੱਲੋਂ ਮੁਬਾਰਕਾਂ ਵਾਲੇ ਮੈਸੇਜਾਂ ਦੀ ਝੜੀ ਲਗਾ ਦਿੱਤੀ ਹੈ । ਸਾਰੇ ਨਵੀਂ ਵਿਆਹੀ ਜੋੜੀ ਨੂੰ ਮੁਬਾਰਕਾਂ ਦੇ ਰਹੇ ਨੇ । ਉਨ੍ਹਾਂ ਦੀ ਪਤਨੀ ਦਾ ਨਾਂਅ ਰਮਨ ਮਨਿੰਦਰ ਕੈਲੇ ਹੈ ।
 
View this post on Instagram
 

Thank you my love ♥️ for making my birthday so special with beautiful surprise ????? #lotsoflove RamanManinderKailey ?

A post shared by Maninder Kailey (@maninderkailey) on

ਮਨਿੰਦਰ ਕੈਲੇ ਦੇ ਜ਼ਿਆਦਾਤਰ ਗੀਤ ਰੋਮਾਂਟਿਕ ਜ਼ੌਨਰ ਦੇ ਹੁੰਦੇ ਨੇ । ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਜਿਵੇਂ ਪ੍ਰਭ ਗਿੱਲ, ਮਹਿਤਾਬ ਵਿਰਕ, ਗਿੱਪੀ ਗਰੇਵਾਲ, ਰੌਸ਼ਨ ਪ੍ਰਿੰਸ, ਅਖਿਲ ਤੇ ਕਈ ਹੋਰ ਨਾਮੀ ਗਾਇਕ ਗਾ ਚੁੱਕੇ ਨੇ ।  ਪ੍ਰਭ ਗਿੱਲ ਦੇ ਬਹੁਤ ਸਾਰੇ ਹਿੱਟ ਗੀਤ ਮਨਿੰਦਰ ਕੈਲੇ ਨੇ ਹੀ ਲਿਖੇ ਨੇ । ਪ੍ਰਭ ਗਿੱਲ ਦਾ ਹਾਲ ਹੀ ‘ਚ ਆਇਆ ਗੀਤ ‘ਦਿਲ ਵਿੱਚ ਥਾਂ’, ਇਸ ਗੀਤ ਦੇ ਬੋਲ ਵੀ ਮਨਿੰਦਰ ਕੈਲੇ ਦੀ ਕਲਮ ‘ਚੋਂ ਹੀ ਨਿਕਲੇ ਨੇ । ਇਸ ਤੋਂ ਇਲਾਵਾ ਉਹ ਆਪਣੇ ਸਿੰਗਲ ਟਰੈਕ ਜਿਵੇਂ ਪਿਆਰ ਨਹੀਂ ਘੱਟਦਾ, ਘਰਵਾਲੀ ਵਰਗੇ ਕਈ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ । ਉਨ੍ਹਾਂ ਦੇ ਲਿਖੇ ਗੀਤ ਕਈ ਪੰਜਾਬੀ ਫ਼ਿਲਮਾਂ ਦਾ ਸ਼ਿੰਗਾਰ ਵੀ ਬਣ ਚੁੱਕੇ ਨੇ ।

0 Comments
0

You may also like