
ਨੀ ਮੈਂ ਸੱਸ ਕੁੱਟਣੀ (Ni Main Sass Kuttni ) ਨੂੰ ਲੈ ਕੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰ-ਪਰਸਨ ਮਨੀਸ਼ਾ ਗੁਲਾਟੀ (Manisha Gulati) ਨੇ ਇੱਕ ਪ੍ਰੈੱਸ ਕਾਨਫਰੰਸ ਕੀਤੀ । ਇਸ ਪ੍ਰੈੱਸ ਕਾਨਫਰੰਸ ਦੇ ਦੌਰਾਨ ਉਨ੍ਹਾਂ ਨੇਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਫ਼ਿਲਮ ਨੂੰ ਲੈ ਕੇ ਜੇ ਕਿਸੇ ਵੀ ਤਰ੍ਹਾਂ ਦੀ ਗਲਤ ਜਾਣਕਾਰੀ ਯੂ-ਟਿਊਬ ਨੂੰ ਦਿੱਤੀ ਹੈ ਤਾਂ ਉਹ ਇਸ ਸਬੰਧ ‘ਚ ਕਾਰਵਾਈ ਕਰਨਗੇ । ਭਾਵੇਂ ਅਜਿਹੀਆਂ ਗਲਤ ਫਹਿਮੀਆਂ ਫੈਲਾਉਣ ਵਾਲੇ ਦੇਸ਼ ‘ਚ ਬੈਠੇ ਹੋਣ ਜਾਂ ਫਿਰ ਵਿਦੇਸ਼ ‘ਚ ।

ਹੋਰ ਪੜ੍ਹੋ : ਜਦੋਂ ਨੂੰਹ ਨੇ ਚੁੱਕਿਆ ਵੇਲਣਾ ਤਾਂ ਸੱਸ ਦਾ ਹੋਇਆ ਕੀ ਹਾਲ, ਵੇਖੋ ‘ਨੀ ਮੈਂ ਸੱਸ ਕੁੱਟਣੀ’ ਦਾ ਟਾਈਟਲ ਟਰੈਕ ‘ਚ
ਅਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਉਹ ਵਿਦੇਸ਼ ਦੀ ਅਬੇਂਸੀ ਨੂੰ ਵੀ ਲਿਖਣਗੇ ਅਤੇ ਇਨ੍ਹਾਂ ਲੋਕਾਂ ਦੇ ਖਿਲਾਫ ਐਫਆਈਆਰ ਵੀ ਦਰਜ ਕਰਵਾਈ ਜਾਵੇਗੀ । ਦੱਸ ਦਈਏ ਕਿ ਫ਼ਿਲਮ ਦੇ ਟਾਈਟਲ ਨੂੰ ਲੈ ਕੇ ਕੁਝ ਸ਼ੰਕਾ ਸੀ । ਕਿਉਂਕਿ ਜਿਸ ਤਰ੍ਹਾਂ ਦਾ ਟਾਈਟਲ ਹੈ । ਮਨੀਸ਼ਾ ਗੁਲਾਟੀ ਨੇ ਕਿਹਾ ਕਿ ਸੱਸ ਨੂੰਹ ਦੇ ਝਗੜੇ ਨਾਲ ਸਬੰਧਤ ਕਈ ਸ਼ਿਕਾਇਤਾਂ ਉਨ੍ਹਾਂ ਦੇ ਕੋਲ ਆਉਂਦੀਆਂ ਹਨ ।

ਹੋਰ ਪੜ੍ਹੋ : ਨਿਸ਼ਾ ਬਾਨੋ ਨੇ ‘ਨੀ ਮੈਂ ਸੱਸ ਕੁੱਟਣੀ’ ਦਾ ਨਵਾਂ ਪੋਸਟਰ ਕੀਤਾ ਸਾਂਝਾ,ਜਾਣੋਂ ਕਦੋਂ ਰਿਲੀਜ਼ ਹੋਵੇਗੀ ਫ਼ਿਲਮ
ਪਰ ਜਦੋਂ ਉਨ੍ਹਾਂ ਨੇ ਫ਼ਿਲਮ ਦਾ ਪ੍ਰੀਮੀਅਰ ਵੇਖਿਆ ਤਾਂ ਉਨ੍ਹਾਂ ਦੀ ਸਾਰੀ ਸ਼ੰਕਾ ਦੂਰ ਹੋ ਗਈ । ਕਿਉਂਕਿ ਫ਼ਿਲਮ ‘ਚ ਅਜੋਕੇ ਸਮੇਂ ‘ਚ ਪਰਿਵਾਰ ਕਿਸ ਤਰ੍ਹਾਂ ਟੁੱਟਦੇ ਨੇ ਇਸ ਕਹਾਣੀ ਨੂੰ ਬਿਆਨ ਕੀਤਾ ਗਿਆ ਹੇ । ਮਨੀਸ਼ਾ ਗੁਲਾਟੀ ਨੇ ਇਹ ਵੀ ਦੱਸਿਆ ਕਿ ਫ਼ਿਲਮ ‘ਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਰਿਸ਼ਤੇਦਾਰਾਂ ਕਰਕੇ ਘਰ ਟੁੱਟਦੇ ਹਨ । ਦੱਸ ਦਈਏ ਕਿ ਇਸ ਫ਼ਿਲਮ ਬਾਰੇ ਯੂ-ਟਿਊਬ ਨੂੰ ਸ਼ਿਕਾਇਤ ਕੀਤੀ ਗਈ ਸੀ ।
ਜਿਸ ਤੋਂ ਬਾਅਦ ਇਸ ਦੇ ਵੀਡੀਓ ਯੂ-ਟਿਊਬ ਤੋਂ ਹਟਾ ਦਿੱਤੇ ਗਏ ਸਨ । ਫ਼ਿਲਮ ‘ਚ ਸੱਸ ਨੂੰਹ ਦੇ ਰਿਸ਼ਤੇ ਅਤੇ ਉਸ ‘ਚ ਆਉਣ ਵਾਲੀ ਖਟਾਸ ਨੂੰ ਬਿਆਨ ਕੀਤਾ ਗਿਆ ਹੈ ।ਫ਼ਿਲਮ ਦਾ ਨਿਰਦੇਸ਼ਨ ਪ੍ਰਵੀਨ ਕੁਮਾਰ ਨੇ ਕੀਤਾ ਹੈ। ਫ਼ਿਲਮ ਦੀ ਕਹਾਣੀ ਪੰਜਾਬੀ ਇੰਡਸਟਰੀ ਦੇ ਨਾਮਵਰ ਲੇਖ਼ਕ ਰਾਜੂ ਵਰਮਾ ਵੱਲੋਂ ਲਿਖੀ ਗਈ ਹੈ।
ਮੋਹਿਤ ਬਨਵੈਤ ਵੱਲੋਂ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ। ਮਹਿਤਾਬ ਵਿਰਕ ਤੇ ਤਨਵੀ ਨਾਗੀ ਲੀਡ ਰੋਲ ‘ਚ ਹਨ । ਇਹ ਫ਼ਿਲਮ ‘ਚ ਪੰਜਾਬੀ ਇੰਡਸਟਰੀ ਦੇ ਨਾਮੀ ਚਿਹਰੇ ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਤੋਂ ਇਲਾਵਾ ਕਈ ਹੋਰ ਕਲਾਕਾਰ ਵੀ ਹਨ।