ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਮਨਜੀਤ ਸਹੋਤਾ ਲੈ ਕੇ ਆ ਰਹੇ ਨੇ ਨਵਾਂ ਗੀਤ ‘Kacha Ghada’, ਦੇਖੋ ਟੀਜ਼ਰ

Written by  Lajwinder kaur   |  April 07th 2020 05:34 PM  |  Updated: April 07th 2020 05:34 PM

ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਮਨਜੀਤ ਸਹੋਤਾ ਲੈ ਕੇ ਆ ਰਹੇ ਨੇ ਨਵਾਂ ਗੀਤ ‘Kacha Ghada’, ਦੇਖੋ ਟੀਜ਼ਰ

‘ਜਾਨੇ ਮੇਰੀਏ’, ‘ਰੋਂਦੀ ਨਾ ਹੋਵੇ’ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਮਨਜੀਤ ਸਹੋਤਾ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । ‘ਕੱਚਾ ਘੜਾ’ ਟਾਈਟਲ ਹੇਠ ਉਹ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । ਇਸ ਗੀਤ ਦਾ ਟੀਜ਼ਰ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ । ਟੀਜ਼ਰ ‘ਚ ਮਨਜੀਤ ਸਹੋਤਾ ਦੀ ਮਿੱਠੀ ਆਵਾਜ਼ ਵੀ ਸੁਣਨ ਨੂੰ ਮਿਲ ਰਹੀ ਹੈ ।

ਇਸ ਗੀਤ ਦੇ ਬੋਲ ਸਰਬਜੀਤ ਜਗਦੇਵ ਕਲਾਂ ਨੇ ਲਿਖੇ ਨੇ ਤੇ ਮਿਊਜ਼ਿਕ ਸੁਰਿੰਦਰ ਬੱਚਨ ਨੇ ਦਿੱਤਾ ਹੈ । ਗਾਣੇ ਦਾ ਵੀਡੀਓ ਸੰਦੀਪ ਬੇਦੀ ਨੇ ਤਿਆਰ ਕੀਤਾ ਹੈ । ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ 10 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ । ਟੀਜ਼ਰ ਨੂੰ ਪੀਟੀਸੀ ਪੰਜਾਬੀ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਟੀਜ਼ਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।

ਜੇ ਗੱਲ ਕਰੀਏ ਪੰਜਾਬੀ ਗਾਇਕ ਮਨਜੀਤ ਸਹੋਤਾ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ‘ਜਾਨੇ ਮੇਰੀਏ’, ‘ਰੋਂਦੀ ਨਾ ਹੋਵੇ’, ‘ਚੇਤੇ ਕਰਿਆ’, ਤੂੰ ਦਿਲ ਮੇਰਾ ਵਰਗੇ ਕਈ ਵਧੀਆ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network