ਐਕਟਿੰਗ ਦੀ ਏ ਬੀ ਸੀ ਨਹੀਂ ਜਾਣਦੇ ਸਨ ਮਨਜੋਤ ਸਿੰਘ, ਇਸ ਤਰ੍ਹਾਂ ਮਿਲਿਆ ਸੀ ਫ਼ਿਲਮਾਂ ’ਚ ਕੰਮ ਕਰਨ ਦਾ ਮੌਕਾ

Written by  Rupinder Kaler   |  July 07th 2020 12:36 PM  |  Updated: July 07th 2020 12:36 PM

ਐਕਟਿੰਗ ਦੀ ਏ ਬੀ ਸੀ ਨਹੀਂ ਜਾਣਦੇ ਸਨ ਮਨਜੋਤ ਸਿੰਘ, ਇਸ ਤਰ੍ਹਾਂ ਮਿਲਿਆ ਸੀ ਫ਼ਿਲਮਾਂ ’ਚ ਕੰਮ ਕਰਨ ਦਾ ਮੌਕਾ

ਇੱਕ ਆਊਟ ਸਾਈਡਰ ਲਈ ਬਾਲੀਵੁੱਡ ਵਿੱਚ ਜਗ੍ਹਾ ਬਨਾਉਣਾ ਸੌਖਾ ਨਹੀਂ ਹੁੰਦਾ ਪਰ ਬਾਲੀਵੁੱਡ ਦੇ ਫੁਕਰੇ ਮਨਜੋਤ ਸਿੰਘ ਨੇ ਆਪਣੀ ਮਿਹਨਤ ਨਾਲ ਵੱਖਰਾ ਮੁਕਾਮ ਹਾਸਲ ਕੀਤਾ ਹੈ । 7 ਜੁਲਾਈ ਨੂੰ ਉਹਨਾਂ ਦਾ ਜਨਮ ਦਿਨ ਹੁੰਦਾ ਹੈ । ਮਨਜੋਤ ਨੂੰ ਅਦਾਕਾਰੀ ਦੀ ਏਬੀਸੀ ਵੀ ਨਹੀਂ ਪਤਾ ਇਸ ਦੇ ਬਾਵਜੂਦ ਉਹਨਾਂ ਨੇ ਦਿਬਾਕਰ ਬਨਰਜੀ ਦੀ ਫ਼ਿਲਮ ‘ਓਏ ਲੱਕੀ ..ਲੱਕੀ ਲੱਕੀ ਓਏ’ ਲਈ ਅਡੀਸ਼ਨ ਦਿੱਤਾ ਸੀ ।

https://www.instagram.com/p/CCAe08_pHzC/

ਕਾਸਟਿੰਗ ਡਾਇਰੈਕਟਰ ਵੱਲੋਂ ਰਿਜੈਕਟ ਹੋਣ ਦੇ ਬਾਵਜੂਦ ਫ਼ਿਲਮ ਦੇ ਡਾਇਰੈਕਟਰ ਨੂੰ ਮਨਜੋਤ ਵਿੱਚ ਕੁਝ ਅਜਿਹੀ ਚੀਜ ਦਿਖਾਈ ਦਿੱਤੀ ਕਿ ਉਸ ਨੂੰ ਫ਼ਿਲਮ ਲਈ ਸਲੈਕਟ ਕਰ ਲਿਆ ਗਿਆ । ਇਸ ਤੋਂ ਬਾਅਦ ਉਹਨਾਂ ਨੂੰ ਇੱਕ ਹਫਤੇ ਦੀ ਵਰਕਸ਼ਾਪ ਵਿੱਚ ਅਭੈ ਦਿਓਲ ਵਾਂਗ ਬੋਲਣਾ, ਤੁਰਨਾ ਸਿੱਖਣ ਲਈ ਕਿਹਾ ਗਿਆ । ਇਸ ਤੋਂ ਬਾਅਦ ਉਹਨਾਂ ਦੇ ਕਿਰਦਾਰ ਨੂੰ ਫ਼ਿਲਮ ਵਿੱਚ ਏਨਾਂ ਪਸੰਦ ਕੀਤਾ ਗਿਆ ਕਿ ਉਹਨਾਂ ਦਾ ਕਿਰਦਾਰ ਹਰ ਪਾਸੇ ਚਰਚਾ ਵਿੱਚ ਆ ਗਿਆ ।

https://www.instagram.com/p/CBpfxObp4-H/

ਇਸ ਫ਼ਿਲਮ ਤੋਂ ਬਾਅਦ ਮਨਜੋਤ ਫੁੱਕਰੇ ਵਰਗੀਆਂ ਕਈ ਫ਼ਿਲਮਾਂ ਵਿੱਚ ਦਿਖਾਈ ਦਿੱਤੇ । ਪਰ ਇਸ ਸਭ ਦੇ ਬਾਵਜੂਦ ਉਹਨਾਂ ਦਾ ਮੰਨਣਾ ਹੈ ਕਿ ਪੱਗ ਕਰਕੇ ਉਹਨਾਂ ਨੂੰ ਸਿਰਫ ਕਮੇਡੀ ਕਿਰਦਾਰ ਹੀ ਦਿੱਤੇ ਜਾਂਦੇ ਹਨ ਜਦੋਂ ਕਿ ਉਹ ਹਰ ਤਰ੍ਹਾਂ ਦੇ ਕਿਰਦਾਰ ਨਿਭਾਉਣਾ ਚਾਹੁੰਦੇ ਹਨ । ਮਨਜੋਤ ਫ਼ਿਲਮਾਂ ਤੋਂ ਇਲਾਵਾ ਟੀਵੀ ਤੇ ਕਈ ਵੈੱਬ ਸੀਰੀਜ ਵਿੱਚ ਵੀ ਨਜ਼ਰ ਆ ਚੁੱਕੇ ਹਨ ।

https://www.instagram.com/p/B5KHCqQJ0C8/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network