ਮਨਕੀਰਤ ਔਲਖ ਨੇ ਦੇਬੀ ਮਖਸੂਸਪੁਰੀ ਦੀ ਵੀਡੀਓ ਸ਼ੇਅਰ ਕਰ ਆਖੀ ਇਹ ਗੱਲ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | October 17, 2022 10:10am

Mankirat Aulakh shares Debi Makhsuspuri video : ਮਸ਼ਹੂਰ ਪੰਜਾਬੀ ਗਾਇਕ ਤੇ ਲੇਖਕ ਦੇਬੀ ਮਖਸੂਸਪੁਰੀ ਆਪਣੀ ਸਾਫ਼ ਸੁਥਰੀ ਗਾਇਕੀ ਤੇ ਬਿਹਤਰੀਨ ਸ਼ਾਇਰੀ ਲਈ ਜਾਣੇ ਜਾਂਦੇ ਹਨ। ਇਹੀ ਕਾਰਨ ਹੈ ਕਿ ਅੱਜ ਵੀ ਹਰ ਉਮਰ ਦੇ ਲੋਕਾਂ `ਚ ਉਨ੍ਹਾਂ ਦੇ ਗਾਣਿਆਂ ਦਾ ਕਰੇਜ਼ ਹੈ। ਇੱਥੋਂ ਤੱਕ ਕਿ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਮਖਸੂਸਪੁਰੀ ਦੀ ਇੱਜ਼ਤ ਕਰਦੇ ਹਨ। ਹਾਲ ਹੀ ਵਿੱਚ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਦੇਬੀ ਮਖਸੂਸਪੁਰੀ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਤੇ ਉਨ੍ਹਾਂ ਲਈ ਬੇਹੱਦ ਖ਼ਾਸ ਗੱਲ ਆਖੀ ਹੈ, ਆਓ ਜਾਣਦੇ ਹਾਂ।

Image Source : Instagram

ਪੰਜਾਬੀ ਗਾਇਕ ਮਨਕੀਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਗਾਇਕ ਤੇ ਲੇਖਕ ਦੇਬੀ ਮਖਸੂਸਪੁਰੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਦੇਬੀ ਮਖਸੂਸਪੁਰੀ ਸ਼ਾਇਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਮਨਕੀਰਤ ਨੇ ਦੇਬੀ ਮਖਸੂਸਪੁਰੀ ਲਈ ਬੇਹੱਦ ਖ਼ਾਸ ਗੱਲ ਵੀ ਆਖੀ ਹੈ।

ਵੀਡੀਓ ਸ਼ੇਅਰ ਕਰਦਿਆਂ ਔਲਖ ਨੇ ਕੈਪਸ਼ਨ `ਚ ਲਿਖਿਆ, "ਦੇਬੀ ਬਾਈ ਵਰਗੀ ਲਿਖਣੀ ਨੀ ਹੋਈ ਕਿਸੇ ਦੀ ਅੱਜ ਤੱਕ!! ਛੋਟਿਆਂ ਹੁੰਦਿਆਂ ਗਾਇਕੀ ਸ਼ੁਰੂ ਕੀਤੀ ਸੀ ਮੈਂ, ਖੁਸ਼ ਹੋ ਕੇ ਗਾਣੇ ਹਮੇਸ਼ਾ ਦੇਬੀ ਬਾਈ ਦੇ ਹੀ ਗਾਏ। ਜਿੱਥੇ ਵੀ ਗਾਉਣ ਦਾ ਮੌਕਾ ਮਿਲਦਾ, ਦੇਬੀ ਬਾਈ ਦੀ ਸ਼ਾਇਰੀ ਤੇ ਗੀਤ ਗਾਉਂਦਾ। ਹਮੇਸ਼ਾ ਤੁਹਾਡਾ ਇੱਜ਼ਤ ਕਰਦਾ ਰਹਾਂਗਾ ਦੇਬੀ ਬਾਈ।"

Image Source : Instagram

ਦੱਸ ਦਈਏ ਕਿ ਹਾਲ ਹੀ ਵਿੱਚ ਮਨਕੀਰਤ ਔਲਖ ਪਿਤਾ ਬਣੇ ਹਨ। ਇਸ ਸਮੇਂ ਉਹ ਆਪਣੇ ਪਿਤਾ ਬਨਣ ਦੇ ਸਮੇਂ ਦਾ ਆਨੰਦ ਮਾਣ ਰਹੇ ਹਨ। ਉਹ ਸਮੇਂ-ਸਮੇਂ 'ਤੇ ਆਪਣੇ ਨਿੱਕੇ ਜਿਹੇ ਬੇਟੇ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।

Mankirat Aulakh Image Source : Instagram

ਹੋਰ ਪੜ੍ਹੋ: ਬੇਟੇ ਨੂੰ ਬ੍ਰੈਸਟਫੀਡ ਕਰਵਾਉਂਦੇ ਹੋਏ ਮੇਅਕਪ ਕਰਵਾਉਂਦੀ ਨਜ਼ਰ ਆਈ ਸੋਨਮ ਕਪੂਰ, ਵਾਇਰਲ ਹੋ ਰਹੀ ਵੀਡੀਓ

ਮਨਕੀਰਤ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਮੌਜੂਦਾ ਸਮੇਂ ਵਿੱਚ ਉਹ ਆਪਣੇ ਆਉਣ ਵਾਲੀ ਨਵੀਂ ਫ਼ਿਲਮ `ਬਰਾਊਨ ਬੁਆਏਜ਼` ਦੀ ਸ਼ੂਟਿੰਗ `ਚ ਬਿਜ਼ੀ ਹਨ। ਇਸ ਤੋਂ ਇਲਾਵਾ ਹਾਲ ਹੀ `ਚ ਮਨਕੀਰਤ ਨੇ ਦਿੱਲੀ `ਚ ਲਾਈਵ ਸ਼ੋਅ ਵੀ ਕੀਤਾ ਸੀ।

You may also like