ਬੇਟੇ ਨੂੰ ਬ੍ਰੈਸਟਫੀਡ ਕਰਵਾਉਂਦੇ ਹੋਏ ਮੇਅਕਪ ਕਰਵਾਉਂਦੀ ਨਜ਼ਰ ਆਈ ਸੋਨਮ ਕਪੂਰ, ਵਾਇਰਲ ਹੋ ਰਹੀ ਵੀਡੀਓ

written by Pushp Raj | October 15, 2022 11:09am

Sonam Kapoor doing make-up during breastfeeding son: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਕਸਰ ਆਪਣੇ ਫੈਸ਼ਨ ਸੈਂਸ ਤੇ ਲੁੱਕਸ ਲਈ ਮਸ਼ਹੂਰ ਹੈ। ਹਾਲ ਹੀ ਵਿੱਚ ਸੋਨਮ ਕਪੂਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵੇਖ ਕੇ ਫੈਨਜ਼ ਸੋਨਮ ਦੀ ਜਮ ਕੇ ਤਾਰੀਫ ਕਰ ਰਹੇ ਹਨ। ਕਿਉਂਕਿ ਇਸ ਵੀਡੀਓ 'ਚ ਸੋਨਮ ਇੱਕ ਚੰਗੀ ਮਾਂ ਦਾ ਫਰਜ਼ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ।

Image Source : Instagram

ਸੋਨਮ ਕਪੂਰ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਅਦਾਕਾਰਾ ਹਾਲ ਹੀ 'ਚ ਮਾਂ ਬਣੀ ਹੈ। ਮੌਜੂਦਾ ਸਮੇਂ ਵਿੱਚ, ਸੋਨਮ ਕਪੂਰ ਅਤੇ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਮਾਤਾ-ਪਿਤਾ ਬਨਣ ਦੇ ਸਮੇਂ ਦਾ ਅਨੰਦ ਮਾਣ ਰਹੇ ਹਨ। ਸੋਨਮ-ਆਨੰਦ ਦੇ ਨਾਲ-ਨਾਲ ਉਨ੍ਹਾਂ ਦੇ ਪੂਰੇ ਪਰਿਵਾਰ ਦੇ ਲੋਕ ਵੀ ਨਵੇਂ ਜਨਮੇ ਬੱਚੇ ਨੂੰ ਲੈ ਕੇ ਕਾਫੀ ਵਿਅਸਤ ਹਨ।

ਨਵੀਂ ਮਾਂ ਬਣੀ ਸੋਨਮ ਕਪੂਰ ਨੇ ਵਿਆਹ ਦੇ ਚਾਰ ਸਾਲ ਬਾਅਦ ਕਰਵਾ ਚੌਥ ਨੂੰ ਲੈ ਕੇ ਖੁਲਾਸਾ ਕੀਤਾ ਹੈ। ਅਦਾਕਾਰਾ ਨੇ ਦੱਸਿਆ ਕਿ ਪਰੰਪਰਾ ਦੇ ਮੁਤਾਬਕ , ਉਹ ਕਰਵਾ ਚੌਥ ਦਾ ਵਰਤ ਨਹੀਂ ਰੱਖਦੀ ਕਿਉਂਕਿ ਉਸ ਦੇ ਪਤੀ ਆਨੰਦ ਨੂੰ ਇਹ ਪਸੰਦ ਨਹੀਂ ਹੈ, ਪਰ ਉਹ ਇਸ ਤਿਉਹਾਰ ਦਾ ਭਰਪੂਰ ਆਨੰਦ ਲੈਂਦੀ ।

Image Source : Instagram

ਹਾਲ ਹੀ ਵਿੱਚ ਸੋਨਮ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ 'ਚ ਉਹ ਕਰਵਾ ਚੌਥ ਲਈ ਤਿਆਰ ਹੋਣ ਤੋਂ ਪਹਿਲਾਂ ਆਪਣੇ ਬੇਟੇ ਵਾਯੂ ਨੂੰ ਫੀਡ ਕਰਵਾਉਂਦੀ ਹੋਈ ਨਜ਼ਰ ਰਹੀ ਹੈ।
ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸੋਨਮ ਨੇ ਬੇਟੇ ਨੂੰ ਆਪਣੀ ਗੋਦ 'ਚ ਲਿਆ ਹੋਇਆ ਹੈ ਅਤੇ ਉਹ ਉਸ ਨੂੰ ਦੁੱਧ ਪਿਲਾ ਰਹੀ ਹੈ। ਇਸ ਦੌਰਾਨ ਉਸ ਦੇ ਮੇਕਅੱਪ ਆਰਟਿਸਟ ਵੀ ਉੱਥੇ ਮੌਜੂਦ ਹੈ ਜੋ ਉਸ ਨੂੰ ਕਰਵਾ ਚੌਥ ਦੀ ਤਿਆਰ ਕਰ ਰਹੇ ਹਨ। ਬੱਚੇ ਨੂੰ ਬ੍ਰੈਸਟਫੀਡ ਕਰਵਾਉਣ ਤੋਂ ਬਾਅਦ, ਸੋਨਮ ਲਹਿੰਗਾ ਅਤੇ ਗਹਿਣੇ ਪਹਿਨਣ ਲਈ ਤਿਆਰ ਹੋ ਜਾਂਦੀ ਹੈ ਅਤੇ ਉਹ ਆਪਣੇ ਇਸ ਕਰਵਾਚੌਥ ਲੁੱਕ ਵਿੱਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੋਨਮ ਕਪੂਰ ਨੇ ਇੱਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਸੋਨਮ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ, ''ਮੇਰੀ ਟੀਮ ਦੇ ਨਾਲ ਅਸਲ ਦੁਨੀਆ 'ਚ ਵਾਪਸ ਆਉਣਾ, ਡਰੈਸਅੱਪ ਕਰਨਾ ਅਤੇ ਲੋਕਾਂ ਨੂੰ ਮਿਲਣਾ ਬਹੁਤ ਵਧੀਆ ਹੈ। ਆਪਣੇ ਹੋਮ ਗ੍ਰਾਊਂਡ 'ਤੇ ਵਾਪਿਸ ਆਉਣਾ ਬਹੁਤ ਵਧੀਆ ਹੈ। ਲਵ ਯੂ #ਮੁੰਬਈ।" ਸੋਨਮ ਨੂੰ ਇੱਕ ਮਜ਼ਬੂਤ ​​ਮਾਂ ਦੱਸਦੇ ਹੋਏ, ਪਤੀ ਆਨੰਦ ਆਹੂਜਾ ਨੇ ਉਸ ਦੀ ਪੋਸਟ 'ਤੇ ਕਮੈਂਟ ਕੀਤਾ ਹੈ, ਆਨੰਦ ਅਹੂਜਾ ਨੇ ਲਿਖਿਆ, "Built for this 🦾🦾🦾 mama @sonamkapoor ❤️❤️❤️😍😍😍"

Image Source : Instagram

ਹੋਰ ਪੜ੍ਹੋ: 'ਹੈਰੀ ਪਾਟਰ' ਫੇਮ ਐਕਟਰ ਰੌਬੀ ਕੋਲਟਰੇਨ ਦਾ 72 ਸਾਲ ਦੀ ਉਮਰ 'ਚ ਹੋਇਆ ਦਿਹਾਂਤ, ਹਾਲੀਵੁੱਡ 'ਚ ਛਾਈ ਸੋਗ ਲਹਿਰ

ਸੋਨਮ ਕਪੂਰ ਵੱਲੋਂ ਸ਼ੇਅਰ ਕੀਤੀ ਗਈ ਇਸ ਪਿਆਰੀ ਜਿਹੀ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕੀਰਿਆ ਦੇ ਰਹੇ ਹਨ। ਵੱਡੀ ਗਿਣਤੀ 'ਚ ਫੈਨਜ਼ ਨੇ ਸੋਨਮ ਕਪੂਰ ਦੀ ਸ਼ਲਾਘਾ ਕੀਤੀ ਹੈ ਤੇ ਕਿਹਾ ਕਿ ਸੋਨਮ ਇੱਕ ਚੰਗੀ ਮਾਂ ਹੋਣ ਦਾ ਫਰਜ਼ ਨਿਭਾ ਰਹੀ ਹੈ। ਕਿਉਂਕਿ ਇੱਕ ਮਾਂ ਲਈ ਸਭ ਤੋਂ ਪਹਿਲਾਂ ਉਸ ਦਾ ਬੱਚਾ ਜ਼ਰੂਰੀ ਹੁੰਦਾ ਹੈ।

 

View this post on Instagram

 

A post shared by Sonam Kapoor Ahuja (@sonamkapoor)

You may also like