ਦੇਖੋ ਜਦੋਂ ਮਨਕਿਰਤ ਔਲਖ ਨੇ ਹਸੀਨ ਵਾਦੀਆਂ 'ਚ ਗਾਇਆ 'ਰੰਗ ਕਾਲਾ ਪੈ ਗਿਆ ਵੇ' ਗੀਤ, ਫੈਨਸ ਨੇ ਕੁਝ ਇਸ ਤਰ੍ਹਾਂ ਕੀਤੀ ਤਾਰੀਫ਼

Written by  Aaseen Khan   |  September 21st 2019 02:27 PM  |  Updated: September 21st 2019 02:27 PM

ਦੇਖੋ ਜਦੋਂ ਮਨਕਿਰਤ ਔਲਖ ਨੇ ਹਸੀਨ ਵਾਦੀਆਂ 'ਚ ਗਾਇਆ 'ਰੰਗ ਕਾਲਾ ਪੈ ਗਿਆ ਵੇ' ਗੀਤ, ਫੈਨਸ ਨੇ ਕੁਝ ਇਸ ਤਰ੍ਹਾਂ ਕੀਤੀ ਤਾਰੀਫ਼

ਮਨਕਿਰਤ ਔਲਖ ਨਾਮਵਰ ਪੰਜਾਬੀ ਕਲਾਕਾਰ ਜਿੰਨ੍ਹਾਂ ਦੇ ਗੀਤ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਗਾਣਿਆਂ ਦੇ ਚਲਦਿਆਂ ਆਏ ਦਿਨ ਚਰਚਾ 'ਚ ਰਹਿਣ ਵਾਲੇ ਮਨਕਿਰਤ ਔਲਖ ਇਸ ਵਾਰ ਵੀ ਚਰਚਾ ਦਾ ਵਿਸ਼ਾ ਬਣੇ ਹਨ ਪਰ ਕਿਸੇ ਗੀਤ ਜਾਂ ਵਿਵਾਦ ਦੇ ਚਲਦੇ ਨਹੀਂ ਸਗੋਂ ਇੰਸਟਾਗ੍ਰਾਮ 'ਤੇ ਗਾਏ ਗੀਤ ਰੰਗ ਕਾਲਾ ਪੈ ਗਿਆ ਵੇ ਦੇ ਚਲਦੇ ਸੁਰਖ਼ੀਆਂ 'ਚ ਹਨ। ਮਨਕਿਰਤ ਔਲਖ ਆਪਣੀ ਇਸ ਤਾਜ਼ਾ ਵੀਡੀਓ 'ਚ ਗਾਇਕ ਪੱਪੀ ਗਿੱਲ ਦਾ ਕਾਫੀ ਮਸ਼ਹੂਰ ਗੀਤ ਰੰਗ ਕਾਲਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਉਹਨਾਂ ਦਾ ਵੀਡੀਓ ਹਸੀਨ ਵਾਦੀਆਂ 'ਚ ਆਪਣੇ ਦੋਸਤਾਂ ਨਾਲ ਘੁੰਮਦੇ ਹੋਏ ਬਣਾਇਆ ਗਿਆ ਹੈ।

 

View this post on Instagram

 

Feel ❤️

A post shared by Mankirt Aulakh (ਔਲਖ) (@mankirtaulakh) on

ਮਨਕਿਰਤ ਔਲਖ ਦੀ ਇਸ ਵੀਡੀਓ ਨੂੰ ਦੇਖ ਉਹਨਾਂ ਦੇ ਫੈਨਸ ਤਾਰੀਫ਼ ਕਰਦੇ ਨਹੀਂ ਥੱਕ ਰਹੇ ਹਨ। ਕੋਈ ਕਹਿ ਰਿਹਾ ਹੈ,'ਕਿਆ ਬਾਤ ਮੇਰੇ ਵੱਡੇ ਵੀਰ ਦੀ', ਇੱਕ ਯੂਜ਼ਰ ਨੇ ਲਿਖਿਆ,'ਖੂਬਸੂਰਤ ਅਵਾਜ਼, ਆਦਿ ਅਜਿਹੇ ਬਹੁਤ ਸਾਰੇ ਯੂਜ਼ਰਜ਼ ਵੱਲੋਂ ਕਮੈਂਟ ਕੀਤੇ ਜਾ ਰਹੇ ਹਨ। ਮਨਕਿਰਤ ਔਲਖ ਆਪਣੇ ਦੋਸਤਾਂ ਨਾਲ ਅੱਜ ਕੱਲ੍ਹ ਪਹਾੜੀਆਂ ਦੀਆਂ ਹਸੀਨ ਵਾਦੀਆਂ 'ਚ ਫੁਰਸਤ ਦੇ ਪਲ ਬਤੀਤ ਕਰ ਰਹੇ ਹਨ। ਹੋ ਸਕਦਾ ਹੈ ਉਹ ਇਹਨਾਂ ਵਾਦੀਆਂ 'ਚ ਆਪਣੇ ਕਿਸੇ ਨਵੇਂ ਗੀਤ ਦਾ ਵੀਡੀਓ ਵੀ ਸ਼ੂਟ ਕਰ ਰਹੇ ਹੋਣ।

ਹੋਰ ਵੇਖੋ  :ਦੋਸਤ ਦੇ ਮੋਢਿਆਂ 'ਤੇ ਬੈਠੇ ਇਸ ਪੰਜਾਬੀ ਸਟਾਰ ਨੇ ਗੀਤਾਂ ਦੇ ਨਾਲ ਨਾਲ ਦਿੱਤੀਆਂ ਕਈ ਹਿੱਟ ਫ਼ਿਲਮਾਂ, ਕੀ ਤੁਸੀਂ ਪਹਿਚਾਣਿਆ ?

ਮਨਕਿਰਤ ਔਲਖ ਜਿੰਨ੍ਹਾਂ ਦੇ ਪਿਛਲੇ ਦਿਨੀਂ ਰਿਲੀਜ਼ ਹੋਏ ਗੀਤ ਬੇਬੀ ਬੇਬੀ ਨੇ ਖੂਬ ਚਰਚਾ ਖੱਟੀ ਹੈ। ਜੇਕਰ ਉਹਨਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਬਦਨਾਮ, ਚੂੜੇ ਵਾਲੀ ਬਾਂਹ, ਗੈਂਗਲੈਂਡ, ਕਮਲੀ, ਕਾਲਜ, ਵਰਗੇ ਬਹੁਤ ਸਾਰੇ ਹਿੱਟ ਗੀਤ ਮਨਕਿਰਤ ਔਲਖ ਦੇ ਚੁੱਕੇ ਹਨ। ਹੁਣ ਹੋ ਸਕਦਾ ਹੈ ਮਨਕਿਰਤ ਔਲਖ ਨਵੇਂ ਗੀਤ ਦਾ ਵੀਡੀਓ ਇਹਨਾਂ ਵਾਦੀਆਂ 'ਚ ਫ਼ਿਲਮਾਉਣ ਲਈ ਗਏ ਹੋਣ, ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਹੀ ਪਤਾ ਚੱਲ ਸਕੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network