ਮਨਕਿਰਤ ਔਲਖ ਆਪਣੇ ਨਵੇਂ ਗੀਤ ਨਾਲ ਜਲਦ ਸਰੋਤਿਆਂ ਦੇ ਨਾਲ ਹੋਣਗੇ ਰੁਬਰੂ

Written by  Shaminder   |  November 25th 2019 10:35 AM  |  Updated: November 25th 2019 10:35 AM

ਮਨਕਿਰਤ ਔਲਖ ਆਪਣੇ ਨਵੇਂ ਗੀਤ ਨਾਲ ਜਲਦ ਸਰੋਤਿਆਂ ਦੇ ਨਾਲ ਹੋਣਗੇ ਰੁਬਰੂ

ਮਨਕਿਰਤ ਔਲਖ ਜਲਦ ਹੀ ਆਪਣੇ ਨਵੇਂ ਗੀਤ 'ਗਲੋਕ' ਦੇ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਣ ਜਾ ਰਹੇ ਨੇ । ਉਨ੍ਹਾਂ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ । ਇਸ ਗੀਤ ਦੇ ਬੋਲ ਸਾਬੀ ਭਿੰਦਰ ਨੇ ਲਿਖੇ ਨੇ ਜਦਕਿ ਮਿਊਜ਼ਿਕ ਦ ਕਿੱਡ ਨੇ ਦਿੱਤਾ ਹੈ ਅਤੇ ਵੀਡੀਓ ਰੂਪਨ ਬੱਲ ਨੇ ਤਿਆਰ ਕੀਤਾ ਹੈ । ਇਸ ਗੀਤ ਦਾ ਵੀਡੀਓ ਜਲਦ ਹੀ ਸਾਹਮਣੇ ਆਏਗਾ।

ਹੋਰ ਵੇਖੋ:ਦੇਖੋ ਜਦੋਂ ਮਨਕਿਰਤ ਔਲਖ ਨੇ ਹਸੀਨ ਵਾਦੀਆਂ ‘ਚ ਗਾਇਆ ‘ਰੰਗ ਕਾਲਾ ਪੈ ਗਿਆ ਵੇ’ ਗੀਤ, ਫੈਨਸ ਨੇ ਕੁਝ ਇਸ ਤਰ੍ਹਾਂ ਕੀਤੀ ਤਾਰੀਫ਼

https://www.instagram.com/p/B5PJ99jAhQO/

ਇਹ ਗੀਤ ਕਿਸ ਦਿਨ ਰਿਲੀਜ਼ ਹੋਣ ਜਾ ਰਿਹਾ ਹੈ ਇਸ ਦਾ ਖੁਲਾਸਾ ਮਨਕਿਰਤ ਔਲਖ ਨੇ ਨਹੀਂ ਕੀਤਾ ਹੈ । ਪਰ ਇਸ ਗੀਤ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹਨ । ਉਨ੍ਹਾਂ ਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਹੋਰਨਾਂ ਗੀਤਾਂ ਨੂੰ ਪਿਆਰ ਮਿਲਿਆ ਹੈ ਇਸ ਗੀਤ ਨੂੰ ਵੀ ਸਰੋਤੇ ਪਿਆਰ ਦੇਣਗੇ ।

https://www.instagram.com/p/B49teC_gJVM/

ਮਨਕਿਰਤ ਔਲਖ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ ਜਿਸ 'ਚੋਂ ਜੱਟ ਦੀ ਕਲਿੱਪ,ਪਿੰਡ ਸਾਰਾ ਗੈਂਗਲੈਂਡ ਬਣਿਆ,ਬਦਨਾਮ ,ਚੂੜੇ ਵਾਲੀ ਬਾਂਹ ਸਣੇ ਕਈ ਗੀਤ ਗਾਏ ਹਨ ਜੋ ਸਰੋਤਿਆਂ ਦੀ ਪਹਿਲੀ ਪਸੰਦ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network