ਮਨਕਿਰਤ ਔਲਖ ਮੁਸ਼ਕਿਲ ‘ਚ ਫਸੇ, ਹੁਣ ਕੋਰਟ ‘ਚ ਹੋਇਆ ਕੇਸ, ਜਾਣੋ ਪੂਰੀ ਖ਼ਬਰ

written by Shaminder | August 09, 2022

ਮਨਕਿਰਤ ਔਲਖ (Mankirt Aulakh) ਵਿਵਾਦਾਂ ‘ਚ ਘਿਰਦੇ ਨਜ਼ਰ ਆ ਰਹੇ ਹਨ । ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ‘ਚ ਮਨਕਿਰਤ ਔਲਖ ਦੇ ਗੀਤ ਅੱਠ ਰਫਲਾਂ ‘ਚ ਵਕੀਲਾਂ ਵਾਰੇ ਅਪਮਾਨਜਨਕ ਟਿੱਪਣੀ ਦੇ ਚੱਲਦਿਆਂ ਐਡਵੋਕੇਟ ਸੁਨੀਲ ਮੱਲਣ ਨੇ ਕੋਰਟ ‘ਚ ਇਹ ਕੇਸ ਦਾਖਲ ਕੀਤਾ ਹੈ । ਇਹ ਗੀਤ ਬੀਤੇ ਸਾਲ ਰਿਲੀਜ਼ ਹੋਇਆ ਸੀ । ਐਡਵੋਕੇਟ ਮੱਲਣ ਮੁਤਾਬਕ ਮਨਕਿਰਤ ਔਲਖ ਨੂੰ  ਮਈ 2021 ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ ।

mankirat Aulakh, image From instagram

ਹੋਰ ਪੜ੍ਹੋ : ਮਨਕਿਰਤ ਔਲਖ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ‘ਚ ਗਾਈ ਵੀਰ ਰਸ ਦੇ ਨਾਲ ਭਰਪੂਰ ਵਾਰ, ਵੇਖੋ ਵੀਡੀਓ

ਪਰ ਗਾਇਕ ਦੇ ਵੱਲੋਂ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਸੀ ਮਿਲਿਆ ।ਵਕੀਲ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਇਸ ਗੀਤ ਨੂੰ ਸੋਸ਼ਲ ਮੀਡੀਆ ਤੋਂ ਹਟਾਇਆ ਜਾਵੇ । ਮਨਕਿਰਤ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

mankirat Aulakh, image From instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਮਾਮਲੇ ‘ਚ ਨਾਂਅ ਉਛਾਲੇ ਜਾਣ ਤੋਂ ਨਰਾਜ਼ ਮਨਕਿਰਤ ਔਲਖ ਨੇ ਹੁਣ ਪਾਈ ਇਹ ਪੋਸਟ, ਕਿਹਾ ‘ਇੱਥੇ ਪੈਰ ਪੈਰ ‘ਤੇ ਰੋੜੇ ਨੇ, ਤੈਨੂੰ ਨਿੰਦਣ ਵਾਲੇ ਬਹੁਤੇ ‘ਤੇ ਸਿਫ਼ਤਾਂ ਵਾਲੇ ਥੋੜ੍ਹੇ ਨੇ’

ਉਹ ਉਸ ਵੇਲੇ ਚਰਚਾ ‘ਚ ਆਏ ਸਨ, ਜਦੋਂ ਉਨ੍ਹਾਂ ਦਾ ਨਾਮ ਸਿੱਧੂ ਮੂਸੇਵਾਲਾ ਦੇ ਕੇਸ ‘ਚ ਲਿਆ ਗਿਆ ਸੀ । ਜਿਸ ਤੋਂ ਬਾਅਦ ਗਾਇਕ ਨੇ ਇਸ ਮਾਮਲੇ ‘ਚ ਸਫ਼ਾਈ ਦਿੱਤੀ ਸੀ । ਪਰ ਪੁਲਿਸ ਕੋਲੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਇਹ ਮਾਮਲਾ ਸ਼ਾਂਤ ਹੋ ਪਾਇਆ ਸੀ ।

mankirat aulakh , image From instagram

ਮਨਕਿਰਤ ਔਲਖ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਭਲਵਾਨੀ ਕਰਦੇ ਸਨ । ਪਰ ਇਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਆਉਣ ਦਾ ਫੈਸਲਾ ਕੀਤਾ ਅਤੇ ਗਾਇਕੀ ਦੇ ਖੇਤਰ ‘ਚ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ।

You may also like