ਮਨਕਿਰਤ ਔਲਖ ਦੇ ਨਵੇਂ ਗੀਤ ‘Begum’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

written by Lajwinder kaur | June 27, 2021

ਪੰਜਾਬੀ ਗਾਇਕ ਮਨਕਿਰਤ ਔਲਖ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੇ ਨੇ। ਜਿਸ ਦੇ ਚੱਲਦੇ ਉਹ ਆਪਣੇ ਨਵੇਂ ਗੀਤ ਬੇਗਮ (Begum) ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਨੇ। ਇਹ ਗੀਤ ਇੱਕ ਰੋਮਾਂਟਿਕ ਬੀਟ ਸੌਂਗ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

inside image of begum sang by mankirt aulkh image source- youtube
ਹੋਰ ਪੜ੍ਹੋ : ਇਸ ਨੰਨ੍ਹੀ ਬੱਚੀ ਨੇ ਵਧਾਇਆ ਪੰਜਾਬੀਆਂ ਦਾ ਨਾਂਅ, ਇੱਕ ਸਾਲ 9 ਮਹੀਨਿਆਂ ਦੀ ਆਰੋਹੀ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਹੋਇਆ ਦਰਜ
: ਟੀਵੀ ਅਦਾਕਾਰਾ ਕਿਸ਼ਵਰ ਮਰਚੈਂਟ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ, 40 ਸਾਲ ਦੀ ਉਮਰ ‘ਚ ਮਾਂ ਬਣਨ ਜਾ ਰਹੀ ਹੈ ਅਦਾਕਾਰਾ
makirat aulkha image image source- youtube
ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ Kirat Gill   ਨੇ ਲਿਖੇ ਨੇ ਤੇ ਮਿਊਜ਼ਿਕ Fame Muzic ਨੇ ਦਿੱਤਾ ਹੈ। ਗਾਣੇ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਖੁਦ ਮਨਕਿਰਤ ਔਲਖ ਤੇ ਫੀਮੇਲ ਮਾਡਲ ਸ਼ੀਤਲ ਰਾਣਾ । ਅਮਨਿੰਦਰ ਸਿੰਘ ਵੱਲੋਂ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਮਨਕਿਰਤ ਔਲਖ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਯੂਟਿਊਬ ਉੱਤੇ ਇਹ ਗੀਤ ਟਰੈਂਡਿੰਗ ‘ਚ ਛਾਇਆ ਹੋਇਆ ਹੈ।
singer mankirt aulakh image source- youtube
ਜੇ ਗੱਲ ਕਰੀਏ ਮਨਕਿਰਤ ਔਲਖ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਉਹ ਅਲੀ ਬਾਬਾ, ਚੂੜੇ ਵਾਲੀ ਬਾਂਹ, ਵੈਲ, ਡਾਂਗ, ਕਦਰ, ਕਾਲਜ, ਬਰਦਰਹੁੱਡ,ਭਾਬੀ, ਕਿਸਾਨ ਐਂਥਮ ਵਰਗੇ ਗਾਣਿਆਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

0 Comments
0

You may also like