ਸਿੱਧੂ ਮੂਸੇਵਾਲਾ ਮਾਮਲੇ ‘ਚ ਨਾਂਅ ਉਛਾਲੇ ਜਾਣ ਤੋਂ ਨਰਾਜ਼ ਮਨਕਿਰਤ ਔਲਖ ਨੇ ਹੁਣ ਪਾਈ ਇਹ ਪੋਸਟ, ਕਿਹਾ 'ਇੱਥੇ ਪੈਰ ਪੈਰ ‘ਤੇ ਰੋੜੇ ਨੇ, ਤੈਨੂੰ ਨਿੰਦਣ ਵਾਲੇ ਬਹੁਤੇ ‘ਤੇ ਸਿਫ਼ਤਾਂ ਵਾਲੇ ਥੋੜ੍ਹੇ ਨੇ’

written by Shaminder | July 15, 2022

ਮਨਕਿਰਤ ਔਲਖ (Mankirt Aulakh)ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਹਾਇਕ ਨੇ ਲਿਖਿਆ ਕਿ ‘ਸੋਚ-ਸੋਚ ਕੇ ਚੱਲ ਮਨਾ, ਇੱਥੇ ਪੈਰ ਪੈਰ 'ਤੇ ਰੋੜੇ ਨੇ। ਤੈਨੂੰ ਨਿੰਦਣ ਵਾਲੇ ਬਹੁਤੇ ਨੇ, ਤੇ ਸਿਫ਼ਤਾਂ ਵਾਲੇ ਥੋੜ੍ਹੇ ਨੇ'।

'Not even sure about my life', says Mankirt Aulakh after getting clean chit in Sidhu Moose Wala's murder case

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਮਾਮਲੇ ਤੋਂ ਕਲੀਨ ਚਿੱਟ ਤੋਂ ਬਾਅਦ ਮਨਕਿਰਤ ਔਲਖ ਨੇ ਸਾਂਝੀ ਕੀਤੀ ਪੋਸਟ, ਕਿਹਾ ਹੁਣ ਮੈਨੂੰ ਮੀਡੀਆ ਵਾਲੇ ਚੰਗਾ ਕਹਿਣ ਲੱਗ ਪਏ, ਪਤਾ ਨਹੀਂ ਮੈਂ ਵੀ ਕਿੰਨੇ ਹੋਰ ਦਿਨਾਂ ਦਾ ਮਹਿਮਾਨ ਆਂ ਇਸ ਦੁਨੀਆ ‘ਤੇ’

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਨਾਂਅ ਉਛਾਲੇ ਜਾਣ ਤੋਂ ਬਾਅਦ ਗਾਇਕ ਕਾਫੀ ਨਿਰਾਸ਼ ਹੈ । ਬੀਤੇ ਦਿਨੀਂ ਵੀ ਉਸ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਸੀ ਕਿ "ਪਤਾ ਮੈਂ ਵੀ ਕਿੰਨੇ ਹੋਰ ਦਿਨਾਂ ਦਾ ਮਹਿਮਾਨ ਆ ਇਸ ਦੁਨੀਆ ਤੇ, ਜਿਵੇਂ ਮੈਨੂੰ ਗੈਂਗਸਟਰਾਂ ਦੀਆਂ ਧਮਕੀਆਂ ਆ ਰਹੀਆਂ ਪਿਛਲੇ 1 ਸਾਲ ਤੋਂ। ਇੱਕ ਦਿਨ ਆਏ ਆਂ ਤੇ ਇਕ ਦਿਨ ਸਾਰਿਆਂ ਨੇ ਜਾਣਾ ਵੀ ਆ ਦੁਨੀਆ ਤੋਂ।

Singer Mankirt Aulakh gets 'clean chit' in Sidhu Moose Wala's murder case Image Source: Twitter

ਹੋਰ ਪੜ੍ਹੋ : ਮਨਕਿਰਤ ਔਲਖ ਨੇ ਸਿੱਧੂ ਮੂਸੇਵਾਲਾ ਦੀ ਮਾਂ ਦੇ ਨਾਲ ਸਾਂਝਾ ਕੀਤਾ ਵੀਡੀਓ, ਕਿਹਾ ‘ਰੱਬ ਜਾਣਦਾ ਮੈਂ ਕਿਸੇ ਮਾਂ ਤੋਂ ਉਸਦਾ ਪੁੱਤ ਖੋਹਣ ਬਾਰੇ ਸੋਚ ਵੀ ਨਹੀਂ ਸਕਦਾ’

ਜਿਉਂਦੇ ਜੀਅ ਕਿਸੇ ਤੇ ਇੰਨੇਂ ਐਲੀਗੇਸ਼ਨਜ਼ ਨਾ ਲਾਓ ਕਿ ਉਸ ਦੇ ਜਾਨ ਮਗਰੋਂ ਸਫ਼ਾਈਆਂ ਦੇਣੀਆਂ ਔਖੀਆਂ ਹੋਣ। ਪਹਿਲਾਂ ਹੀ ਕਿੰਨੀਆਂ ਮਾਵਾਂ ਦੇ ਪੁੱਤ ਬਿਨਾਂ ਰੀਜ਼ਨ ਤੋਂ ਚਲੇ ਗਏ, ਪਲੀਜ਼ ਸਾਰਿਆਂ ਨੂੰ ਰਿਕੁਐਸਟ ਆ ਇਸ ਕੰਮ ਨੂੰ ਇੱਥੇ ਹੀ ਸਟਾਪ ਕਰ ਦਿਓ, ਤਾਂ ਕਿ ਕਿਸੇ ਹੋਰ ਮਾਂ ਨੂੰ ਇਸ ਦੁੱਖ ਚੋਂ ਲੰਘਣਾ ਨਾ ਪਵੇ'।

mankirat aulakh image From instagram

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਮਨਕਿਰਤ ਔਲਖ ‘ਤੇ ਨਿਸ਼ਾਨਾ ਸਾਧਿਆ ਜਾ ਰਿਹਾ ਸੀ । ਜਿਸ ਤੋਂ ਬਾਅਦ ਗਾਇਕ ਦੇ ਵੱਲੋਂ ਲਗਾਤਾਰ ਇਸ ਮਾਮਲੇ ‘ਤੇ ਸਫਾਈ ਦਿੱਤੀ ਜਾ ਰਹੀ ਸੀ । ਪਰ ਪੁਲਿਸ ਵੱਲੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਉਹ ਸੰਤੁਸ਼ਟ ਹਨ। ਪਰ ਨਾਲ ਹੀ ਉਨ੍ਹਾਂ ਬਾਰੇ ਗਲਤ ਖ਼ਬਰਾਂ ਫੈਲਾਉਣ ਵਾਲਿਆਂ ਦੇ ਨਾਲ ਨਰਾਜ਼ ਵੀ ਹਨ ।

You may also like