
ਮਨਕਿਰਤ ਔਲਖ (Mankirt Aulakh) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਜਿਸ ‘ਚ ਉਸ ਦੇ ਮਾਪੇ ਆਪਣੇ ਪੋਤੇ ਇਮਤਿਆਜ਼ ਦੇ ਨਾਲ ਨਜ਼ਰ ਆ ਰਹੇ ਹਨ ਅਤੇ ਆਪਣੇ ਪੋਤੇ ਦਾ ਸਵਾਗਤ ਕਰਦੇ ਹੋਏ ਦਿਖਾਈ ਦੇ ਰਹੇ ਹਨ । ਮਨਕਿਰਤ ਔਲਖ ਦੇ ਪਿਤਾ ਆਪਣੇ ਪੋਤੇ ਨੂੰ ਕੜਾ ਪਾ ਰਹੇ ਹਨ ਅਤੇ ਉਨ੍ਹਾਂ ਦੀ ਮਾਂ ਪੋਤੇ ਨੂੰ ਗੋਦ ‘ਚ ਚੁੱਕ ਕੇ ਬਹੁਤ ਹੀ ਖੁਸ਼ ਦਿਖਾਈ ਦੇ ਰਹੀ ਹੈ ।

ਹੋਰ ਪੜ੍ਹੋ : ਨਛੱਤਰ ਗਿੱਲ ਨੇ ਗੀਤ ਗਾ ਕੇ ਦਿਲ ਦਾ ਦਰਦ ਕੀਤਾ ਬਿਆਨ, ਕਿਹਾ ‘ਦੁੱਖ ਜ਼ਿੰਦਗੀ ਦੇ ਭਾਰੇ’
ਇਸ ਵੀਡੀਓ ‘ਚ ਸਾਰਾ ਪਰਿਵਾਰ ਬਹੁਤ ਹੀ ਖੁਸ਼ ਦਿਖਾਈ ਦੇ ਰਿਹਾ ਹੈ ।ਮਨਕਿਰਤ ਔਲਖ ਦਾ ਪਰਿਵਾਰ ਬੱਚੇ ਦੇ ਸਵਾਗਤ ਲਈ ਇੱਕਠਾ ਹੋਇਆ ਨਜ਼ਰ ਆ ਰਿਹਾ ਹੈ । ਮਨਕਿਰਤ ਔਲਖ ਨੇ ਬੀਤੇ ਦਿਨ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਸੀ ।

ਹੋਰ ਪੜ੍ਹੋ : ਛੋਟੀ ਜਿਹੀ ਉਮਰ ‘ਚ ਕਮਲ ਖੰਗੂੜਾ ਨੇ ਮਾਡਲਿੰਗ ਦੇ ਖੇਤਰ ‘ਚ ਰੱਖਿਆ ਸੀ ਕਦਮ, 200 ਤੋਂ ਜ਼ਿਆਦਾ ਗੀਤਾਂ ‘ਚ ਆ ਚੁੱਕੀ ਹੈ ਨਜ਼ਰ
ਜਿਸ ‘ਚ ਉਹ ਏਅਰਪੋਰਟ ‘ਤੇ ਆਪਣੇ ਬੇਟੇ ਇਮਤਿਆਜ਼ ਦੇ ਨਾਲ ਨਜ਼ਰ ਆਏ ਸਨ । ਮਨਕਿਰਤ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ । ਇਸ ਤੋਂ ਇਲਾਵਾ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਵੀ ਉਹ ਇੰਡਸਟਰੀ ਨੂੰ ਦੇ ਰਹੇ ਹਨ ।
ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ । ਮਨਕਿਰਤ ਔਲਖ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਭਲਵਾਨੀ ਕਰਦੇ ਹੁੰਦੇ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਕਿਸਮਤ ਗਾਇਕੀ ਦੇ ਖੇਤਰ ‘ਚ ਅਜ਼ਮਾਈ ਤਾਂ ਗਾਇਕੀ ਦੇ ਖੇਤਰ ‘ਚ ਵੀ ਉਨ੍ਹਾਂ ਨੂੰ ਕਾਮਯਾਬੀ ਮਿਲੀ।
View this post on Instagram