ਮੰਨਤ ਨੂਰ ਅਤੇ ਗੁਰਨਾਮ ਭੁੱਲਰ ਆਪਣੇ ਨਵੇਂ ਗੀਤ ‘Mithi Mithi’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

written by Lajwinder kaur | December 15, 2021

ਪੰਜਾਬੀ ਗਾਇਕਾ ਮੰਨਤ ਨੂਰ Mannat Noor ਜੋ ਕਿ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਈ ਹੈ । ਜੀ ਹਾਂ ਉਹ ਗਾਇਕ ਗੁਰਨਾਮ ਭੁੱਲਰ ਦੇ ਨਾਲ ਆਪਣਾ ਨਵਾਂ ਰੋਮਾਂਟਿਕ ਗੀਤ ਮਿੱਠੀ ਮਿੱਠੀ (Latest Punjabi Song Mithi Mithi ) ਲੈ ਕੇ ਆਈ ਹੈ।  ਇਸ ਗੀਤ ਨੂੰ ਦੋਵਾਂ ਗਾਇਕਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਇਆ ਹੈ।

ਹੋਰ ਪੜ੍ਹੋ : Miss Universe 2021: ਜਾਣੋ ਹਰਨਾਜ਼ ਸੰਧੂ ਦੇ ਸਿਰ ‘ਤੇ ਸੱਜੇ ਤਾਜ ‘ਚ ਜੜੇ ਹੋਏ ਨੇ ਕਿੰਨੇ ਹੀਰੇ ਅਤੇ ਨਾਲ ਹੀ ਕਿਹੜੀਆਂ ਮਿਲਣਗੀਆਂ ਸੁਵਿਧਾਵਾਂ

gurnam bhullar and manant noor

ਇਹ ਗੀਤ ਰੋਮਾਂਟਿਕ ਜੌਨਰ ਵਾਲਾ ਹੈ। ਇਸ ਗੀਤ ਦੇ ਬੋਲ Mandeep Mavi ਨੇ ਲਿਖੇ ਨੇ। ਦੇਸੀ ਕਰਿਊ ਵਾਲਿਆਂ ਨੇ ਇਸ ਗੀਤ ਨੂੰ ਆਪਣੇ ਸੰਗੀਤ ਦੇ ਨਾਲ ਚਾਰ ਚੰਨ ਲਗਾਏ ਨੇ। ਲੇਵਲ ਅੱਪ ਵਾਲਿਆਂ ਨੇ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਗੁਰਨਾਮ ਭੁੱਲਰ ਅਤੇ ਮੰਨਤ ਨੂਰ। ਵੀਡੀਓ ਚ ਦਿਖਾਇਆ ਗਿਆ ਹੈ ਕਿ ਕਿਵੇਂ ਮੁੰਡੇ ਕੁੜੀ ਦਾ ਇੱਕ ਮੁਲਾਕਾਤ ਤੋਂ ਸ਼ੁਰੂ ਹੋਇਆ ਪਿਆਰ ਵਿਆਹ ਦੇ ਬੰਧਨ ਤੱਕ ਪਹੁੰਚਦਾ ਹੈ। ਇਸ ਗਾਣੇ ਨੂੰ MN Melody ਦੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਜਿਸ ਕਰਕੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਨੇ।

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਆਲੀਆ ਭੱਟ ਇਹ ਵੀਡੀਓ, 'POO' ਦੇ ਕਿਰਦਾਰ 'ਚ ਦੇਖ ਕਰੀਨਾ ਕਪੂਰ ਨੇ ਆਲੀਆ ਲਈ ਆਖੀ ਇਹ ਗੱਲ, ਦੇਖੋ ਵੀਡੀਓ

inside image of manat noor and gurnam bhullar new song mithi mithi

ਦੱਸ ਦਈਏ ਗਾਇਕਾ ਮੰਨਤ ਨੂਰ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਹੈ, ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਜੇ ਗੱਲ ਕਰੀਏ ਮੰਨਤ ਨੂਰ ਦੇ ਗਾਏ ‘ਲੌਂਗ ਲਾਚੀ’ ਗੀਤ ਦੀ ਤਾਂ ਉਹ ਭਾਰਤ ਦਾ ਪਹਿਲਾ ਗੀਤ ਹੈ ਜਿਸ ਨੇ ਇੱਕ ਬਿਲੀਅਨ ਤੋਂ ਵੱਧ ਵਿਊਜ਼ ਹਾਸਿਲ ਕਰਕੇ ਇਤਿਹਾਸ ਰਚਿਆ ਹੈ । ਏਨੀਂ ਦਿਨੀਂ ਮੰਨਤ ਨੂਰ ਟੀਵੀ ਦੇ ਰਿਆਲਟੀ ਸ਼ੋਅ ਵਾਇਸ ਆਫ ਪੰਜਾਬ ਚ ਬਤੌਰ ਜੱਜ ਦੀ ਭੂਮਿਕਾ ਨਿਭਾ ਰਹੀ ਹੈ। ਦੱਸ ਦਈਏ ਗੁਰਨਾਮ ਭੁੱਲਰ ਵੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ । ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਕਾਫੀ ਐਕਟਿਵ ਨੇ।

You may also like