ਫਿਲਮ ਪੁਸ਼ਪਾ- 2 ਲਈ ਕਾਸਟ ਕੀਤੇ ਜਾਣ ਦੀਆਂ ਖਬਰਾਂ 'ਤੇ ਮਨੋਜ ਬਾਜਪਾਈ ਨੇ ਦਿੱਤਾ ਰਿਐਕਸ਼ਨ, ਕਿਹਾ 'ਤੁਹਾਨੂੰ ਇਹ ਅਪਡੇਟਸ ਕਿਥੋ ਮਿਲਦੇ ਨੇ?'

written by Pushp Raj | July 21, 2022

Manoj Bajpayee reacts on approached for Pushpa 2: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਮਨੋਜ ਬਾਜਪਾਈ ਆਪਣੀ ਦਮਦਾਰ ਅਦਾਕਾਰੀ ਲਈ ਮਸ਼ਹੂਰ ਹਨ। ਹੁਣ ਇਹ ਖਬਰਾਂ ਆ ਰਹੀਆਂ ਹਨ ਕਿ ਅੱਲੂ ਅਰਜੁਨ ਸਟਾਰਰ ਫਿਲਮ 'ਪੁਸ਼ਪਾ 2' ਦੇ ਲਈ ਮਨੋਜ ਬਾਜਪਾਈ ਨਾਲ ਸੰਪਰਕ ਕੀਤਾ ਗਿਆ ਹੈ। ਅਜਿਹੇ 'ਚ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਮਨੋਜ ਬਾਜਪਾਈ ਫਿਲਮ ਪੁਸ਼ਪਾ 2 ਵਿੱਚ ਨਜ਼ਰ ਆ ਸਕਦੇ ਹਨ। ਹੁਣ ਇਸ ਮਾਮਲੇ 'ਤੇ ਖ਼ੁਦ ਮਨੋਜ ਬਾਜਪਾਈ ਨੇ ਰਿਐਕਸ਼ਨ ਦਿੱਤਾ ਹੈ।

Image Source: Instagram

ਮਨੋਜ ਆਪਣੀ ਹਰ ਫਿਲਮ ਦੇ ਵਿੱਚ ਵੱਖ-ਵੱਖ ਕਿਰਦਾਰ ਨਿਭਾ ਕੇ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ। ਫਿਲਮ 'ਪੁਸ਼ਪਾ 2' ਦੇ ਲਈ ਮਨੋਜ ਬਾਜਪਾਈ ਨਾਲ ਸੰਪਰਕ ਕੀਤਾ ਗਿਆ ਹੈ, ਇਹ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।

ਹੁਣ ਮਨੋਜ ਬਾਜਪਾਈ ਨੇ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ-ਸਟਾਰਰ ਫਿਲਮ "ਪੁਸ਼ਪਾ 2 ਦਿ ਰੂਲ" ਵਿੱਚ ਕਾਸਟ ਕੀਤੇ ਜਾਣ ਤੇ ਫਿਲਮ ਟੀਮ ਵੱਲੋਂ ਉਨਾਂ ਨਾਲ ਸੰਪਰਕ ਕਰਨ ਦੀਆਂ ਅਟਕਲਾਂ 'ਤੇ ਪ੍ਰਤੀਕਿਰਿਆ ਦਿੱਤੀ ਹੈ। ਕੁਝ ਮੀਡੀਆ ਰਿਪੋਰਟਾਂ ਨੇ ਇਹ ਦਾਅਵਾ ਕੀਤਾ ਸੀ ਕਿ ਮਨੋਜ ਨੂੰ ਆਉਣ ਵਾਲੀ ਫਿਲਮ 'ਪੁਸ਼ਪਾ ਦਿ ਰੂਲ' ਵਿੱਚ ਇੱਕ ਪੁਲਿਸ ਅਫਸਰ ਦੀ ਭੂਮਿਕਾ ਅਦਾ ਕਰਨ ਲਈ ਸੰਪਰਕ ਕੀਤਾ ਗਿਆ ਸੀ।

ਇਨ੍ਹਾਂ ਦਾਅਵਿਆਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਮਨੋਜ ਨੇ ਆਪਣੇ ਟਵਿੱਟਰ ਹੈਂਡਲ 'ਤੇ ਆਪਣਾ ਰਿਐਕਸ਼ਨ ਦਿੱਤਾ ਹੈ। ਇਸ ਉੱਤੇ ਆਪਣਾ ਮਨੋਜ ਨੇ ਟਵੀਟ ਕਰਕੇ ਜਵਾਬ ਦਿੱਤਾ ਹੈ। ਮਨੋਟ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ, " ਤੁਸੀਂ ਕਿਥੋਂ -ਕਿਥੋਂ ਖਬਰਾਂ ਲੈ ਕੇ ਆਉਂਦੇ ਹੋ , ( ਤੁਹਾਨੂੰ ਇਹ ਸਾਰੇ ਅਪਡੇਟਸ ਕਿਥੋਂ ਮਿਲਦੇ ਹਨ)।

Image Source: Instagram

ਹਾਲ ਹੀ ਦੇ ਵਿੱਚ ਇੱਕ ਈਵੈਂਟ ਦੇ ਵਿੱਚ ਸ਼ਾਮਿਲ ਹੋਣ ਮਗਰੋਂ ਮੀਡੀਆ ਨਾਲ ਰੁਬਰੂ ਹੁੰਦੇ ਹੋਏ ਮਨੋਜ ਬਾਜਪਾਈ ਨੇ ਦੱਸਿਆ ਕਿ ਫਿਲਮ ਪੁਸ਼ਪਾ 2 ਵਿੱਚ ਉਨ੍ਹਾਂ ਨੂੰ ਕਾਸਟ ਕੀਤੇ ਜਾਣ ਜਾਂ ਫਿਲਮ ਟੀਮ ਵੱਲੋਂ ਸੰਪਰਕ ਕੀਤੇ ਜਾਣ ਵਾਲੀਆਂ ਇਹ ਖਬਰਾਂ ਪੂਰੀ ਤਰ੍ਹਾਂ ਝੂਠੀਆਂ ਹਨ। ਇਨ੍ਹਾਂ ਖਬਰਾਂ ਵਿੱਚ ਕੋਈ ਸੱਚਾਈ ਨਹੀਂ ਹੈ।

ਦੱਸ ਦਈਏ ਕਿ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਫਿਲਮ ਦੀ ਸਕ੍ਰਿਪਟ ਨਿਰਦੇਸ਼ਕ ਸੁਕੁਮਾਰ ਵੱਲੋਂ ਲਿਖੀ ਜਾ ਰਹੀ ਹੈ। ਇਸ ਫਿਲਮ ਦੀ ਸ਼ੂਟਿੰਗ ਇਸੇ ਸਾਲ ਅਗਸਤ ਮਹੀਨੇ ਵਿੱਚ ਸ਼ੁਰੂ ਹੋ ਜਾਵੇਗੀ। ਪੁਸ਼ਪਾ ਦਿ ਰੂਲ ਕਥਿਤ ਤੌਰ 'ਤੇ ਸਿਨੇਮਾਘਰਾਂ ਵਿੱਚ ਦਸੰਬਰ 2022 ਵਿੱਚ ਰਿਲੀਜ਼ ਲਈ ਤਿਆਰ ਹੈ। ਇਹ ਕਹਾਣੀ ਅੱਲੂ ਅਰਜੁਨ ਅਤੇ ਫਹਾਦ ਫਾਸਿਲ ਦੇ ਵਿਚਕਾਰ ਆਹਮੋ-ਸਾਹਮਣੇ ਦੀ ਲੜਾਈ ਨੂੰ ਕੇਂਦ੍ਰਤ ਕਰੇਗੀ, ਜਿਸ ਨੂੰ ਪੁਸ਼ਪਾ ਦਿ ਰਾਈਜ਼ ਦੇ ਅੰਤ ਵਿੱਚ ਮੁੱਖ ਵਿਰੋਧੀ ਵਜੋਂ ਪੇਸ਼ ਕੀਤਾ ਗਿਆ ਸੀ।

Image Source: Instagram

ਹੋਰ ਪੜ੍ਹੋ: ਨਿੱਕੇ ਜੇਹ ਦੀ ਮਾਂ ਕਰੀਨਾ ਕਪੂਰ ਨਾਲ ਮਸਤੀ ਕਰਦੇ ਹੋਏ ਕਿਊਟ ਤਸਵੀਰਾਂ ਹੋਇਆ ਵਾਇਰਲ, ਵੇਖੋ ਤਸਵੀਰਾਂ

ਫਿਲਹਾਲ ਜੇਕਰ ਮਨੋਜ ਬਾਜਪਾਈ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੁਸ਼ਪਾ ਫਿਲਮ ਦੇ ਸੀਕਵਲ ਹੋਣ ਦੀਆਂ ਅਟਕਲਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਮਨੋਜ ਬਾਜਪਾਈ ਦੇ ਕੋਲ ਇਸ ਸਾਲ ਫਿਲਮ ਗੁਲਮੋਹਰ ਸਣੇ ਕਈ ਪ੍ਰੋਜੈਕਟ ਹਨ। ਰਾਹੁਲ ਚਿਟੇਲਾ ਵੱਲੋਂ ਨਿਰਦੇਸ਼ਤ, ਇਸ ਫਿਲਮ ਵਿੱਚ ਸ਼ਰਮੀਲਾ ਟੈਗੋਰ, ਅਮੋਲ ਪਾਲੇਕਰ, ਸੂਰਜ ਸ਼ਰਮਾ ਅਤੇ ਸਿਮਰਨ ਰਿਸ਼ੀ ਬੱਗਾ ਵੀ ਹਨ।

You may also like